ਪ੍ਰਿਅੰਕਾ ਗਾਂਧੀ ਨੇ ਲਖਨਊ 'ਚ ਵਿਸ਼ਾਲ ਰੈਲੀ ਨਾਲ 'ਮਿਸ਼ਨ ਯੂ.ਪੀ.' ਦਾ ਆਗ਼ਾਜ਼ ਕੀਤਾ
Published : Feb 12, 2019, 11:58 am IST
Updated : Feb 12, 2019, 11:58 am IST
SHARE ARTICLE
Priyanka Gandhi and Rahul Gandhi during the rally
Priyanka Gandhi and Rahul Gandhi during the rally

ਸਰਗਰਮ ਸਿਆਸਤ 'ਚ ਕਦਮ ਰੱਖਣ ਮਗਰੋਂ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਅਪਣੇ 'ਮਿਸ਼ਨ ਯੂ.ਪੀ.' ਤਹਿਤ ਸੋਮਵਾਰ ਨੂੰ ਪਹਿਲੀ.....

ਨਵੀਂ ਦਿੱਲੀ : ਸਰਗਰਮ ਸਿਆਸਤ 'ਚ ਕਦਮ ਰੱਖਣ ਮਗਰੋਂ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਅਪਣੇ 'ਮਿਸ਼ਨ ਯੂ.ਪੀ.' ਤਹਿਤ ਸੋਮਵਾਰ ਨੂੰ ਪਹਿਲੀ ਵਾਰੀ ਉੱਤਰ ਪ੍ਰਦੇਸ਼ ਦੇ ਦੌਰੇ 'ਤੇ ਲਖਨਊ ਪੁੱਜੀ। ਪ੍ਰਿਅੰਕਾ ਨਾਲ ਉਨ੍ਹਾਂ ਦੇ ਭਰਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਪਛਮੀ ਉੱਤਰ ਪ੍ਰਦੇਸ਼ 'ਚ ਪਾਰਟੀ ਦੇ ਨਵੇਂ ਬਣੇ ਇੰਚਾਰਜ ਜਯੋਤੀਰਾਦਿਤਿਆ ਸਿੰਧੀਆ ਵੀ ਲਖਨਊ ਪੁੱਜੇ। ਹਵਾਈ ਅੱਡੇ 'ਤੇ ਕਾਂਗਰਸ ਦੇ ਸੂਬਾ ਪ੍ਰਧਾਨ ਰਾਜ ਬੱਬਰ ਸਮੇਤ ਸਾਰੇ ਕਾਂਗਰਸ ਅਹੁਦਦਾਰਾਂ ਅਤੇ ਕਾਰਕੁਨਾਂ ਨੇ ਭਰਪੂਰ ਗਰਮਜੋਸ਼ੀ ਨਾਲ ਤਿੰਨਾਂ ਆਗੂਆਂ ਦਾ ਸਵਾਗਤ ਕੀਤਾ। 

ਕਾਂਗਰਸ ਦੇ ਪੂਰਬੀ ਉੱਤਰ ਪ੍ਰਦੇਸ਼ ਮਾਮਲਿਆਂ ਦੀ ਇੰਚਾਰਜ ਜਨਰਲ ਸਕੱਤਰ ਨਿਯੁਕਤ ਕੀਤੇ ਜਾਣ ਮਗਰੋਂ ਉੱਤਰ ਪ੍ਰਦੇਸ਼ ਦੇ ਪਹਿਲੇ ਦੌਰੇ 'ਤੇ ਗਈ ਪ੍ਰਿਅੰਕਾ ਗਾਂਧੀ 'ਤੇ ਸੋਮਵਾਰ ਨੂੰ ਕਈ ਲੋਕਾਂ ਦੀਆਂ ਨਜ਼ਰਾਂ ਰਹੀਆਂ। ਆਮ ਲੋਕ, ਸਿਆਸੀ ਵਿਸ਼ਲੇਸ਼ਕ, ਪ੍ਰਿਅੰਕਾ ਦੇ ਪਤੀ ਰਾਬਰਟ ਵਾਡਰਾ ਅਤੇ ਲਖਨਊ 'ਚ ਉਨ੍ਹਾਂ ਦੇ ਪਹਿਲੇ ਰੋਡ ਸ਼ੋਅ 'ਚ ਸ਼ਾਮਲ ਹੋਏ ਕਾਂਗਰਸ ਦੇ ਹਜ਼ਾਰਾਂ ਕਾਰਕੁਨਾਂ ਦੀਆਂ ਨਜ਼ਰਾਂ ਉਨ੍ਹਾਂ 'ਤੇ ਟਿਕੀਆਂ ਰਹੀਆਂ। ਏਨਾ ਹੀ ਨਹੀਂ, ਕੇਂਦਰ ਅਤੇ ਉੱਤਰ ਪ੍ਰਦੇਸ਼ 'ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਵੀ ਪ੍ਰਿਅੰਕਾ ਦੇ ਹਰ ਕਦਮ 'ਤੇ ਨਜ਼ਰਾਂ ਟਿਕਾਈ ਬੈਠੀ ਹੈ।

ਪ੍ਰਿਅੰਕਾ ਦੇ ਲਖਨਊ ਪ੍ਰੋਗਰਾਮ 'ਚ ਇਕ ਗੱਲ ਧਿਆਨ ਦੇਣ ਯੋਗ ਰਹੀ ਕਿ ਕਾਂਗਰਸ ਜਨਰਲ ਸਕੱਤਰ ਵਜੋਂ ਪਹਿਲਾ ਰੋਡ ਸ਼ੋਅ ਕਰਨ ਮਗਰੋਂ ਵੀ ਉਨ੍ਹਾਂ ਨੇ ਕੋਈ ਭਾਸ਼ਣ ਨਹੀਂ ਦਿਤਾ ਅਤੇ ਨਾ ਹੀ ਜਨਤਕ ਤੌਰ 'ਤੇ ਕੋਈ ਟਿਪਣੀ ਕੀਤੀ। ਪ੍ਰਿਅੰਕਾ ਨੇ ਅੱਜ ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ 'ਤੇ ਵੀ ਦਸਤਕ ਦਿਤੀ ਅਤੇ 'ਲਾਗਇਨ' ਕਰਨ ਤੋਂ ਕੁੱਝ ਹੀ ਘੰਟਿਆਂ ਅੰਦਰ ਉਨ੍ਹਾਂ ਦੇ 95 ਹਜ਼ਾਰ ਤੋਂ ਜ਼ਿਆਦਾ ਫ਼ਾਲੋਅਰਸ ਬਣ ਗਏ। ਸੋਮਵਾਰ ਨੂੰ ਇਕ ਫ਼ੇਸਬੁਕ ਪੋਸਟ 'ਚ ਵਾਡਰਾ ਨੇ ਪ੍ਰਿਅੰਕਾ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ, ''ਭਾਰਤ ਦੇ ਲੋਕਾਂ ਦੀ ਸੇਵਾ ਅਤੇ ਉੱਤਰ ਪ੍ਰਦੇਸ਼ 'ਚ ਤੁਹਾਡੇ ਕੰਮ ਦੇ ਨਵੇਂ ਸਫ਼ਰ 'ਤੇ ਤੁਹਾਨੂੰ ਮੇਰੀਆਂ ਸ਼ੁੱਭਕਾਮਨਾਵਾਂ।

Prianyka GandhiPriyanka Gandhi

ਤੁਸੀਂ ਮੇਰੀ ਸੱਭ ਤੋਂ ਚੰਗੀ ਦੋਸਤ, ਪਰਫ਼ੈਕਟ ਪਤਨੀ ਅਤੇ ਅਪਣੇ ਬੱਚਿਆਂ ਲਈ ਬਿਹਤਰੀਨ ਮਾਂ ਰਹੇ ਹੋ।'' ਸਾਲ 1997 'ਚ ਵਾਡਰਾ ਨਾਲ ਵਿਆਹ ਕਰਨ ਵਾਲੀ ਪ੍ਰਿਅੰਕਾ ਨੇ ਬੀਤੇ ਬੁਧਵਾਰ ਨੂੰ ਅਪਣੇ ਪਤੀ ਦਾ ਪੁਰਜ਼ੋਰ ਸਮਰਥਨ ਕਰਦਿਆਂ ਕਿਹਾ ਸੀ, ''ਉਹ ਮੇਰੇ ਪਤੀ ਹਨ। ਇਹ ਮੇਰਾ ਪ੍ਰਵਾਰ ਹੈ। ਮੈਂ ਅਪਣੇ ਪ੍ਰਵਾਰ ਦੀ ਹਮਾਇਤ ਕਰਦੀ ਹਾਂ।'' ਪ੍ਰਿਅੰਕਾ ਬੁਧਵਾਰ ਨੂੰ ਅਪਣੇ ਪਤੀ ਨੂੰ ਈ.ਡੀ. ਦੇ ਦਫ਼ਤਰ ਤਕ ਛੱਡਣ ਆਈ ਸੀ। ਸੋਮਵਾਰ ਨੂੰ ਲਖਨਊ 'ਚ ਪ੍ਰਿਅੰਕਾ ਦੀ ਇਕ ਝਲਕ ਪਾਉਣ ਲਈ ਲੋਕਾਂ ਦੀ ਭੀੜ ਉਤਰ ਆਈ। ਕਈ ਬਜ਼ੁਰਗਾਂ ਨੇ ਕਿਹਾ ਕਿ ਪ੍ਰਿਅੰਕਾ 'ਚ ਅਪਣੀ ਦਾਦੀ ਇੰਦਰਾ ਗਾਂਧੀ ਦਾ ਅਕਸ ਦਿਸਦਾ ਹੈ।

ਪ੍ਰਿਅੰਕਾ ਨੇ ਅਪਣੀ ਮਾਂ ਸੋਨੀਆ ਗਾਂਧੀ ਅਤੇ ਭਰਾ ਰਾਹੁਲ ਗਾਂਧੀ ਲਈ ਚੋਣ ਪ੍ਰਚਾਰ ਕੀਤਾ ਹੈ ਪਰ ਇਸ ਵਾਰੀ ਕਾਂਗਰਸ ਜਨਰਲ ਸਕੱਤਰ ਵਜੋਂ ਰੋਡ ਸ਼ੋਅ ਕਰਨ ਦੇ ਬਾਵਜੂਦ ਉਨ੍ਹਾਂ ਨੇ ਜਨਤਕ ਤੌਰ 'ਤੇ ਕੁੱਝ ਨਹੀਂ ਬੋਲਿਆ। ਹਵਾਈ ਅੱਡੇ ਤੋਂ ਤਿੰਨੇ ਆਗੂਆਂ ਦਾ ਰੋਡ ਸ਼ੋਅ ਸ਼ੁਰੂ ਹੋਇਆ। ਉਹ ਆਲਮਬਾਗ਼, ਚਾਰਬਾਗ਼ ਅਤੇ ਲਾਲ ਬਾਗ਼ ਹੁੰਦੇ ਹੋਏ ਹਜ਼ਰਤਗੰਜ ਪੁੱਜੇ ਜਿੱਥੇ ਮਹਾਤਮਾ ਗਾਂਧੀ, ਸਰਦਾਰ ਵੱਲਭ ਭਾਈ ਪਟੇਲ ਅਤੇ ਡਾ. ਭੀਮ ਰਾਉ ਅੰਬੇਡਕਰ ਦੀ ਮੂਰਤੀ 'ਤੇ ਮਾਲਾ ਪਹਿਨਾਉਣ ਤੋਂ ਬਾਅਦ ਉਹ ਸੂਬਾ ਕਾਂਗਰਸ ਦਫ਼ਤਰ ਪੁੱਜੇ। 

ਜਦੋਂ ਪ੍ਰਿਅੰਕਾ ਦਾ ਰੱਥ ਅੱਗੇ ਵੱਧ ਰਿਹਾ ਸੀ ਤਾਂ ਉਤਸ਼ਾਹੀ ਲੋਕ ਅਤੇ ਪਾਰਟੀ ਕਾਰਕੁਨ ਉਨ੍ਹਾਂ ਦੀ ਇਕ ਤਸਵੀਰ ਲੈਣ ਲਈ ਬੇਸਬਰ ਦਿਸੇ। ਪ੍ਰਿਅੰਕਾ ਦੇ ਰੱਣ 'ਤੇ ਰਸਤੇ 'ਚ ਖੜੇ ਸੈਂਕੜੇ ਕਾਰਕੁਨ ਗੁਲਾਬ ਅਤੇ ਗੇਂਦੇ ਦੇ ਫੁੱਲਾਂ ਦਾ ਮੀਂਹ ਵਰ੍ਹਾਉਂਦੇ ਦਿਸੇ। ਕੁੱਝ ਪੋਸਟਰਾਂ 'ਚ ਪ੍ਰਿਅੰਕਾ ਨੂੰ ਸ਼ੇਰ 'ਤੇ ਸਵਾਰ 'ਦੁਰਗਾ ਮਾਤਾ' ਦੇ ਅਵਤਾਰ 'ਚ ਵਿਖਾਇਆ ਗਿਆ। ਹੋਰਡਿੰਗਾਂ ਅਤੇ ਬੈਨਰਾਂ 'ਤੇ ਲਿਖਿਆ ਸੀ, ''ਮਾਂ ਦੁਰਗਾ ਦਾ ਰੂਪ ਭੈਣ ਪ੍ਰਿਅੰਕਾ ਜੀ ਦਾ ਲਖਨਊ ਆਉਣ 'ਤੇ ਦਿਲੋਂ ਸਵਾਗਤ ਹੈ।'' ਇਸ ਤੋਂ ਅੱਗੇ ਦੀ ਸਤਰ ਹੈ, ''ਦਹਿਨ ਕਰੋ ਝੂਠੇ ਮੱਕਾਰਾਂ ਦੀ ਲੰਦਾ, ਭੈਣ ਪ੍ਰਿਅੰਕਾ, ਭੈਣ ਪ੍ਰਿਅੰਕਾ।'' ਕਾਂਗਰਸ ਦੇ ਕੁੱਝ ਕਾਰਕੁਲਾਂ ਨੇ 'ਪ੍ਰਿਅੰਕਾ ਸੈਨਾ' ਵੀ ਬਣਾ ਲਈ ਹੈ। ਉਨ੍ਹਾਂ ਨੂੰ ਗੁਲਾਬੀ ਰੰਗ ਦੀ ਟੀ-ਸ਼ਰਟ ਪਹਿਨਿਆ ਵੇਖਿਆ ਗਿਆ ਜਿਸ 'ਤੇ ਪ੍ਰਿਅੰਕਾ ਦੀ ਤਸਵੀਰ ਸੀ।  (ਪੀਟੀਆਈ)

Location: India, Delhi, New Delhi

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement