ਆਈ.ਸੀ.ਸੀ. ਵੱਖਰੇ ਵਿਭਾਗ ਦੇ ਕਰਮਚਾਰੀ ਖਿਲਾਫ਼ ਵੀ POSH ਐਕਟ ਅਧੀਨ ਸੁਣ ਸਕਦੀ ਹੈ ਸ਼ਿਕਾਇਤ : ਸੁਪਰੀਮ ਕੋਰਟ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਫੈਸਲਾ ਕੀਤਾ ਕਿ ਇੱਕ ਵਿਭਾਗ ਵਿੱਚ ਬਣੀ ਅੰਦਰੂਨੀ ਸ਼ਿਕਾਇਤ ਕਮੇਟੀ (ICC) ਵੱਖਰੇ ਵਿਭਾਗ ਦੇ ਕਰ ਕਰਮਚਾਰੀ ਖਿਲਾਫ਼ ਵੀ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਨੂੰ POSH ਐਕਟ ਅਧੀਨ ਸੁਣ ਸਕਦੀ ਹੈ।
ਜਸਟਿਸ ਜੇ.ਕੇ. ਮਹੇਸ਼ਵਰੀ ਅਤੇ ਜਸਟਿਸ ਵਿਜੇ ਬਿਸ਼ਨੋਈ ਦੀ ਬੈਂਚ ਨੇ ਕਿਹਾ ਕਿ POSH ਐਕਟ ਦੀਆਂ ਵਿਵਸਥਾਵਾਂ ਦੀ ਸੰਕੀਰਨ ਵਿਆਖਿਆ ਇਸ ਕਾਨੂੰਨ ਦੇ ਸਮਾਜਿਕ ਭਲਾਈ ਵਾਲੇ ਉਦੇਸ਼ ਨੂੰ ਕਮਜ਼ੋਰ ਕਰ ਦੇਵੇਗੀ, ਕਿਉਂਕਿ ਇਸ ਨਾਲ ਪੀੜਤ ਔਰਤ ਲਈ ਵੱਡੀਆਂ ਵਿਹਾਰਕ ਰੁਕਾਵਟਾਂ ਪੈਦਾ ਹੋਣਗੀਆਂ।
“POSH ਐਕਟ ਦੀ ਧਾਰਾ 11 ਵਿੱਚ ਵਰਤਿਆ ਗਿਆ ਵਾਕੰਸ਼ ਜਿੱਥੇ ਜਵਾਬਦੇਹ ਕਰਮਚਾਰੀ ਹੋਵੇ, ਇਸ ਤਰ੍ਹਾਂ ਨਹੀਂ ਸਮਝਿਆ ਜਾ ਸਕਦਾ ਕਿ ਜਵਾਬਦੇਹ ਖਿਲਾਫ਼ ICC ਕਾਰਵਾਈ ਸਿਰਫ਼ ਉਸ ਦੇ ਆਪਣੇ ਕੰਮ ਵਾਲੀ ਥਾਂ ’ਤੇ ਬਣੀ ICC ਕੋਲ ਹੀ ਕੀਤੀ ਜਾ ਸਕਦੀ ਹੈ।
