ਕਬਾੜ ਦੀ ਵਰਤੋਂ ਨਾਲ ਡੰਪ ਦੀ ਜ਼ਮੀਨ 'ਤੇ ਸਾਢੇ ਸੱਤ ਕਰੋੜ 'ਚ ਬਣਾਇਆ ਥੀਮ ਪਾਰਕ
Published : Feb 12, 2019, 3:20 pm IST
Updated : Feb 12, 2019, 3:20 pm IST
SHARE ARTICLE
Theme Park
Theme Park

ਦਿੱਲੀ ਵਿਚ ਅਜਿਹਾ ਥੀਮ ਪਾਰਕ ਬਣਾਇਆ ਗਿਆ ਹੈ, ਜਿੱਥੇ ਦੁਨੀਆਂ ਦੇ ਸੱਤ ਅਜੂਬੇ ਇਕ ਹੀ ਜਗ੍ਹਾ ਮਿਲਣਗੇ। ਇਸ ਦੀ ਖਾਸੀਅਤ ਇਹ ਹੈ ਕਿ ਸਾਰੇ ਅਜੂਬੇ ਕਬਾੜ ਤੋਂ ਬਣਾਏ ...

ਨਵੀਂ ਦਿੱਲੀ :- ਦਿੱਲੀ ਵਿਚ ਅਜਿਹਾ ਥੀਮ ਪਾਰਕ ਬਣਾਇਆ ਗਿਆ ਹੈ, ਜਿੱਥੇ ਦੁਨੀਆਂ ਦੇ ਸੱਤ ਅਜੂਬੇ ਇਕ ਹੀ ਜਗ੍ਹਾ ਮਿਲਣਗੇ। ਇਸ ਦੀ ਖਾਸੀਅਤ ਇਹ ਹੈ ਕਿ ਸਾਰੇ ਅਜੂਬੇ ਕਬਾੜ ਤੋਂ ਬਣਾਏ ਗਏ ਹਨ। ਦਰਅਸਲ ਦੱਖਣ ਦਿੱਲੀ ਨਗਰ ਨਿਗਮ ਨਿਜਾਮੁੱਦੀਨ ਮੈਟਰੋ ਸਟੇਸ਼ਨ ਦੇ ਨਜਦੀਕ ਕਚਰਾਘਰ ਦੀ ਜ਼ਮੀਨ ਨੂੰ ਫਿਰ ਤੋਂ ਉਪਯੋਗੀ ਅਤੇ ਹਰਾ - ਭਰਿਆ ਬਣਾਉਣਾ ਚਾਹੁੰਦਾ ਸੀ। ਇਸ ਲਈ ਉਸ ਨੇ ਥੀਮ ਪਾਰਕ ਬਣਾਉਣ ਦੀ ਪਰਯੋਜਨਾ ਤਿਆਰ ਕੀਤੀ।

TowerTower

ਇਸ ਦੀ ਲਾਗਤ 19 ਕਰੋੜ ਰੁਪਏ ਸੀ, ਜਿਸ ਨੂੰ ਇੱਟਾਂ - ਪੱਥਰਾਂ ਨਾਲ ਪੂਰਾ ਹੋਣਾ ਸੀ। ਇਸ ਵਿਚ ਉਸ ਨੂੰ ਧਿਆਨ ਆਇਆ ਕਿ ਸਟੋਰ ਰੂਮ ਵਿਚ ਕਬਾੜ ਵਿਚ ਸਾਈਕਲ ਤੋਂ ਲੈ ਕੇ ਸਟਰੀਟ ਲਾਈਟ ਦੇ ਖੰਭੇ, ਨਟ - ਬੋਲਟ, ਟੀਨ ਸ਼ੈਡ ਤੱਕ ਪਏ ਹੋਏ ਸਨ, ਜੋ ਰੱਖ - ਰਖਾਵ  ਦੇ ਕਾਰਨ ਉਸ ਦੇ ਲਈ ਮੁਸੀਬਤ ਬਣੇ ਹੋਏ ਸਨ। ਇਸ ਤੋਂ ਬਾਅਦ ਨਿਗਮ ਨੇ ਥੀਮ ਪਾਰਕ ਨੂੰ ਕਬਾੜ ਦੀ ਸਮਗਰੀ ਤੋਂ ਬਣਾਉਣਾ ਤੈਅ ਕੀਤਾ।

ਥੀਮ ਪਾਰਕ ਬਣਾਉਣ ਲਈ ਸੱਤ ਕਲਾਕਾਰਾਂ ਸਮੇਤ 60 ਲੋਕਾਂ ਦੀ ਟੀਮ ਨੂੰ ਛੇ ਮਹੀਨੇ ਲੱਗੇ। ਕਬਾੜ ਦੇ ਇਸਤੇਮਾਲ ਨਾਲ ਥੀਮ ਪਾਰਕ ਦੀ ਲਾਗਤ ਕਰੀਬ 11.5 ਕਰੋੜ ਰੁਪਏ ਘੱਟ ਹੋ ਗਏ ਅਤੇ ਇਹ ਥੀਮ ਪਾਰਕ (ਮਿਲੇਨਿਅਮ ਪਾਰਕ) ਸਿਰਫ਼ ਸਾਢੇ ਸੱਤ ਕਰੋੜ ਰੁਪਏ 'ਚ ਤਿਆਰ ਹੋ ਗਿਆ। ਦਿੱਲੀ ਵਿਚ ਸਰਾਏ ਕਾਲੇ ਖਾਂ ਦੇ ਕੋਲ 2 ਹੇਕਟੇਅਰ ਵਿਚ ਫੈਲੇ ਇਸ ਪਾਰਕ ਵਿਚ ਆਗਰਾ ਦਾ ਤਾਜਮਹਲ,

ਮਿਸਰ ਸਥਿਤ ਗੀਜਾ ਦਾ ਗਰੇਟ ਪਿਰਾਮਿਡ, 70 ਫੁੱਟ ਉੱਚਾ ਪੈਰਿਸ ਦਾ ਏਫਿਲ ਟਾਵਰ, ਅਮਰੀਕਾ ਵਿਚ ਨਿਊਯਾਰਕ ਦੀ ਸਟੈਚਿਊ ਆਫ ਲਿਬਰਟੀ, ਬਰਾਜੀਲ ਦਾ ਕਰਾਇਸਟ ਦੀ ਰਿਡੀਮਰ, ਇਟਲੀ ਵਿਚ ਲੀਨਿੰਗ ਟਾਵਰ ਆਫ ਪੀਸਾ ਅਤੇ ਕਾਲੇਸਿਅਮ ਐਂਫੀਥਿਏਟਰ ਦੀ ਰੇਪਲਿਕਾ ਤਿਆਰ ਕੀਤੀ ਗਈ ਹੈ। ਪਾਰਕ ਵਿਚ ਕਰੀਬ 150 ਟਨ ਕਬਾੜ ਦੀ ਵਰਤੋ ਕੀਤੀ ਗਈ ਹੈ। 7 ਵਿਚੋਂ 4 ਮੀਨਾਰਾਂ ਦਾ ਨਿਰਮਾਣ ਤਾਂ ਇਕੱਲੇ ਸਾਈਕਲ ਦੇ ਸਪੇਅਰ ਪਾਰਟ ਤੋਂ ਕੀਤਾ ਗਿਆ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

LIVE BULLETIN | ਚੰਨੀ ਦੇ ਮਖ਼ੌਲ ਨੂੰ ਲੈ ਕੇ ਕੀ ਬੋਲ ਪਈ 'ਬੀਬੀ' ? STF ਨੇ ਫੜ੍ਹ ਲਏ ਲਾਰੈਂਸ ਗੈਂਗ ਦੇ 5 ਸ਼ੂਟਰ

14 May 2024 4:37 PM

ਯਾਰ Karamjit Anmol ਲਈ ਪ੍ਰਚਾਰ ਕਰਨ ਪਹੁੰਚੇ Gippy Grewal ਤੇ Binnu Dhillon Road Show 'ਚ ਲਾਏ ਨਾਅਰੇ...

14 May 2024 4:25 PM

Sukhjinder Randhawa Exclusive Interview- ਮਜੀਠੀਆ ਤਾਂ ਕੰਸ ਮਾਮਾ ਬਣ ਗਿਆ, ਇਸੇ ਬੰਦੇ ਕਰਕੇ ਖ਼ਤਮ ਹੋਇਆ ਅਕਾਲੀ..

14 May 2024 3:41 PM

ਲੋਕ ਸਭਾ ਚੋਣਾਂ ਦੌਰਾਨ ਰੋਪੜ ਦੇ ਲੋਕਾਂ ਦਾ ਮੂਡ.. ਕਹਿੰਦੇ ਹਰ ਸਾਲ ਬਾਹਰੋਂ ਆਇਆ MP ਦੇ ਜਾਂਦਾ ਮਿੱਠੀਆਂ ਗੋਲੀਆਂ

14 May 2024 3:28 PM

Anandpur Sahib ਤੋਂ BJP ਦੇ ਉਮੀਦਵਾਰ Subash Sharma ਦਾ Exclusive Interview

14 May 2024 3:18 PM
Advertisement