
ਛੋਟੇ-ਛੋਟੇ ਬੱਚਿਆਂ ਵਿਚ ਵੀ ਕਿਸਾਨ ਅੰਦੋਲਨ ਵਿਚ ਹਿੱਸਾ ਲੈਣ ਦੀ ਬੜੀ ਤਾਂਘ ਪਾਈ ਜਾ ਰਹੀ ਹੈ
ਅੰਮ੍ਰਿਤਸਰ: ਛੋਟੇ-ਛੋਟੇ ਬੱਚਿਆਂ ਵਿਚ ਵੀ ਕਿਸਾਨ ਅੰਦੋਲਨ ਵਿਚ ਹਿੱਸਾ ਲੈਣ ਦੀ ਬੜੀ ਤਾਂਘ ਪਾਈ ਜਾ ਰਹੀ ਹੈ। ਇਕ ਅਜਿਹਾ ਹੀ ਹੋਣਹਾਰ ਬੱਚਾ ਜਿਸ ਦੀ ਉਮਰ 10, 11 ਸਾਲ ਹੈ ਅੰਮ੍ਰਿਤਸਰ ਤੋਂ ਦਿੱਲੀ ਦੇ ਬਾਰਡਰ ਤੇ ਕਿਸਾਨਾਂ ਦੇ ਪ੍ਰਦਰਸ਼ਨ ਵਿਚ ਪਹੁੰਚਣ ਲਈ ਸਾਈਕਲ ’ਤੇ ਰਵਾਨਾ ਹੋਇਆ।
Farmer Protest
ਇਸ ਛੋਟੇ ਬੱਚੇ ਦਿਲਬਾਗ ਸਿੰਘ ਨੇ ਦਸਿਆ ਕਿ ਉਹ ਬੜੇ ਦਿਨਾਂ ਤੋਂ ਸੋਚਦਾ ਸੀ ਕਿ ਉਹ ਦਿੱਲੀ ਕਿਸਾਨੀ ਧਰਨੇ ’ਤੇ ਸਾਈਕਲ ਉਤੇ ਜਾਵੇ। ਉਸ ਨੇ ਦਸਿਆ ਕਿ ਉਸ ਦੀ ਇਹ ਖ਼ੁਆਇਸ਼ ਪੂਰੀ ਕਰਨ ਵਿਚ ਉਸ ਦੇ ਮਾਤਾ-ਪਿਤਾ ਨੇ ਵੀ ਪੂਰਾ ਸਾਥ ਦਿਤਾ।
Farmer protest
ਉਸ ਨੇ ਕਿਹਾ ਕਿ ਜਦੋਂ ਤਕ ਕਿਸਾਨ ਮਾਰੂ ਬਿਲ ਰੱਦ ਨਹੀਂ ਹੋ ਜਾਂਦੇ ਉਦੋਂ ਤਕ ਉਹ ਅਪਣੇ ਤਰੀਕੇ ਨਾਲ ਕਿਸਾਨਾਂ ਦੇ ਹੱਕ ਵਿਚ ਪ੍ਰਦਰਸ਼ਨ ਕਰਦਾ ਰਹੇਗਾ। ਉਸ ਦੇ ਪਿਤਾ ਤੇਜਪਾਲ ਸਿੰਘ ਨੇ ਦਸਿਆ ਕਿ ਬੱਚੇ ਵਿਚ ਬੜੀ ਲਗਨ ਸੀ ਕਿ ਉਹ ਸਾਈਕਲ ਤੇ ਕਿਸਾਨੀ ਧਰਨੇ ਵਿਚ ਜਾਵੇ। ਇਸ ਲਈ ਉਸ ਦੇ ਜਜ਼ਬੇ ਨੂੰ ਵੇਖਦੇ ਹੋਏ ਉਨ੍ਹਾਂ ਨੇ ਵੀ ਮਨਜ਼ੂਰੀ ਦੇ ਦਿਤੀ। ਉਨ੍ਹਾਂ ਦਸਿਆ ਕਿ ਉਹ ਵੀ ਇਸ ਦੇ ਨਾਲ-ਨਾਲ ਅਪਣੀ ਕਾਰ ਵਿਚ ਜਾਣਗੇ, ਤਾਂ ਜੋ ਜਿਥੇ ਬੱਚਾ ਥੱਕ ਜਾਵੇਗਾ ਉਸ ਨੂੰ ਅਰਾਮ ਕਰਵਾਇਆ ਜਾਵੇ।