ਨਾਇਡੂ ਦੀ ਇਕ ਦਿਨ ਦੀ ਭੁੱਖ ਹੜਤਾਲ ਬਣੀ ਵਿਰੋਧੀ ਪਾਰਟੀਆਂ ਦੀ ਏਕਤਾ ਦਾ ਕੇਂਦਰੀ ਮੰਚ
Published : Feb 12, 2019, 11:11 am IST
Updated : Feb 12, 2019, 11:11 am IST
SHARE ARTICLE
N. Chandrababu Naidu & Rahul Gandhi
N. Chandrababu Naidu & Rahul Gandhi

ਆਂਧਰ ਪ੍ਰਦੇਸ਼ ਨੂੰ ਵਿਸ਼ੇਸ਼ ਸੂਬੇ ਦੇ ਦਰਜੇ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦੀ ਇਕ ਦਿਨ ਦੀ ਭੁੱਖ ਹੜਤਾਲ ਸੋਮਵਾਰ ਨੂੰ ਵਿਰੋਧੀ ਆਗੂਆਂ ਦੀ....

ਨਵੀਂ ਦਿੱਲੀ : ਆਂਧਰ ਪ੍ਰਦੇਸ਼ ਨੂੰ ਵਿਸ਼ੇਸ਼ ਸੂਬੇ ਦੇ ਦਰਜੇ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦੀ ਇਕ ਦਿਨ ਦੀ ਭੁੱਖ ਹੜਤਾਲ ਸੋਮਵਾਰ ਨੂੰ ਵਿਰੋਧੀ ਆਗੂਆਂ ਦੀ ਰੈਲੀ ਦਾ ਸਥਾਨ ਬਣੀ ਰਹੀ। ਇਕ ਮਹੀਨੇ ਤੋਂ ਵੀ ਘੱਟ ਸਮੇਂ 'ਚ ਇਹ ਦੂਜਾ ਮੌਕਾ ਹੈ ਜਦੋਂ ਵਿਰੋਧੀ ਆਗੂ ਸਰਕਾਰ ਵਿਰੁਧ ਇਕਜੁਟ ਹੋਏ ਹਨ। ਸੂਬੇ ਦੇ ਮੁੱਦਿਆਂ ਨੂੰ ਇਕ ਕੇਂਦਰੀ ਮੰਚ 'ਤੇ ਚੁੱਕਣ ਲਈ ਨਾਇਡੂ ਨੇ ਆਂਧਰ ਭਵਨ 'ਚ ਪ੍ਰਦਰਸ਼ਨ ਸ਼ੁਰੂ ਕੀਤਾ, ਜਿੱਥੇ ਕਈ ਵਿਰੋਧੀ ਪਾਰਟੀ ਦੇ ਆਗੂ ਉਨ੍ਹਾਂ ਦੀ ਹਮਾਇਤ 'ਚ ਉਤਰੇ। ਨਾਇਡੂ ਨਾਲ ਮੁਲਾਕਾਤ ਕਰਨ ਵਾਲੇ ਆਗੂਆਂ 'ਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ,

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਨੈਸ਼ਨਲ ਕਾਂਗਰਸ ਆਗੂ ਫ਼ਾਰੂਖ ਅਬਦੁੱਲਾ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮਾਜਿਦ ਮੇਮਨ, ਤ੍ਰਿਣਮੂਲ ਕਾਂਗਰਸ ਦੇ ਡੇਰੇਕ ਓ. ਬਰਾਊਨ, ਡੀ.ਐਮ.ਕੇ. ਦੇ ਤਿਰੂਚੀ ਸ਼ਿਵਾ, ਲੋਕਤੰਤਰਿਕ ਜਨਤਾ ਦਲ ਦੇ ਸ਼ਰਦ ਯਾਦਵ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸਮਾਜਵਾਦੀ ਪਾਰਟੀ ਦੇ ਸੰਸਥਾਪਕ ਮੁਲਾਇਮ ਸਿੰਘ ਯਾਦਵ ਸ਼ਾਮਲ ਹਨ। ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਨਾਇਡੂ ਦੀ ਹਮਾਇਤ ਕੀਤੀ ਹੈ। ਉਨ੍ਹਾਂ ਦੀ ਪਾਰਟੀ ਦੇ ਡੇਰੇਕ ਓ. ਬਰਾਊਨ ਨੇ ਨਾਇਡੂ ਨਾਲ ਮੁਲਾਕਾਤ ਵੀ ਕੀਤੀ। 

ਪਿਛਲੀ ਵਾਰੀ 19 ਜਨਵਰੀ ਨੂੰ 22 ਵਿਰੋਧੀ ਪਾਰਟੀਆਂ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਇਕਜੁਟ ਹੋਈਆਂ ਸਨ। ਤੇਲਗੂਦੇਸ਼ਮ ਪਾਰਟੀ (ਟੀ.ਡੀ.ਪੀ.) ਪ੍ਰਧਾਨ ਨੇ ਮੰਗ ਕੀਤੀ ਹੈ ਕਿ ਕੇਂਦਰ 2014 'ਚ ਆਂਧਰ ਪ੍ਰਦੇਸ਼ ਦੀ ਵੰਡ ਦੌਰਾਨ ਕੀਤੇ ਗਏ ਅਪਣੇ ਵਾਅਦੇ ਨੂੰ ਪੂਰਾ ਕਰੇ। ਉਨ੍ਹਾਂ ਦੋਸ਼ ਲਾਇਆ ਕਿ ਆਂਧਰ ਪ੍ਰਦੇਸ਼ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਤੋਂ ਇਨਕਾਰ ਕਰ ਕੇ ਮੋਦੀ 'ਰਾਜਧਰਮ' ਦਾ ਪਾਲਣ ਨਹੀਂ ਕਰ ਰਹੇ ਹਨ। ਰਾਹੁਲ ਗਾਂਧੀ ਨੇ ਦੋਸ਼ ਲਾਇਆ, ''ਪ੍ਰਧਾਨ ਮੰਤਰੀ ਨੇ ਆਂਧਰ ਪ੍ਰਦੇਸ਼ ਦੀ ਜਨਤਾ ਤੋਂ ਚੋਰੀ ਕਰ ਕੇ ਪੈਸਾ ਅਨਿਲ ਅੰਬਾਨੀ ਨੂੰ ਦੇ ਦਿਤਾ ਹੈ। ਇਸ ਮਾਮਲੇ 'ਚ ਇਹੀ ਤੱਥ ਹੈ।''

ਰਾਹੁਲ ਨੇ ਪ੍ਰਦਰਸ਼ਨ ਵਾਲੀ ਥਾਂ ਆਂਧਰ ਭਵਨ 'ਚ ਕੇਂਦਰ 'ਤੇ ਲਾਏ ਦੋਸ਼ 'ਚ ਫ਼ਰਾਂਸ ਨਾਲ ਰਾਫ਼ੇਲ ਲੜਾਕੂ ਜੈੱਟ ਜਹਾਜ਼ ਸੌਦੇ ਦਾ ਸਾਫ਼ ਤੌਰ 'ਤੇ ਜ਼ਿਕਰ ਕੀਤਾ। ਸਰਕਾਰ ਅਤੇ ਅੰਬਾਨੀ ਨੇ ਸੌਦੇ 'ਚ ਭ੍ਰਿਸ਼ਟਾਚਾਰ ਦੇ ਰਾਹੁਲ ਗਾਂਧੀ ਦੇ ਦੋਸ਼ਾਂ ਨੂੰ ਖ਼ਾਰਜ ਕੀਤਾ ਹੈ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਨਾਇਡੂ ਦੀ ਹਮਾਇਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਆਂਧਰ ਪ੍ਰਦੇਸ਼ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਦਾ ਵਾਅਦਾ ਬਿਨਾਂ ਦੇਰੀ ਕੀਤਿਆਂ ਪੂਰਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ, ''ਸੰਸਦ 'ਚ ਜਦੋਂ ਇਸ ਮੁੱਦੇ 'ਤੇ ਚਰਚਾ ਹੋਈ ਸੀ ਤਾਂ ਸਾਰੀਆਂ ਪਾਰਟੀਆਂ ਨੇ ਇਸ ਮੰਗ ਦੀ ਹਮਾਇਤ ਕੀਤੀ ਸੀ।

Naidu & Arvind KejriwalNaidu & Arvind Kejriwal

ਮੈਂ ਨਾਇਡੂ ਨਾਲ ਹਾਂ।''ਪ੍ਰਧਾਨ ਮੰਤਰੀ 'ਤੇ ਵਰ੍ਹਦਿਆਂ ਅਬਦੁੱਲਾ ਨੇ ਕਿਹਾ, ''ਮੋਦੀ ਏਨੀ ਹੇਠਾਂ ਡਿੱਗ ਗਏ ਹਨ ਕਿ ਉਹ ਅਜਿਹੇ ਨਾਇਡੂ ਵਿਰੁਧ ਨਿਜੀ ਹਮਲੇ ਕਰ ਰਹੇ ਹਨ ਜੋ ਦੇਸ਼ ਦੀ ਮਹਾਨ ਸੇਵਾ ਕਰ ਰਹੇ ਹਨ।'' ਉਨ੍ਹਾਂ ਕਿਹਾ ਕਿ ਜੰਮੂ-ਸ੍ਰੀਨਗਰ ਹਾਈਵੇ ਛੇ ਦਿਨਾਂ ਤੋਂ ਬੰਦ ਹੈ। ਮੋਦੀ 30 ਕਿਲੋਮੀਟਰ ਸੜਕ ਸਾਫ਼ ਨਹੀਂ ਕਰਵਾ ਸਕਦੇ ਪਰ ਦੇਸ਼ 'ਤੇ ਰਾਜ ਕਰਨਾ ਚਾਹੁੰਦੇ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਮੋਦੀ ਸੂਬਿਆਂ 'ਚ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਨਾਲ ਸਲੂਕ ਕਰ ਰਹੇ ਹਨ

ਅਜਿਹਾ ਲਗਦਾ ਹੈ ਕਿ ਉਹ ਭਾਰਤ ਦੇ ਨਹੀਂ ਬਲਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਹਨ। ਉਨ੍ਹਾਂ ਕਿਹਾ, ''ਕਿਸੇ ਵਿਅਕਤੀ ਨੇ ਭਾਵੇਂ ਕਿਸੇ ਪਾਰਟੀ ਨੂੰ ਵੋਟ ਦਿਤਾ ਹੋਵੇ, ਪਰ ਚੋਣ ਜਿੱਤ ਕੇ ਜੇ ਉਹ ਮੁੱਖ ਮੰਤਰੀ ਬਣਦਾ ਹੈ ਤਾਂ ਉਹ ਸਮੁੱਚ ਸੂਬੇ ਦਾ ਮੁੱਖ ਮੰਤਰੀ ਹੈ ਨਾ ਕਿ ਕਿਸੇ ਖ਼ਾਸ ਪਾਰਟੀ ਦਾ। ਇਸੇ ਤਰ੍ਹਾਂ ਜੇ ਕੋਈ ਪ੍ਰਧਾਨ ਮੰਤਰੀ ਬਣਦਾ ਹੈ ਤਾਂ ਉਹ ਸਮੁੱਚੇ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ ਨਾ ਸਿਰਫ਼ ਇਕ ਪਾਰਟੀ ਦਾ।'' (ਪੀਟੀਆਈ)

Location: India, Delhi, New Delhi

SHARE ARTICLE

ਏਜੰਸੀ

Advertisement

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM
Advertisement