
ਕਿਸਾਨਾਂ ਨੇ ਸਬਰ ਸੰਤੋਖ ਨਾਲ ਹਾਸਲ ਕੀਤੀ ਜਿੱਤ
ਨਵੀਂ ਦਿੱਲੀ: ਦਿੱਲੀ ਬਾਰਡਰ ਤੋਂ ਕਿਸਾਨਾਂ ਦੀ ਘਰ ਵਾਪਸੀ ਸ਼ੁਰੂ ਹੋ ਗਈ ਹੈ। ਸਿੰਘੂ ਬਾਰਡਰ ਤੋਂ ਪਰਤਣ ਸਮੇਂ ਕਿਸਾਨ ਉਥੋਂ ਮਿੱਟੀ ਵੀ ਲੈ ਕੇ ਆ ਰਹੇ ਹਨ। ਮਾਨਸਾ ਦੇ ਕਿਸਾਨ ਮਨਜਿੰਦਰ ਸਿੰਘ ਦਾ ਕਹਿਣਾ ਹੈ ਕਿ ਇਹ ਅਜਿਹੀ ਯਾਦਗਾਰ ਰਹੇਗੀ, ਜੋ ਸਰਕਾਰ ਨੂੰ ਸਬਕ ਅਤੇ ਕਿਸਾਨਾਂ ਦੇ ਸੱਤਿਆਗ੍ਰਹਿ ਦੀ ਪੀੜ੍ਹੀ ਦਰ ਪੀੜ੍ਹੀ ਯਾਦ ਕਰਵਾਏਗੀ। ਅਸੀਂ ਰਹੀਏ ਜਾਂ ਨਾ ਰਹੀਏ। ਇਹ ਬੇਜਾਨ ਮਿੱਟੀ ਅਤੇ ਇੱਟ 380 ਦਿਨ ਲਹਿਰ ਨੂੰ ਜਿੰਦਾ ਰੱਖੇਗੀ।
PHOTO
ਇਹ ਅੰਦੋਲਨ ਕੇਂਦਰ ਸਰਕਾਰ ਦੇ 3 ਖੇਤੀ ਸੁਧਾਰ ਕਾਨੂੰਨਾਂ ਦੇ ਵਿਰੋਧ ਵਿੱਚ ਸ਼ੁਰੂ ਕੀਤਾ ਗਿਆ ਸੀ। ਪਹਿਲਾਂ ਪੰਜਾਬ ਤੇ ਫਿਰ ਦਿੱਲੀ ਬਾਰਡਰ 'ਤੇ ਲਗਾਤਾਰ ਅੰਦੋਲਨ ਹੁੰਦਾ ਰਿਹਾ। ਅਖ਼ੀਰ ਕੇਂਦਰ ਸਰਕਾਰ ਨੂੰ ਝੁਕਣਾ ਪਿਆ ਅਤੇ ਤਿੰਨੋਂ ਖੇਤੀ ਕਾਨੂੰਨ ਇੱਕੋ ਦਿਨ ਵਿੱਚ ਵਾਪਸ ਲੈ ਲਏ ਗਏ।
PHOTO
ਕਿਸਾਨਾਂ ਨੇ ਸਿੰਘੂ ਬਾਰਡਰ 'ਤੇ ਮਿੱਟੀ ਸਤਿਆਗ੍ਰਹਿ ਵੀ ਕੀਤਾ, ਜਿਸ 'ਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਕਿਸਾਨ ਮਿੱਟੀ ਲੈ ਕੇ ਸਿੰਘੂ ਬਾਰਡਰ 'ਤੇ ਪੁੱਜੇ ਸਨ, ਜਿਸ ਰਾਹੀਂ ਕੇਂਦਰ ਦੇ ਖੇਤੀ ਸੁਧਾਰ ਕਾਨੂੰਨਾਂ ਵਿਰੁੱਧ ਚੱਲ ਰਹੇ ਅੰਦੋਲਨ ਦੀ ਹਮਾਇਤ ਦਿਖਾਈ ਗਈ। 30 ਮਾਰਚ ਤੋਂ 6 ਅਪ੍ਰੈਲ ਤੱਕ ਕਿਸਾਨਾਂ ਨੇ ਮਿੱਟੀ ਸੱਤਿਆਗ੍ਰਹਿ ਯਾਤਰਾ ਵੀ ਕੱਢੀ।
PHOTO
ਇਹ ਯਾਤਰਾ ਗੁਜਰਾਤ ਤੋਂ ਸ਼ੁਰੂ ਹੋ ਕੇ ਰਾਜਸਥਾਨ, ਹਰਿਆਣਾ, ਪੰਜਾਬ ਤੋਂ ਹੁੰਦੀ ਹੋਈ ਦਿੱਲੀ ਦੀ ਸਰਹੱਦ 'ਤੇ ਕਿਸਾਨਾਂ ਦੇ ਸਾਰੇ ਮੋਰਚਿਆਂ 'ਤੇ ਪਹੁੰਚੀ| ਕਿਸਾਨ ਜਥੇਬੰਦੀਆਂ ਦੇ ਸਾਥੀ ਦੇਸ਼ ਭਰ ਦੇ 23 ਰਾਜਾਂ ਦੇ 1500 ਪਿੰਡਾਂ ਤੋਂ ਮਿੱਟੀ ਲੈ ਕੇ ਇਸ ਯਾਤਰਾ ਨਾਲ ਜੁੜੇ ਹੋਏ ਸਨ।