ਲਾੜੇ ਦੀ ਗੱਡੀ ’ਤੇ ਮਧੂਮੱਖੀਆਂ ਦਾ Attack, ਲਾੜੇ ਸਮੇਤ 7 ਲੋਕ ਹੋਏ ਸ਼ਿਕਾਰ
Published : Dec 11, 2022, 8:49 pm IST
Updated : Dec 11, 2022, 9:15 pm IST
SHARE ARTICLE
File Photo
File Photo

ਹਸਪਤਾਲ ’ਚ ਕਰਵਾਏ ਦਾਖ਼ਲ

 

ਤਲਵਾੜਾ : ਐਤਵਾਰ ਨੂੰ ਵਿਆਹੁਣ ਜਾ ਰਹੇ ਇਕ ਲਾੜੇ ਦੀ ਗੱਡੀ ’ਤੇ ਮਧੂਮੱਖੀਆਂ ਨੇ ਹਮਲਾ ਕਰ ਦਿੱਤਾ ਜਿਸ ਵਿਚ ਲਾੜੇ ਸਮੇਤ 7 ਲੋਕ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਿਕ ਪਿੰਡ ਦੇਪੁਰ ਦੇ ਜਸਵੀਰ ਸਿੰਘ ਪੁੱਤਰ ਜਗਦੀਸ਼ ਦਾ ਵਿਆਹ ਐਤਵਾਰ ਨੂੰ ਸੀ ਜਿਸਨੂੰ ਵਿਆਹੁਣ ਲਈ ਦੇਪੁਰ ਤੋਂ ਪਿੰਡ ਲੈਹੜੀਆਂ ਕਾਰ ’ਚ ਜਾ ਰਹੇ ਸਨ। ਜੱਦ ਲਾੜੇ ਦੀ ਗੱਡੀ ਦਾਤਾਰਪੁਰ ਤੋਂ ਹਾਜੀਪੁਰ ਰੋਡ ’ਤੇ ਪੈਂਦੀ ਮੁਕੇਰੀਆਂ ਹਾਈਡਲ ਪ੍ਰੋਜੈਕਟ ਨਹਿਰ ਕੋਲ ਪੁੱਜੀ ਤਾਂ ਮਧੂਮੱਖੀਆਂ ਵਲੋਂ ਲਾੜੇ ਦੀ ਕਾਰ ’ਤੇ ਹਮਲਾ ਕਰ ਦਿੱਤਾ ਗਿਆ।

ਵੱਡੀ ਗਿਣਤੀ ’ਚ ਮਧੂਮੱਖੀਆਂ ਕਾਰ ਦੇ ਸ਼ੀਸ਼ੇ ਖੁੱਲ੍ਹੇ ਹੋਣ ਕਾਰਣ ਅੰਦਰ ਵੜ ਗਈਆਂ ਜਿਸ ਕਰਕੇ ਕਾਰ ਸਵਾਰਾਂ ਨੂੰ ਗੱਡੀ ਛੱਡ ਕੇ ਭੱਜਣ ਲਈ ਮਜਬੂਰ ਹੋਣਾ ਪਿਆ ਤੇ ਜਾਨ ਬਚਾਉਣ ਦੀ ਗੁਹਾਰ ਲਗਾਉਣੀ ਪਈ। ਮੌਕੇ ’ਤੇ ਪਹੁੰਚੇ ਪਿੰਡ ਦੇ ਲੋਕਾਂ ਨੇ ਆਪਣੀ ਗੱਡੀ ’ਚ ਪਾ ਕੇ ਜ਼ਖ਼ਮੀ ਹੋਏ ਲੋਕਾਂ ਨੂੰ ਜਿਸ ਵਿੱਚ ਇੱਕ ਰਾਹਗੀਰ ਵੀ ਸੀ, ਨੇੜੇ ਪੈਂਦੇ ਸਰਕਾਰੀ ਹਸਪਤਾਲ ਹਾਜੀਪੁਰ ਵਿੱਚ ਗੰਭੀਰ ਅਵਸਥਾ ਵਿੱਚ ਪੁਚਾਇਆ। ਜ਼ਖ਼ਮੀਆਂ ਦੀ ਪਛਾਣ ਜਸਵੀਰ ਸਿੰਘ, ਕਿਰਨਾਂ, ਨੇਹਾ ਪੂਜਾ, ਰਿਸ਼ੀ ਪੰਡਿਤ, ਬੱਚਿਆਂ ਵਿੱਚ ਪਰੀ, ਵਰੁਣ, ਜਾਨਵੀ ਤੇ ਰਾਹਗੀਰ ਕਮਲਜੀਤ ਵਜੋਂ ਹੋਈ ਹੈ। ਡਾਕਟਰਾਂ ਦਾ ਕਹਿਣਾ ਸੀ ਕਿ ਲਾੜੇ ਨੂੰ ਤਾਂ ਮੁੱਡਲੇ ਇਲਾਜ ਤੋਂ ਬਾਅਦ ਕੁਝ ਦੇਰ ਬਾਅਦ ਭੇਜ ਦਿੱਤਾ ਗਿਆ ਸੀ ਤੇ ਬਾਕੀਆਂ ਨੂੰ ਵੀ ਇਲਾਜ ਤੋਂ ਬਾਅਦ ਸ਼ਾਮ ਤਕ ਘਰ ਭੇਜ ਦਿੱਤਾ ਜਾਵੇਗਾ।

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement