ਕਿਸਾਨ ਅੰਦੋਲਨ ਨਾਲ ਟੋਲ ਪਲਾਜ਼ਿਆ 'ਤੇ ਕਰੋੜਾਂ ਦਾ ਨੁਕਸਾਨ, HC ਵੱਲੋਂ ਨੋਟਿਸ ਜਾਰੀ
Published : Jan 12, 2021, 1:33 pm IST
Updated : Jan 12, 2021, 1:33 pm IST
SHARE ARTICLE
farmer
farmer

ਟੋਲਰ ਦਾ ਕੰਟਰੋਲ ਲੈਣ ਤੇ ਇਸ ਨੂੰ ਰੱਦ ਕਰਨ ਦੇ ਹੁਕਮ ਨੂੰ ਪਹਿਲਾਂ ਦੀ ਦਿੱਲੀ ਹਾਈਕੋਰਟ 'ਚ ਚੁਣੌਤੀ ਦਿੱਤੀ ਜਾ ਚੁੱਕੀ ਹੈ।

ਚੰਡੀਗੜ੍ਹ: ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਨੇ ਪਿਛਲੇ ਕਰੀਬ 4-5 ਮਹੀਨਿਆਂ ਤੋਂ ਅੰਦੋਲਨ ਜਾਰੀ ਹੈ। ਇਸ ਦੇ ਚਲਦੇ ਟੋਲ ਪਲਾਜ਼ੇ ਵੀ ਲੰਬੇ ਸਮੇਂ ਤੋਂ ਬੰਦ ਹਨ। ਅਜਿਹੇ 'ਚ ਪਾਨੀਪਤ-ਜਲੰਧਰ ਐਨਐਚ ਟੋਲਵੇਅ ਪ੍ਰਾਈਵੇਟ ਲਿਮਟਿਡ ਨੂੰ ਰੋਜ਼ਾਨਾ ਕਰੀਬ 1.3 ਕਰੋੜ ਰੁਪਏ ਦਾ ਨੁਕਸਾਨ ਪਹੁੰਚ ਰਿਹਾ ਹੈ। ਇਸ ਸਬੰਧ 'ਚ ਹੁਣ ਹਾਈਕੋਰਟ ਨੇ ਕੇਂਦਰ, ਪੰਜਾਬ, ਹਰਿਆਣਾ ਤੇ ਐਨਐਚਏਆਈ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।

Toll Plaza over agriculture laws

ਪਟੀਸ਼ਨ ਦਾਖਲ ਕਰਦਿਆਂ ਕੰਪਨੀ ਨੇ ਦੱਸਿਆ ਕਿ ਕਿਸਾਨ ਅੰਦੋਲਨ ਆਰੰਭ ਹੋਣ ਤੋਂ ਬਾਅਦ ਤੋਂ ਲਗਾਤਾਰ ਉਨ੍ਹਾਂ ਦਾ ਮਾਲੀਆ ਘਟਦਾ ਗਿਆ। ਇਸ ਦੌਰਾਨ ਐਨਐਚਏਆਈ ਨੇ ਟੋਲ ਬੰਦ ਕਰਨ ਵਾਲਿਆਂ ਨੂੰ ਰੋਕਣ ਦੀ ਥਾਂ ਟੋਲ ਆਪਣੇ ਹੱਥਾਂ 'ਚ ਲੈ ਲਿਆ। ਪਟੀਸ਼ਨਕਰਤਾ ਜਾ ਕਹਿਣਾ ਹੈ ਕਿ ਟੋਲਰ ਦਾ ਕੰਟਰੋਲ ਲੈਣ ਤੇ ਇਸ ਨੂੰ ਰੱਦ ਕਰਨ ਦੇ ਹੁਕਮ ਨੂੰ ਪਹਿਲਾਂ ਦੀ ਦਿੱਲੀ ਹਾਈਕੋਰਟ 'ਚ ਚੁਣੌਤੀ ਦਿੱਤੀ ਜਾ ਚੁੱਕੀ ਹੈ। 

FARMER

ਉਨ੍ਹਾਂ ਅੱਗੇ ਕਿਹਾ ਕਿ ਕਿਸਾਨ ਅੰਦੋਲਨ ਦੇ ਲਗਾਤਾਰ ਵਧਦੇ ਸਮੇਂ ਦੇ ਚੱਲਦਿਆਂ ਟੋਲ ਦੇ ਮੁੜ ਸ਼ੁਰੂ ਹੋਣ ਦੇ ਫਿਲਹਾਲ ਆਸਾਰ ਨਹੀਂ ਦਿਖਾਈ ਦੇ ਰਹੇ। ਅਜਿਹੇ 'ਚ ਕੰਪਨੀ ਨੂੰ ਵਿੱਤੀ ਘਾਟਾ ਨਾ ਹੋਵੇ ਇਸ ਲਈ ਲੋੜੀਂਦੇ ਕਦਮ ਯਕੀਨੀ ਕਰਨ ਦੇ ਹੁਕਮ ਜਾਰੀ ਕਰਨ ਦੀ ਅਪੀਲ ਕੀਤੀ ਹੈ।

, Punjab and Haryana High Court

ਜਿਕਰਯੋਗ ਹੈ ਕਿ ਯਾਚੀ ਨੇ ਕਿਹਾ ਕਿ ਉਸ ਦੇ ਲਾਡੋਵਾਲਾ, ਘੱਗਰ ਅਤੇ ਘੜੂੰਦਾ ਵਿੱਚ ਤਿੰਨ ਟੋਲ ਹਨ। ਕੰਪਨੀ ਨੂੰ ਕੁਲ 77.28 ਕਰੋੜ ਦਾ ਘਾਟਾ ਹੋਇਆ ਹੈ। ਇਸ ਤੋਂ ਬਾਅਦ 25 ਦਸੰਬਰ ਨੂੰ ਐਨਐਚਏਆਈ ਦੁਆਰਾ ਸਾਰੇ ਟੋਲ ਬੰਦ ਕਰ ਦਿੱਤੇ ਗਏ ਸਨ। ਪਹਿਲਾਂ ਇਹ ਮਾਮੂਲੀ ਮਾਲੀਆ ਪ੍ਰਾਪਤ ਕਰ ਰਿਹਾ ਸੀ ਜੋ ਪੂਰੀ ਤਰ੍ਹਾਂ ਰੁਕ ਗਿਆ।  ਪਟੀਸ਼ਨਰ ਕੰਪਨੀ ਨੇ ਕਿਹਾ ਕਿ ਕੰਪਨੀ ਨੇ ਇਸ ਰਸਤੇ ਲਈ 5689 ਕਰੋੜ ਰੁਪਏ ਖਰਚ ਕੀਤੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement