
ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੇ ਸਾਬਕਾ ਡਾਇਰੈਕਟਰ ਨੇ ਸ਼ੁਕਰਵਾਰ ਨੂੰ ਸੇਵਾ ਤੋਂ ਅਸਤੀਫ਼ਾ ਦੇ ਦਿਤਾ.......
ਨਵੀਂ ਦਿੱਲੀ : ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੇ ਸਾਬਕਾ ਡਾਇਰੈਕਟਰ ਨੇ ਸ਼ੁਕਰਵਾਰ ਨੂੰ ਸੇਵਾ ਤੋਂ ਅਸਤੀਫ਼ਾ ਦੇ ਦਿਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੀ ਇਕ ਉੱਚ-ਅਧਿਕਾਰ ਪ੍ਰਾਪਤ ਕਮੇਟੀ ਨੇ ਕਲ ਉਨ੍ਹਾਂ ਨੂੰ ਸੀ.ਬੀ.ਆਈ. ਡਾਇਰੈਕਟਰ ਦੇ ਅਹੁਦੇ ਤੋਂ ਹਟਾ ਦਿਤਾ ਸੀ। ਵਰਮਾ ਨੇ ਅਪਣੇ ਅਸਤੀਫ਼ੇ 'ਚ ਕਿਹਾ ਹੈ ਕਿ ਇਹ 'ਸਮੂਹਕ ਆਤਮਮੰਥਨ' ਦਾ ਪਲ ਹੈ। ਕਿਰਤ ਅਤੇ ਸਿਖਲਾਈ ਵਿਭਾਗ (ਡੀ.ਓ.ਪੀ.ਟੀ.) ਦੇ ਸਕੱਤਰ ਨੂੰ ਭੇਜੇ ਅਪਣੇ ਅਸਤੀਫ਼ੇ 'ਚ ਵਰਮਾ ਨੇ ਕਿਹਾ,
''ਇਹ ਵੀ ਧਿਆਨ ਦਿਤਾ ਜਾਵੇ ਕਿ ਮੈਂ 31 ਜੁਲਾਈ 2017 ਨੂੰ ਹੀ ਸੇਵਾਮੁਕਤ ਹੋ ਚੁਕਿਆ ਸੀ ਅਤੇ 31 ਜਨਵਰੀ, 2019 ਤਕ ਸੀ.ਬੀ.ਆਈ. ਦੇ ਡਾਇਰੈਕਟਰ ਵਜੋਂ ਅਪਣੀ ਸੇਵਾ ਦੇ ਰਿਹਾ ਸੀ, ਕਿਉਂਕਿ ਇਹ ਤੈਅ ਕਾਰਜਕਾਲ ਵਾਲੀ ਭੂਮਿਕਾ ਹੁੰਦੀ ਹੈ। ਹੁਣ ਮੈਂ ਸੀ.ਬੀ.ਆਈ. ਡਾਇਰੈਕਟਰ ਨਹੀਂ ਰਿਹਾ ਅਤੇ ਡਾਇਰੈਕਟਰ ਜਲਰਲ ਦਮਕਲ ਸੇਵਾ, ਨਾਗਰਿਕ ਸੁਰੱਖਿਆ ਅਤੇ ਗ੍ਰਹਿ ਰਖਿਆ ਦੇ ਅਹੁਦੇ ਦੇ ਲਿਹਾਜ਼ ਨਾਲ ਪਹਿਲਾਂ ਹੀ ਸੇਵਾਮੁਕਤੀ ਦੀ ਉਮਰ ਪਾਰ ਕਰ ਚੁਕਿਆ ਹਾਂ।
ਇਸ ਲਈ ਮੈਨੂੰ ਸੇਵਾਮੁਕਤ ਸਮਝਿਆ ਜਾਵੇ।''ਭਾਰਤੀ ਪੁਲਿਸ ਸੇਵਾ (ਆਈ.ਪੀ.ਐਸ.) ਦੇ 1979 ਬੈਚ ਦੇ ਅਰੁਣਾਂਚਲ ਪ੍ਰਦੇਸ਼, ਗੋਆ, ਮਿਜ਼ਰਮ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਕੇਡਰ ਦੇ ਅਧਿਕਾਰੀ ਵਰਮਾ ਦੀ ਕਲ ਬਦਲੀ ਕਰ ਦਿਤੀ ਗਈ ਸੀ। ਸੀ.ਬੀ.ਆਈ. ਡਾਇਰੈਕਟਰ ਦੇ ਅਹੁਦੇ 'ਤੇ ਵਰਮਾ ਦਾ ਦੋ ਸਾਲਾਂ ਦਾ ਕਾਰਜਕਾਲ 31 ਜਨਵਰੀ ਨੂੰ ਪੂਰਾ ਹੋਣ ਵਾਲਾ ਸੀ। (ਪੀਟੀਆਈ)