
ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ 2002 ਦੇ ਗੁਜਰਾਤ ਦੰਗਿਆਂ ਨਾਲ ਸਬੰਧਤ ਮਾਮਲੇ 'ਚ ਸੂਬੇ ਦੇ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ.....
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ 2002 ਦੇ ਗੁਜਰਾਤ ਦੰਗਿਆਂ ਨਾਲ ਸਬੰਧਤ ਮਾਮਲੇ 'ਚ ਸੂਬੇ ਦੇ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਵਿਸ਼ੇਸ਼ ਜਾਂਚ ਟੀਮ ਦੀ ਕਲੀਨ ਚਿਟ ਦੇਣ ਵਿਰੁਧ ਜ਼ਕੀਆ ਜਾਫ਼ਰੀ ਦੀ ਅਪੀਲ 'ਤੇ ਜੁਲਾਈ 'ਚ ਸੁਣਵਾਈ ਕੀਤੀ ਜਾਵੇਗੀ। ਜਸਟਿਸ ਏ.ਐਮ. ਖਾਨਵਿਲਕਰ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਕਿਹਾ ਕਿ ਹਾਈ ਕੋਰਟ ਦੇ ਪੰਜ ਅਕਤੂਬਰ, 2017 ਦੇ ਫ਼ੈਸਲੇ ਵਿਰੁਧ ਜ਼ਕੀਆ ਜਾਫ਼ਰੀ ਦੀ ਅਪੀਲ 'ਤੇ ਜੁਲਾਈ 'ਚ ਸੁਣਵਾਈ ਹੋਵੇਗੀ।
ਜ਼ਕੀਆ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਅਹਿਸਾਨ ਜਾਫ਼ਰੀ ਦੀ ਪਤਨੀ ਹੇ।
ਗੁਜਰਾਤ ਦੰਗਿਆਂ ਦੌਰਾਨ ਅਹਿਮਦਾਬਾਦ ਦੀ ਗੁਲਬਰਗ ਸੁਸਾਇਟੀ 'ਚ ਭੜਕੀ ਭੀੜ ਦੇ ਹਮਲੇ 'ਚ ਮਾਰੇ ਗਏ 68 ਵਿਅਕਤੀਆਂ 'ਚ ਅਹਿਸਾਨ ਜਾਫ਼ਰੀ ਵੀ ਸ਼ਾਮਲ ਸਨ। ਇਨ੍ਹਾਂ ਦੰਗਿਆਂ ਦੀ ਜਾਂਚ ਲਈ ਗਠਤ ਵਿਸ਼ੇਸ਼ ਜਾਂਚ ਟੀਮ ਨੇ ਅੱਜ ਫ਼ਰਵਰੀ, 2012 ਨੂੰ ਨਰਿੰਦਰ ਮੋਦੀ ਅਤੇ ਕਈ ਸਰਕਾਰੀ ਅਧਿਕਾਰੀਆਂ ਸਮੇਤ 64 ਜਣਿਆਂ ਨੂੰ ਕਲੀਨ ਚਿਟ ਦਿੰਦਿਆਂ ਮਾਮਲਾ ਬੰਦ ਕਰਨ ਲਈ ਰੀਪੋਰਟ ਦਾਖ਼ਲ ਕੀਤੀ ਸੀ। ਇਸ 'ਚ ਕਿਹਾ ਗਿਆ ਸੀ ਕਿ ਇਨ੍ਹਾਂ ਸਾਰਿਆਂ ਵਿਰੁਧ ਮੁਕੱਦਮਾ ਚਲਾਉਣ ਯੋਗ ਸਬੂਤ ਨਹੀਂ ਹਨ। (ਪੀਟੀਆਈ)