ICICI ਬੈਂਕ ਦੀ ਸਾਬਕਾ MD ਅਤੇ CEO ਚੰਦਾ ਕੋਛੜ ਨੂੰ ਮਿਲੀ ਜ਼ਮਾਨਤ, ਦੇਸ਼ ਤੋਂ ਬਾਹਰ ਜਾਣ 'ਤੇ ਵੀ ਰੋਕ
Published : Feb 12, 2021, 1:53 pm IST
Updated : Feb 12, 2021, 2:55 pm IST
SHARE ARTICLE
 ICICI Bank Chanda Kochha
ICICI Bank Chanda Kochha

ਈਡੀ ਨੇ ਚੰਦਾ ਕੋਛੜ ਨੂੰ ਸਤੰਬਰ 2020 ਵਿਚ ਕੋਛੜ, ਧੂਤ ਅਤੇ ਹੋਰਾਂ ਖਿਲਾਫ ਮਨੀ ਲਾਂਡਰਿੰਗ ਦਾ ਅਪਰਾਧਿਕ ਕੇਸ ਦਰਜ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ।

ਮੁੰਬਈ- ਸਪੈਸ਼ਲ ਪੀ.ਐਮ.ਐਲ.ਏ. ਦੀ ਅਦਾਲਤ ਨੇ ਆਈ.ਸੀ.ਆਈ.ਸੀ.ਆਈ. ਬੈਂਕ ਦੇ ਸਾਬਕਾ ਐਮ.ਡੀ. ਅਤੇ ਸੀ.ਈ.ਓ. ਚੰਦਾ ਕੋਛੜ ਨੂੰ ਵੀਡੀਓਕਾਨ ਮਨੀ ਲਾਂਡਰਿੰਗ ਮਾਮਲੇ ਵਿਚ ਜਮਾਨਤ ਮਿਲ ਗਈ ਹੈ। ਅਦਾਲਤ ਨੇ 5 ਲੱਖ ਰੁਪਏ ਦੇ ਮੁਚੱਲਕੇ 'ਤੇ ਜ਼ਮਾਨਤ ਦੇ ਦਿੱਤੀ ਹੈ ਅਤੇ ਇਸ ਦੇ ਨਾਲ ਹੀ ਉਹ ਅਦਾਲਤ ਦੀ ਆਗਿਆ ਤੋਂ ਬਿਨਾਂ ਦੇਸ਼ ਛੱਡਣ ਕੇ ਨਹੀਂ ਜਾ ਸਕਦੇ।

chanda kochar  Chanda Kochhar

ਗੌਰਤਲਬ ਹੈ ਕਿ 30 ਜਨਵਰੀ ਨੂੰ ਪੀ.ਐਮ.ਐਲ.ਏ. ਦੀ ਅਦਾਲਤ ਨੇ ਚੰਦਾ ਕੋਛੜ, ਉਸ ਦੇ ਪਤੀ ਦੀਪਕ ਕੋਛੜ, ਵੀਡੀਓਕਾਨ ਸਮੂਹ ਦੇ ਪ੍ਰਮੋਟਰ ਵੇਣੂਗੋਪਾਲ ਧੂਤ ਅਤੇ ਹੋਰ ਮੁਲਜ਼ਮਾਂ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਚਾਰਜਸ਼ੀਟ ‘ਤੇ 30 ਜਨਵਰੀ ਨੂੰ ਸੰਮਨ ਜਾਰੀ ਕੀਤਾ ਸੀ। ਚੰਦਾ ਕੋਛੜ ਨੇ ਆਪਣੇ ਵਕੀਲ ਵਿਜੇ ਅਗਰਵਾਲ ਦੇ ਜ਼ਰੀਏ ਇਸ ਕੇਸ ਵਿੱਚ ਵਿਸ਼ੇਸ਼ ਜੱਜ ਏ.ਏ.ਨੰਦਗਾਂਵਕਰ ਅੱਗੇ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ। 

ਅਦਾਲਤ ਨੇ ਈਡੀ ਨੂੰ ਜ਼ਮਾਨਤ ਪਟੀਸ਼ਨ ‘ਤੇ ਆਪਣਾ ਜਵਾਬ ਦਾਖਲ ਕਰਨ ਲਈ ਕਿਹਾ ਸੀ। ਦੀਪਕ ਕੋਛੜ ਨੂੰ ਵੀ ਇਸ ਮਾਮਲੇ ਵਿੱਚ ਸਤੰਬਰ 2020 ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ। ਈਡੀ ਨੇ ਚੰਦਾ ਕੋਛੜ ਨੂੰ ਸਤੰਬਰ 2020 ਵਿਚ ਕੋਛੜ, ਧੂਤ ਅਤੇ ਹੋਰਾਂ ਖਿਲਾਫ ਮਨੀ ਲਾਂਡਰਿੰਗ ਦਾ ਅਪਰਾਧਿਕ ਕੇਸ ਦਰਜ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement