ਹੁਣ ਕਿਸਾਨਾਂ ਦੀਆਂ ਅੱਖਾਂ 'ਚੋਂ ਪਾਣੀ ਕੱਢਣ ਲੱਗੇ 'ਪਿਆਜ਼'!
Published : Feb 12, 2020, 6:28 pm IST
Updated : Feb 12, 2020, 6:28 pm IST
SHARE ARTICLE
file photo
file photo

ਬੰਪਰ ਪੈਦਾਵਾਰ ਤੋਂ ਬਾਅਦ ਘਟੀਆਂ ਕੀਮਤਾਂ ਤੋਂ ਕਿਸਾਨ ਪ੍ਰੇਸ਼ਾਨ

ਅਹਿਮਦਾਬਾਦ : ਅਸਮਾਨ ਛੂੰਹਦੀਆਂ ਕੀਮਤਾਂ ਕਾਰਨ ਆਮ ਲੋਕਾਂ ਦੀਆਂ ਅੱਖਾਂ 'ਚੋਂ ਪਾਣੀ ਕੱਢਣ ਵਾਲਾ ਪਿਆਜ਼ ਹੁਣ ਕਿਸਾਨਾਂ ਲਈ ਰੁਆਉਣ ਦੀ ਤਿਆਰੀ 'ਚ ਹੈ। ਡੇਢ-ਦੋ ਮਹੀਨੇ ਪਹਿਲਾਂ 100 ਤੋਂ 150 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿੱਕਣ ਵਾਲੇ ਪਿਆਜ਼ ਦੀ ਕੀਮਤ ਹੁਣ ਡਿੱਗ ਕੇ 20 ਰੁਪਏ ਕਿਲੋ ਤਕ ਪਹੁੰਚ ਗਈ ਹੈ। ਗੁਜਰਾਤ ਦੀ ਸਬਜ਼ੀ ਮੰਡੀ ਵਿਚ ਪਿਆਜ਼ ਦੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਹਨ ਪਰ ਖ਼ਰੀਦਦਾਰ ਨਾ ਮਿਲਣ ਕਾਰਨ ਕਿਸਾਨਾਂ 'ਚ ਘਬਰਾਹਟ ਪਾਈ ਜਾ ਰਹੀ ਹੈ।

PhotoPhoto

ਸੂਤਰਾਂ ਅਨੁਸਾਰ ਇਸ ਵਾਰ ਗੁਜਰਾਤ ਅੰਦਰ ਪਿਆਜ਼ ਦੀ ਬੰਪਰ ਪੈਦਾਵਾਰ ਹੋਈ ਹੈ। ਇਸ ਕਾਰਨ ਮੰਡੀਆਂ ਵਿਚ ਪਿਆਜ਼ ਦੀ ਆਮਦ ਵੱਧ ਗਈ ਹੈ। ਥੋਕ ਬਾਜ਼ਾਰ ਵਿਚ ਪਿਆਜ਼ ਦੀ ਕੀਮਤ ਇਸ ਵੇਲੇ ਡਿੱਗ ਕੇ 20 ਰੁਪਏ ਪ੍ਰਤੀ ਕਿਲੋ ਤਕ ਪਹੁੰਚ ਚੁੱਕੀ ਹੈ। ਪਿਆਜ਼ ਦੀ ਚੰਗੀ ਕੀਮਤ ਮਿਲਣ ਦੀ ਆਸ 'ਚ ਕਿਸਾਨਾਂ ਨੇ ਇਸ ਵਾਰ ਪਿਆਜ਼ ਦੀ ਬਿਜਾਈ ਨੂੰ ਖ਼ਾਸ ਅਹਿਮੀਅਤ ਦਿਤੀ ਗਈ ਸੀ। ਸੂਤਰਾਂ ਅਨੁਸਾਰ ਇਸ ਵਕਤ ਸੌਰਾਸ਼ਟਰ ਅਤੇ ਮਹਾਰਾਸ਼ਟਰ ਇੱਥੇ ਰੋਜ਼ਾਨਾ 2500 ਟਨ ਪਿਆਜ਼ ਪਹੁੰਚ ਰਿਹਾ ਹੈ।

PhotoPhoto

ਕਾਬਲੇਗੌਰ ਹੈ ਕਿ ਪਿਛਲੇ ਸੀਜ਼ਨ ਦੌਰਾਨ ਗੁਜਰਾਤ ਅਤੇ ਮਹਾਰਾਸ਼ਟਰ ਵਿਚ ਬਾਰਸ਼ ਕਾਰਨ ਪਿਆਜ਼ ਦੀ ਫ਼ਸਲ ਖ਼ਰਾਬ ਹੋ ਗਈ ਸੀ। ਇਸ ਦਾ ਅਸਰ ਪਿਆਜ਼ ਦੀਆਂ ਕੀਮਤਾਂ 'ਤੇ ਪਿਆ ਤੇ ਦੇਸ਼ ਅੰਦਰ ਪਿਆਜ਼ ਦੀ ਕੀਮਤ 100 ਤੋਂ 165 ਰੁਪਏ ਪ੍ਰਤੀ ਕਿਲੋਗ੍ਰਾਮ ਤਕ ਪਹੁੰਚ ਗਈ। ਜਦਕਿ ਹੁਣ ਜਦੋਂ ਕਿਸਾਨਾਂ ਵਲੋਂ ਵੱਡੀ ਪੱਧਰ 'ਤੇ ਪਿਆਜ਼ ਦੀ ਪੈਦਾਵਾਰ ਕੀਤੀ ਹੈ ਤਾਂ ਪਿਆਜ਼ ਦੀ ਕੀਮਤ 20 ਰੁਪਏ ਤਕ ਡਿੱਗ ਗਈ ਹੈ।

PhotoPhoto

ਜ਼ਿਕਰਯੋਗ ਹੈ ਕਿ ਗੁਜਰਾਤ ਵਿਚ ਪਿਛਲੇ ਸਾਲ 28,647 ਹੈਕਟੇਅਰ ਵਿਚ ਪਿਆਜ਼ ਦੀ ਖੇਤੀ ਕੀਤੀ ਗਈ ਸੀ। ਇਸ ਦੇ ਮੁਕਾਬਲੇ ਇਸ ਵਾਰ ਵਧੀਆਂ ਕੀਮਤਾਂ ਤੋਂ ਉਤਸ਼ਾਹਤ ਕਿਸਾਨਾਂ ਨੇ 42,343 ਹੈਕਟੇਅਰ ਇਲਾਕੇ ਵਿਚ ਪਿਆਜ਼ ਦੀ ਖੇਤੀ ਕੀਤੀ ਗਈ ਹੈ।  ਇਸ ਕਾਰਨ ਬੰਪਰ ਪੈਦਾਵਾਰ ਤੋਂ ਬਾਅਦ ਪਿਆਜ਼ ਦੀਆਂ ਕੀਮਤਾਂ ਵਿਚ ਕਮੀ ਆ ਗਈ ਹੈ। ਪਿਆਜ਼ ਦੀਆਂ ਘਟੀਆ ਕੀਮਤਾਂ ਨੇ ਕਿਸਾਨਾਂ ਦੇ ਸੁਪਨਿਆਂ ਨੂੰ ਚਕਨਾਚੂਰ ਕਰ ਦਿਤਾ ਹੈ।  

PhotoPhoto

ਕਿਸਾਨਾਂ ਅਨੁਸਾਰ ਇੰਨੀ ਘੱਟ ਕੀਮਤ 'ਤੇ ਪਿਆਜ਼ ਵੇਚਣ ਬਾਅਦ ਉਨ੍ਹਾਂ ਦੇ ਖ਼ਰਚੇ ਵੀ ਪੂਰੇ ਨਹੀਂ ਹੋ ਰਹੇ। ਆਉਂਦੇ ਸਮੇਂ ਵਿਚ ਪਿਆਜ਼ ਦੀਆਂ ਕੀਮਤਾਂ ਹੋਰ ਹੇਠਾਂ ਆਉਣ ਦੀ ਸੂਰਤ ਵਿਚ ਕਿਸਾਨ ਪਿਆਜ਼ਾਂ ਨੂੰ ਸੜਕਾਂ 'ਤੇ ਸੁਣਨ ਲਈ ਮਜ਼ਬੂਰ ਹੋ ਸਕਦੇ ਹਨ। ਹਾਲਾਂਕਿ ਪਰਚੂਨ ਮਾਰਕੀਟ ਵਿਚ ਪਿਆਜ਼ ਅਜੇ ਵੀ 40 ਤੋਂ 50 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿੱਕ ਰਿਹਾ ਹੈ।

Location: India, Gujarat, Ahmedabad

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement