
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਬੰਗਾਲੀ ਭਾਸ਼ਾ ਵਿਚ ਸਫ਼ਲਤਾ ਪੂਰਵਕ ਅਨੁਵਾਦ ਹੋ ਗਿਆ ਹੈ.....
ਕਲਕੱਤਾ : ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਬੰਗਾਲੀ ਭਾਸ਼ਾ ਵਿਚ ਸਫ਼ਲਤਾ ਪੂਰਵਕ ਅਨੁਵਾਦ ਹੋ ਗਿਆ ਹੈ। ਬੀਤੇ ਦਿਨੀਂ ਭਾਰਤ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਬੰਗਾਲੀ ਵਿਚ ਅਨੁਵਾਦਿਤ ਗੁਰੂ ਗ੍ਰੰਥ ਸਾਹਿਬ ਦੇ ਪੰਜ ਅੰਕਾਂ ਨੂੰ ਜਾਰੀ ਕੀਤਾ ਹੈ। ਇਹ ਵਿਸ਼ੇਸ਼ ਰਿਲੀਜ਼ ਸਮਾਗਮ ਕਲਕੱਤਾ ਦੇ ਰਾਮਾ ਕ੍ਰਿਸ਼ਨਾ ਮਿਸ਼ਨ ਇੰਸਟੀਚਿਊਟ ਵਿਖੇ ਕਰਵਾਇਆ ਗਿਆ। 10 ਗੁਰੂਆਂ ਦੀ ਬਾਣੀ ਨੂੰ ਬਾਗਲੀ ਵਿਚ ਅਨੁਵਾਦਿਤ ਕਰਨ ਲਈ ਚਾਇਉਨ ਘੋਸ਼ ਅਤੇ ਝੁਮਾ ਘੋਸ਼ ਨੂੰ ਚਾਰ ਸਾਲਾਂ ਤੋਂ ਵੱਧ ਸਮਾਂ ਲੱਗਿਆ ਹੈ। ਇਸ ਅਨੁਵਾਦਿਤ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਸ਼ਤਾਬਦੀ ਨੂੰ ਸਮਰਪਿਤ ਕੀਤਾ ਗਿਆ ਹੈ। (ਏਜੰਸੀ)