
ਉਨ੍ਹਾਂ ਨੂੰ 4 ਕੇਸਾਂ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ।
ਰਾਂਚੀ: ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਫਿਰ ਮੁਲਤਵੀ ਕਰ ਦਿੱਤੀ ਗਈ ਹੈ। ਉਸ ਦੀ ਜ਼ਮਾਨਤ ਪਟੀਸ਼ਨ 'ਤੇ ਅਗਲੀ ਸੁਣਵਾਈ 19 ਫਰਵਰੀ ਨੂੰ ਹੋਵੇਗੀ। ਦੱਸ ਦੇਈਏ ਕਿ ਲਾਲੂ ਯਾਦਵ ਦਾ ਫਿਲਹਾਲ ਦਿੱਲੀ ਏਮਜ਼ ਵਿਖੇ ਇਲਾਜ ਚੱਲ ਰਿਹਾ ਹੈ। ਦੱਸਣਯੋਗ ਹੈ ਕਿ ਲਾਲੂ ਪ੍ਰਸਾਦ ਵਿਰੁੱਧ ਚਾਰਾ ਘੁਟਾਲੇ ਦੇ ਪੰਜ ਕੇਸ ਚੱਲ ਰਹੇ ਹਨ। ਉਨ੍ਹਾਂ ਨੂੰ 4 ਕੇਸਾਂ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ।
Lalu Yadav
ਲਾਲੂ ਪ੍ਰਸਾਦ ਨੂੰ ਪਹਿਲਾਂ ਹੀ 3 ਮਾਮਲਿਆਂ ਵਿੱਚ ਜ਼ਮਾਨਤ ਮਿਲ ਚੁੱਕੀ ਹੈ। ਫਿਲਹਾਲ ਸੀਬੀਆਈ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ। ਲਾਲੂ ਪ੍ਰਸਾਦ ਦੀ ਤਰਫੋਂ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਆਪਣੀ ਹਿਰਾਸਤ ਦੀ ਮਿਆਦ 42 ਮਹੀਨਿਆਂ ਅਤੇ 28 ਦਿਨਾਂ ਦੀ ਪੂਰੀ ਕਰ ਲਈ ਹੈ।
Lalu Prasad Yadav