
Delhi Election 2025 : ਅਰਵਿੰਦ ਕੇਜਰੀਵਾਲ ਤੇ ਆਤਿਸ਼ੀ ਨੇ ਕੀਤਾ ਦਾਅਵਾ
BJP may announce leader Ramesh Bidhuri as the face of the Chief Minister Latest News in Punjabi : ਦਿੱਲੀ ਵਿਧਾਨ ਸਭਾ ਚੋਣਾਂ ਦੀ ਤਰੀਕ ਦੇ ਐਲਾਨ ਦੇ ਨਾਲ ਹੀ ਆਮ ਆਦਮੀ ਪਾਰਟੀ ‘ਆਪ’ ਤੇ ਭਾਜਪਾ ਵਿਚਾਲੇ ਤਿੱਖੇ ਜਵਾਬੀ ਦੋਸ਼ਾਂ ਦਾ ਦੌਰ ਚੱਲ ਰਿਹਾ ਹੈ। ਦੋਵੇਂ ਧਿਰਾਂ ਇਕ ਦੂਜੇ ’ਤੇ ਹਮਲਾ ਕਰਨ ਦਾ ਕੋਈ ਮੌਕਾ ਨਹੀਂ ਛੱਡ ਰਹੀਆਂ ਹਨ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਇਸ ਸੰਦਰਭ ਵਿਚ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅੱਜ ਅਜਿਹਾ ਦਾਅਵਾ ਕੀਤਾ ਹੈ, ਜਿਸ ਨਾਲ ਸਵਾਲ ਖੜ੍ਹੇ ਹੋ ਗਏ ਹਨ ਕਿ ਕੀ ਭਾਜਪਾ ’ਚ ‘ਆਪ’ ਦਾ ਕੋਈ ਅੰਦਰੂਨੀ ਵਿਅਕਤੀ ਲੁਕਿਆ ਹੋਇਆ ਹੈ? ਦਰਅਸਲ, ਕੇਜਰੀਵਾਲ ਨੇ ਸਨਿਚਰਵਾਰ ਨੂੰ ਮੁੱਖ ਮੰਤਰੀ ਆਤਿਸ਼ੀ ਦੇ ਦਾਅਵੇ ਨੂੰ ਦੁਹਰਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਅਪਣੇ ਨੇਤਾ ਰਮੇਸ਼ ਬਿਧੂੜੀ ਨੂੰ ਪਾਰਟੀ ਦੇ ਮੁੱਖ ਮੰਤਰੀ ਵਜੋਂ ਚਿਹਰਾ ਐਲਾਨ ਸਕਦੀ ਹੈ।
(For more Punjabi news apart from BJP may announce leader Ramesh Bidhuri as the face of the Chief Minister Latest News in Punjabi stay tuned to Rozana Spokesman)