
79 ਸਾਲ ਦੀ ਉਮਰ ’ਚ ਕਿਸਾਨੀ ਅੰਦੋਲਨ ਲਈ ਦਿੱਤੀ ਸ਼ਹਾਦਤ
ਨਵੀਂ ਦਿੱਲੀ: ਕਿਸਾਨਾਂ ਕੜਾਕੇ ਦੀ ਠੰਡ ਵਿਚ ਦਿੱਲੀ ਦੀਆ ਬਰੂਹਾਂ ਤੇ ਖੇਤੀ ਕਾਨੂੰਨਾਂ ਖਿਲਾਫ ਡਟੇ ਹੋਏ ਹਨ। ਇਸ ਦੇ ਚਲਦੇ ਹੁਣ ਤਕ 70 ਤੋਂ ਵੱਧ ਕਿਸਾਨਾਂ ਦੀ ਦਿੱਲੀ ਅੰਦੋਲਨ ਦੌਰਾਨ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ।
ਅੱਜ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਲੁਹਾਰਾ ਦਾ ਕਿਸਾਨ ਅਵਤਾਰ ਸਿੰਘ ਟਿੱਕਰੀ ਬਾਰਡਰ ਤੇ ਸ਼ਹੀਦ ਹੋ ਗਿਆ। ਅਵਤਾਰ ਸਿੰਘ ਨੂੰ ਟਰਾਲੀ ਵਿਚ ਪਏ ਨੂੰ ਹਾਰਟ ਅਟੈਕ ਆ ਗਿਆ। ਅਵਤਾਰ ਸਿੰਘ ਸੁਰੂ ਤੋਂ ਅੰਦੋਲਨ ਤੇ ਡਟਿਆ ਹੋਇਆ ਸੀ। ਮਿਲੀ ਜਾਣਕਾਰੀ ਅਨੁਸਾਰ ਉਹਨਾਂ ਦੀ ਉਮਰ 79 ਸਾਲ ਸੀ।
ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਵੱਲੋਂ ਖ਼ੁਦਕੁਸ਼ੀ
ਕਿਸਾਨੀ ਧਰਨੇ ਵਿਚ ਸ਼ਾਮਿਲ ਇਕ ਹੋਰ ਕਿਸਾਨ ਬਾਬਾ ਨਸੀਬ ਸਿੰਘ ਨੇ ਖ਼ੁਦ ਨੂੰ ਗੋਲੀ ਮਾਰ ਖੁਦਖੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਇਹ ਕਿਸਾਨ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ। ਕਿਸਾਨ ਨੇ ਇਹ ਕਦਮ ਕਾਨੂੰਨ ਰੱਦ ਨਾ ਹੋਣ ਤੋਂ ਦੁਖੀ ਹੋ ਕੇ ਚੁੱਕਿਆ ਹੈ। ਮ੍ਰਿਤਕ ਕਿਸਾਨ ਕੋਲੋਂ ਖ਼ੁਦਕੁਸ਼ੀ ਪੱਤਰ ਵੀ ਬਰਾਮਦ ਹੋਇਆ ਹੈ। ਇਸ ਕਿਸਾਨ ਨੇ ਦੇਰ ਰਾਤ ਲਾਇਸੰਸੀ ਹਥਿਆਰ ਨਾਲ ਖ਼ੁਦ ਨੂੰ ਗੋਲੀ ਮਾਰੀ ਹੈ।
ਲੁਧਿਆਣਾ ਦੇ ਕਿਸਾਨ ਦੀ ਸੋਨੀਪਤ ’ਚ ਮੌਤ
ਕਿਸਾਨੀ ਧਰਨੇ ਵਿਚ ਸ਼ਾਮਿਲ ਲਾਭ ਸਿੰਘ ਨੇ ਸਿੰਘੂ ਬਾਰਡਰ ’ਤੇ ਜ਼ਹਿਰ ਨਿਗਲਿਣ ਨਾਲ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਇਸ ਕਿਸਾਨ
ਦਾ ਇਲਾਜ ਸੋਨੀਪਤ ਦੇ ਹਸਪਤਾਲ ’ਚ ਚੱਲ ਰਿਹਾ ਸੀ ਤੇ ਇਸ ਦੌਰਾਨ ਉਸਦੀ ਮੌਤ ਹੋ ਗਈ। ਇਸ ਕਿਸਾਨ ਦੀ ਉਮਰ 50 ਸਾਲ ਦੀ ਦੱਸੀ ਜਾ ਰਹੀ ਹੈ।