ਦੇਸ਼ ਵਿਚ Omicron ਦੇ 33 ਮਾਮਲੇ, ਦਿੱਲੀ ਵਿਚ Omicron ਦਾ ਦੂਜਾ ਮਾਮਲਾ ਆਇਆ ਸਾਹਮਣੇ
Published : Dec 11, 2021, 2:53 pm IST
Updated : Dec 11, 2021, 2:53 pm IST
SHARE ARTICLE
Omicron Case
Omicron Case

ਸ਼ੁੱਕਰਵਾਰ ਨੂੰ ਮਹਾਰਾਸ਼ਟਰ ਵਿਚ 7 ​​ਨਵੇਂ ਲੋਕਾਂ ਵਿਚ ਓਮੀਕਰੋਨ ਦਾ ਸੰਕਰਮਣ ਪਾਇਆ ਗਿਆ

 

ਨਵੀਂ ਦਿੱਲੀ - ਸ਼ਨੀਵਾਰ ਨੂੰ ਦਿੱਲੀ 'ਚ ਓਮੀਕਰੋਨ ਦਾ ਇਕ ਹੋਰ ਨਵਾਂ ਮਾਮਲਾ ਸਾਹਮਣੇ ਆਇਆ ਹੈ। ਇਸ ਨਾਲ ਦੇਸ਼ ਵਿਚ ਕੋਰੋਨਾ ਦੇ ਨਵੇਂ ਰੂਪ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ 33 ਹੋ ਗਈ ਹੈ। ਇੱਥੇ ਸ਼ੁੱਕਰਵਾਰ ਨੂੰ ਮਹਾਰਾਸ਼ਟਰ ਵਿਚ 7 ​​ਨਵੇਂ ਲੋਕਾਂ ਵਿਚ ਓਮੀਕਰੋਨ ਦਾ ਸੰਕਰਮਣ ਪਾਇਆ ਗਿਆ। ਇਨ੍ਹਾਂ ਵਿਚੋਂ 3 ਮੁੰਬਈ ਦੇ ਹਨ।

Omicron CaseOmicron Case

ਇਸ ਦੇ ਨਾਲ ਹੀ ਪੁਣੇ ਨਾਲ ਲੱਗਦੇ ਪਿੰਪਰੀ ਚਿੰਚਵਾੜ ਜ਼ਿਲ੍ਹੇ ਵਿਚ 4 ਨਵੇਂ ਓਮੀਕਰੋਨ ਸੰਕਰਮਿਤ ਪਾਏ ਗਏ ਹਨ। ਇੱਥੇ ਇੱਕ 3 ਸਾਲ ਦੀ ਬੱਚੀ ਵਿਚ ਵੀ ਓਮੀਕਰੋਨ ਇਨਫੈਕਸ਼ਨ ਪਾਇਆ ਗਿਆ ਹੈ। ਬੱਚੀ ਬਾਰੇ ਪਤਾ ਲੱਗਾ ਹੈ ਕਿ ਉਹ ਨਾਈਜੀਰੀਆ ਦੀ ਇੱਕ ਓਮੀਕਰੋਨ ਸੰਕਰਮਿਤ ਔਰਤ ਦੇ ਸੰਪਰਕ ਵਿਚ ਆਈ ਸੀ। ਫਿਲਹਾਲ ਬੱਚੀ ਦੀ ਹਾਲਤ ਸਥਿਰ ਹੈ ਅਤੇ ਉਸ ਵਿਚ ਮਾਮੂਲੀ ਲੱਛਣ ਹਨ।

Omicron CaseOmicron Case

ਬੱਚੀ ਨੂੰ ਆਪਣੀ ਮਾਂ ਅਤੇ ਕੁਝ ਹੋਰ ਸੰਕਰਮਿਤ ਪਰਿਵਾਰਕ ਮੈਂਬਰਾਂ ਦੇ ਨਾਲ ਪਿੰਪਰੀ ਚਿੰਚਵਾੜ ਦੇ ਜੀਜਾਮਾਤਾ ਹਸਪਤਾਲ ਦੇ ਵਿਸ਼ੇਸ਼ ਕੋਵਿਡ ਵਾਰਡ ਵਿਚ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਇੱਕੋ ਪਰਿਵਾਰ ਦੇ 6 ਲੋਕ ਓਮੀਕਰੋਨ ਨਾਲ ਸੰਕਰਮਿਤ ਹੋਏ ਸਨ। ਜਿਸ ਵਿਚ ਇਕ ਔਰਤ ਦਾ ਭਰਾ ਅਤੇ ਉਸ ਦੀਆਂ ਦੋ ਧੀਆਂ ਸ਼ਾਮਲ ਸਨ। ਮਹਿਲਾ ਦੇ ਸੰਪਰਕ ਵਿਚ ਆਏ 22 ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਜੀਨੋਮ ਸੀਕਵੈਂਸਿੰਗ ਕੀਤੀ ਗਈ ਸੀ। ਇਸ ਦੀ ਰਿਪੋਰਟ ਸ਼ੁੱਕਰਵਾਰ ਸ਼ਾਮ ਨੂੰ ਸਾਹਮਣੇ ਆਈ।

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement