ਕਿਸਾਨੀ ਮੋਰਚੇ ‘ਤੇ ਪੁੱਜਿਆ ਚਲਦਾ ਫਿਰਦਾ ਸਿੱਖ ਮਿਊਜ਼ੀਅਮ, ਦਰਸ਼ਨ ਕਰ ਕਿਸਾਨਾਂ ‘ਚ ਭਰਿਆ ਜੋਸ਼
Published : Jan 12, 2021, 8:52 pm IST
Updated : Jan 12, 2021, 8:52 pm IST
SHARE ARTICLE
Sikh Museum
Sikh Museum

ਕੇਂਦਰ ਵੱਲੋਂ ਬਣਾਏ ਨਵੇਂ ਕਿਸਾਨ ਵਿਰੋਧੀ ਬਿਲਾਂ ਵਿਰੁੱਧ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ...

ਚੰਡੀਗੜ੍ਹ (ਅਰਪਨ ਕੌਰ): ਕੇਂਦਰ ਵੱਲੋਂ ਬਣਾਏ ਨਵੇਂ ਕਿਸਾਨ ਵਿਰੋਧੀ ਬਿਲਾਂ ਵਿਰੁੱਧ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਵੱਲੋਂ ਲਗਾਤਾਰ ਧਰਨਾ ਪ੍ਰਦਰਸ਼ਨ ਜਾਰੀ ਹੈ। ਜਿੱਥੇ ਦਿੱਲੀ ਧਰਨਾ ਪ੍ਰਦਰਸ਼ਨ ‘ਚ ਨਿੱਤ ਕੋਈ ਨਾ ਕੋਈ ਨਵੀਂ ਚੀਜ਼ ਦੇਖਣ ਨੂੰ ਮਿਲਦੀ ਹੈ ਉਥੇ ਹੀ ਅੱਜ ਚਲਦਾ ਫਿਰਦਾ ਅਜਾਇਬ ਘਰ ਦੇਖਿਆ ਗਿਆ ਹੈ। “ਦਿੱਲੀਏ ਦਿਆਲਾ ਦੇਖ, ਦੇਗ ‘ਚ ਉਬਲਦਾ ਨੀ, ਅਜੇ ਤੇਰਾ ਚਿੱਤ ਨਾ ਠਰੇ, ਪਿੰਡਾਂ ਵਿੱਚੋਂ ਤੁਰੇ ਹੋਏ ਪੁੱਤ ਨੀ ਬਹਾਦਰਾਂ ਦੇ, ਤੇਰੇ ਮਹਿਲੀ ਵੜੇ ਕਿ ਵੜੇ” ਮਹਾਨ ਕਵੀ ਸੰਤ ਰਾਮ ਉਦਾਸੀ ਦੀਆਂ ਸਤਰਾਂ ਦਿੱਲੀ ‘ਚ ਚੱਲ ਰਹੇ ਕਿਸਾਨੀ ਅੰਦੋਲਨ ‘ਤੇ ਪੂਰੀ ਤਰ੍ਹਾਂ ਢੁੱਕਦੀਆਂ ਹਨ।

ਇੰਨੇ ਸਾਲ ਪਹਿਲਾਂ ਇਤਿਹਾਸ ਦੀ ਪਾਈ ਹੋਈ ਬਾਤ ਅਤੇ ਦਿੱਲੀ ਦੇ ਨਾਲ ਕੀਤਾ ਗਿਆ ਛਿਕਵਾ ਅੱਜ ਵੀ ਉਸੇ ਤਰ੍ਹਾਂ ਬਰਕਰਾਰ ਹੈ। ਅੱਜ ਵੀ ਦਿੱਲੀ ਦੇ ਸ਼ਾਹੀ ਫੁਰਮਾਨਾਂ ਤੋਂ ਨਾਖ਼ੁਸ਼ ਜਨਤਾ ਇਤਿਹਾਸ ਦੀ ਪ੍ਰੇਰਨਾ ਦੇ ਨਾਲ ਇੱਥੇ ਸ਼ਾਂਤਮਈ ਅੰਦੋਲਨ ਦੇ ਰੂਪ ਵਿਚ ਜੰਗ ਦੇ ਮੈਦਾਨ ‘ਚ ਉੱਤਰੀ ਹੋਈ ਹੈ। ਇਸ ਤਰ੍ਹਾਂ ਦੀ ਪ੍ਰੇਰਨਾ ਨੂੰ ਹੋਰ ਡੂੰਘਾ ਕਰਨ ਲਈ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ, ਜਿਸ ਵਿਚ ਸਿੱਖ ਅਜਾਇਬ ਘਰ ਕਿਸਾਨਾਂ ਵੱਲੋਂ ਦਿੱਲੀ ਕਿਸਾਨ ਮੋਰਚੇ ‘ਤੇ ਲਿਆਂਦਾ ਗਿਆ ਹੈ। ਇਹ ਤੁਰਦਾ-ਫਿਰਦਾ ਸਿੱਖ ਅਜਾਇਬ ਘਰ ਇੱਕ ਟਰਾਲੇ ‘ਚ ਸਜਾਇਆ ਗਿਆ ਹੈ ਜਿਸ ਵਿਚ ਪੰਜਾਬ ਦੇ ਮਹਾਨ ਸ਼ਹੀਦਾ ਬੁੱਤ ਲਗਾਏ ਗਏ ਜੋ ਆਪਣੇ ਹੱਕਾਂ ਲਈ ਲੜਦੇ ਹੋਏ ਸ਼ਹੀਦ ਹੋ ਗਏ ਸਨ।

KissanKissan

ਇਸਦੇ ਵਿਚ ਭਾਈ ਦਿਆਲਾ ਜੀ ਜਿਨ੍ਹਾਂ ਨੂੰ ਉੱਬਲਦੀ ਦੇਗ ‘ਚ ਉਬਾਲਿਆ ਗਿਆ ਸੀ, ਮੈਦਾਨ ਏ ਜੰਗ ‘ਚ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ, ਸਿੱਖੀ ਦੇ ਵੱਡੇ ਸ਼ਹੀਦ ਭਾਈ ਮਤੀ ਦਾਸ ਜੀ, ਮਹਾਨ ਸ਼ਹੀਦਾਂ ਦੇ ਪੁਤਲਿਆਂ ਦਿੱਲੀ ਅੰਦੋਲਨ ਚ ਲਿਆਂਦਾ ਗਿਆ ਹੈ ਕਿਉਂਕਿ ਇਸ ਸਮੇਂ ਵੀ ਲੜਾਈ ਦੀ ਸਥਿਤੀ ਵੀ ਇਸੇ ਤਰ੍ਹਾਂ ਦੀ ਹੀ ਹੈ ਦੱਸ ਦਈਏ ਕਿ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ‘ਜਾਂ ਜਿੱਤਾਂਗੇ, ਜਾਂ ਮਰਾਂਗੇ’। ਕਿਸਾਨ ਅੰਦੋਲਨ ‘ਚ ਲਿਆਂਦਾ ਇਹ ਸਿੱਖ ਅਜਾਇਬ ਘਰ ਪਿੰਡ ਬਲੌਂਗੀ ਜ਼ਿਲ੍ਹਾ ਮੋਹਾਲੀ ਦੇ ਕਿਸਾਨ ਵੱਲੋਂ ਵੱਡਾ ਉਪਰਾਲਾ ਕੀਤਾ ਗਿਆ ਹੈ, ਉਨ੍ਹਾਂ ਦਾ ਕਹਿਣੈ ਕਿ ਮੈਂ ਸਕੂਟਰ ਮਕੈਨਿਕ ਹਾਂ ਤੇ ਇਹ ਸੇਵਾ ਮੈਂ ਤਕਰੀਬਨ 20 ਸਾਲ ਤੋਂ ਨਿਭਾ ਰਿਹਾ ਹਾਂ।

Sikh MuseumSikh Museum

ਸਿੱਖ ਅਜਾਇਬ ਘਰ ਬਣਾਉਣ ਦਾ ਮੇਰੇ ਮਨ ‘ਚ ਸੀ ਕਿਉਂਕਿ ਸਿੱਖ ਧਰਮ ‘ਚ ਇੰਨੀਆਂ ਕੁਰਬਾਨੀਆਂ ਹੋਈਆਂ ਹਨ ਕਿ ਸਾਡੇ ਬੱਚੇ ਵੀ ਨਹੀਂ ਜਾਣਦੇ। ਉਨ੍ਹਾਂ ਨੇ ਦੱਸਿਆ ਕਿ ਬਲੌਂਗੀ ‘ਚ ਮੈਂ ਸਿੱਖ ਅਜਾਇਬ ਘਰ ਬਣਾਇਆ ਹੋਇਆ ਹੈ, ਉਥੇ ਸਾਰੀਆਂ ਝਾਕੀਆਂ ਹਨ ਪਰ ਇੱਥੇ ਮੈਂ ਸਿਰਫ਼ ਦੋ ਹੀ ਝਾਕੀਆਂ ਲੈ ਕੇ ਆਇਆ ਹਾਂ। ਉਨ੍ਹਾਂ ਨੇ ਕਿਸਾਨ ਅੰਦੋਲਨ ‘ਚ ਸਿੱਖ ਅਜਾਇਬ ਘਰ ਲਿਆਉਣ ਦਾ ਕਾਰਨ ਵੀ ਦੱਸਿਆ ਕਿ ਮੈਨੂੰ ਸਿੱਖ ਅਜਾਇਬ ਘਰ ਚਲਾਉਂਦਿਆ 20 ਸਾਲ ਹੋ ਗਏ ਸੀ ਪਰ ਮੈਨੂੰ ਲੋਕਾਂ ਵੱਲੋਂ ਕੋਈ ਖ਼ਾਸ ਰਿਸਪਾਂਸ ਨਹੀਂ ਮਿਲਿਆ, ਮੈਂ ਸੋਚਿਆ ‘ਚ ਕਾਫ਼ੀ ਸੰਗਤ ਹੈ ਉੱਥੇ ਮੇਰੀ ਮਸ਼ਹੂਰੀ ਹੋ ਜਾਵੇਗੀ ਕਿਉਂਕਿ ਕਾਂਗਰਸ-ਅਕਾਲੀ ਸਰਕਾਰਾਂ ਵੱਲੋਂ ਮੈਨੂੰ ਕੋਈ ਸਹਿਯੋਗ ਨਹੀਂ ਮਿਲਿਆ।

Tractor RallyKissan

ਕਿਸਾਨ ਅੰਦੋਲਨ ‘ਚ ਕਿਸਾਨ ਨੇ ਕਿਹਾ ਕਿ ਸਿੱਖ ਧਰਮ ਦਾ ਵਿਰਸਾ ਅੱਜ ਕੱਲ੍ਹ ਦੇ ਬੱਚੇ ਮੋਬਾਇਲਾਂ, ਟੀਵੀ ਹੋਰ ਪਾਸੇ ਲੱਗ ਗਏ ਪਰ ਹੁਣ ਸਿੱਖ ਵਿਰਸਾ ਦੁਬਾਰਾ ਲੋਕਾਂ ਨੂੰ ਯਾਦ ਹੋ ਗਿਆ ਹੈ ਤੇ ਹੁਣ ਇੱਥੇ ਦਾਤੇ, ਸੂਰਮੇ, ਭਗਤ ਆ ਗਏ ਹਨ, ਅਸੀਂ ਜਿੱਤ ਕੇ ਹੀ ਜਾਵਾਂਗੇ।     

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement