ਵਾਈਬਰੈਂਟ ਗੁਜਰਾਤ ਕਾਨਫਰੰਸ 'ਚ ਪੁੱਜਣਗੇ 5 ਦੇਸ਼ਾਂ ਦੇ ਰਾਸ਼ਟਰਮੁਖੀ
Published : Jan 12, 2019, 12:16 pm IST
Updated : Jan 12, 2019, 12:20 pm IST
SHARE ARTICLE
Vibrant Gujarat 2019 Summit
Vibrant Gujarat 2019 Summit

ਕਾਨਫਰੰਸ ਦਾ ਉਦਘਾਟਨ 18 ਜਨਵਰੀ ਨੂੰ ਮਹਾਤਮਾ ਮੰਦਰ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ।

ਗਾਂਧੀਨਗਰ : ਇਸ ਵਾਰ ਵਾਈਬਰੈਂਟ ਗੁਜਰਾਤ ਗਲੋਬਲ ਕਾਨਫਰੰਸ ਵਿਚ 5 ਦੇਸ਼ਾਂ ਦੇ ਰਾਸ਼ਟਰਮੁਖੀ, 115 ਵਿਦੇਸ਼ੀ ਨੁਮਾਇੰਦਿਆਂ ਦਾ ਵਫਦ, 20 ਹਜ਼ਾਰ ਤੋਂ ਵੱਧ ਸਵਦੇਸ਼ੀ ਨੁਮਾਇੰਦਿਆਂ ਅਤੇ 26,380 ਕੰਪਨੀਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ। ਗੁਜਰਾਤ ਸਰਕਾਰ ਨੇ ਨਿਵੇਸ਼ਕਾਂ ਦੇ ਰੁਝਾਨ ਨੂੰ ਵਧਾਉਣ ਲਈ 18 ਤੋਂ 20 ਜਨਵਰੀ ਤੱਕ ਹੋਣ ਜਾ ਰਹੀ ਕਾਨਫਰੰਸ ਦੇ 9ਵੇਂ ਆਯੋਜਨ ਦੀਆਂ ਸ਼ਾਨਦਾਰ ਤਿਆਰੀਆਂ ਕੀਤੀਆਂ ਹਨ।

PM Narendra Modi PM Narendra Modi

ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗੁਜਰਾਤ ਦੇ  ਮੁੱਖ ਮੰਤਰੀ ਹੋਣ ਦੀ ਮਿਆਦ ਦੌਰਾਨ ਸਾਲ 2003 ਵਿਚ ਇਸ ਆਯੋਜਨ ਦੀ ਸ਼ੁਰੂਆਤ ਕੀਤੀ ਗਈ ਸੀ। ਰਾਜ ਦੇ ਮੁੱਖ ਸਕੱਤਰ ਜੇਐਨ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਾਰ ਉਜਬੇਕਿਸਤਾਨ ਦੇ ਰਾਸ਼ਟਰਪਤੀ ਸ਼ਵਕਤ ਮਿਰਜ਼ਿਓਯਯੇਵ, ਰਵਾਂਡਾ ਦੇ ਰਾਸ਼ਟਰਪਤੀ ਪੌਲ ਕਾਗੇਮ, ਡੈਨਮਾਰਕ ਦੇ ਪ੍ਰਧਾਨ ਮੰਤਰੀ ਲਾਰਸ ਲੌਕੇ ਰਾਸਮੂਸੇਨ, ਚੇਕ ਰਿਪਬਲਿਕ ਦੇ ਪ੍ਰਧਾਨ ਮੰਤਰੀ ਆਂਦਰੇਜ਼ ਬਾਬਿਸ ਅਤੇ ਮਾਲਟਾ ਦੇ ਪ੍ਰਧਾਨ ਮੰਤਰੀ ਜੋਸਫ ਮਸਕੈਟ ਵਾਈਬਰੈਂਟ ਗੁਜਰਾਤ ਵਿਚ ਸ਼ਾਮਲ ਹੋਣਗੇ।

J.N.Singh Chief Secretary of GujaratJ.N.Singh Chief Secretary of Gujarat

ਇਸ ਤੋਂ ਇਲਾਵਾ 21 ਵੱਖ-ਵੱਖ ਦੇਸ਼ਾਂ ਦੇ ਮੰਤਰੀ ਵੀ ਪ੍ਰੋਗਰਾਮ ਵਿਚ ਸ਼ਾਮਲ ਹੋਣ ਆ ਰਹੇ ਹਨ। ਹਾਲਾਂਕਿ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਅਮਰੀਕਾ ਅਤੇ ਬ੍ਰਿਟੇਨ ਨੇ ਪ੍ਰੋਗਰਾਮ ਦੇ ਨਾਲ ਖ਼ੁਦ ਨੂੰ ਸਾਂਝੀਦਾਰ ਦੇਸ਼ ਦੇ ਤੌਰ 'ਤੇ ਨਹੀਂ ਜੋੜਿਆ ਹੈ। ਪਰ ਜਪਾਨ, ਆਸਟਰੇਲੀਆ, ਕਨਾਡਾ ਅਤੇ ਫਰਾਂਸ ਸਮੇਤ ਲਗਭਗ 15 ਦੇਸ਼ ਸਾਂਝੀਦਾਰ ਬਣੇ ਹਨ। ਕਾਨਫਰੰਸ ਦਾ ਉਦਘਾਟਨ 18 ਜਨਵਰੀ ਨੂੰ ਮਹਾਤਮਾ ਮੰਦਰ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ ਅਤੇ ਇਸ ਤੋਂ ਇਲਾਵਾ ਸਾਰੇ ਦੇਸ਼ਾਂ ਦੇ ਰਾਸ਼ਟਰ ਮੁਖੀਆਂ ਦੇ ਨਾਲ ਦੁਵਲੀ ਗੱਲਬਾਤ ਵਿਚ ਵੀ ਹਿੱਸਾ ਲੈਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement