ਕਿਸਾਨਾਂ ਵੱਲੋਂ ਈਥਾਨੋਲ ਫੈਕਟਰੀ ਦਾ ਕੀਤਾ ਜਾ ਰਿਹਾ ਹੈ ਵਿਰੋਧ
ਹਨੂਮਾਨਗੜ੍ਹ : ਹਨੂਮਾਨਗੜ੍ਹ ’ਚ ਈਥਾਨੋਲ ਫੈਕਟਰੀ ਨੂੰ ਲੈ ਕੇ ਹੋ ਰਹੇ ਪ੍ਰਦਰਸ਼ਨ ’ਚ ਅੱਜ ਤਣਾਅ ਵਧਣ ਦੀ ਅਸ਼ੰਕਾ ਹੈ । ਕਿਸਾਨਾਂ ਅਤੇ ਕਾਂਗਰਸੀ ਆਗੂਆਂ ਨੇ ਚਿਤਾਵਨੀ ਦਿੱਤੀ ਹੈ ਜਦੋਂ ਤੱਕ ਮੰਗਾਂ ਪੂਰੀਆਂ ਹੋਣ ਤੱਕ ਅੰਦੋਲਨ ਜਾਰੀ ਰਹੇਗਾ। ਵੀਰਵਾਰ ਸਵੇਰ ਤੋਂ ਹੀ ਕਿਸਾਨ ਪ੍ਰਦਰਸ਼ਨ ਵਾਲੀ ਥਾਂ ਨੇੜੇ ਸਥਿਤ ਗੁਰਦੁਆਰਾ ਸਾਹਿਬ ’ਚ ਪਹੁੰਚਣਾ ਸ਼ੁਰੂ ਹੋ ਗਿਆ ਹੈ। ਅੱਜ ਵੀ ਜ਼ਿਲ੍ਹੇ ਦੇ ਟਿੱਬੀ ਖਤਰ ’ਚ ਇੰਟਰਨੈਟ ਸੇਵਾਵਾਂ ਬੰਦ ਹਨ।
ਬੁੱਧਵਾਰ ਨੂੰ ਕਿਸਾਨਾਂ ਨੇ ਜ਼ਿਲ੍ਹੇ ਦੇ ਰਾਠੀਖੇੜਾ ਪਿੰਡ ’ਚ ਨਿਰਮਾਣ ਅਧੀਨ ਡਿਊਨ ਅਧੀਨ ਈਥਾਨੋਲ ਪ੍ਰਾਈਵੇਟ ਲਿਮਟਿਡ ਫੈਕਟਰੀ ਦੀ ਦੀਵਾਰ ਤੋੜ ਦਿੱਤੀ ਗਈ ਸੀ। ਇਸ ਤੋਂ ਬਾਅਦ ਭੜਕੀ ਹਿੰਸਾ ’ਚ ਜਮ ਕੇ ਪੱਥਰਬਾਜ਼ੀ ਹੋਈ। ਲਾਠੀਚਾਰਜ ਅਤੇ ਅੱਥਰੂ ਗੈਸ ਦੇ ਗੋਲੇ ਦਾਗਣ ਤੋਂ ਗੁੱਸੇ ’ਚ ਆਏ ਕਿਸਾਨਾਂ ਨੇ 14 ਗੱਡੀਆਂ ਫੂਕ ਦਿੱਤੀਆਂ। ਕਾਂਗਰਸੀ ਵਿਧਾਇਕ ਅਭੀਮੰਨਿਊ ਪੂਨੀਆ ਨੂੰ ਵੀ ਲਾਠੀਚਾਰਜ ਦੌਰਾਨ ਸਿਰ ’ਚ ਸੱਟ ਲੱਗੀ। ਭੜਕੀ ਹਿੰਸਾ ਦੌਰਾਨ 50 ਤੋਂ ਜ਼ਿਆਦਾ ਵਿਅਕਤੀ ਜ਼ਖਮੀ ਹੋ ਗਏ। ਵਧੇ ਤਣਾਅ ਨੂੰ ਦੇਖਦੇ ਇਲਾਕੇ ’ਚ ਇੰਟਰਨੈਟ ਸੇਵਾਵਾਂ ਬੰਦ ਹਨ।
