
ਉਸ 'ਤੇ ਪਹਿਲੇ 3 ਐਫਆਈਆਰ ਦਰਜ ਕੀਤੀਆਂ ਗਈ ਸੀ।
ਨਵੀਂ ਦਿੱਲੀ- ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਮਹੀਨਿਆਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਨੂੰ ਤੇਜ਼ ਹੁੰਦਾ ਜਾ ਰਿਹਾ ਹੈ। ਇਸ ਵਿਚਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਮਹੀਨਿਆਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਦਾ ਅਸਰ ਵਿਦੇਸ਼ਾਂ ਵਿਚ ਵੀ ਵੇਖਣ ਨੂੰ ਮਿਲਿਆ। ਇਸ ਦੌਰਾਨ ਮਜ਼ਦੂਰ ਅਧਿਕਾਰ ਕਾਰਕੁੰਨ 23 ਸਾਲਾ ਲੜਕੀ ਨੌਦੀਪ ਕੌਰ ਕਿਸਾਨਾਂ-ਮਜ਼ਦੂਰਾਂ ਦੇ ਹੱਕਾਂ ਲਈ ਅੱਗੇ ਆਈ ਹੈ ਪਰ ਇਸ ਨੂੰ ਜ਼ਿਲ੍ਹਾ ਮੁਕਤਸਰ ਤੋਂ ਹਰਿਆਣਾ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਸੀ ਜਿਸ ਵਿਚਕਾਰ ਅੱਜ ਨੌਦੀਪ ਕੌਰ ਨੂੰ ਇੱਕ ਮਾਮਲੇ ਵਿਚ ਜ਼ਮਾਨਤ ਮਿਲ ਗਈ ਹੈ। ਨੌਦੀਪ ਕੌਰ ਦੀ ਜ਼ਮਾਨਤ ਬਾਰੇ ਦਿੱਲੀ ਸਿੱਖ ਗੁਰਦਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਨੇ ਆਪਣੇ ਫੇਸਬੁੱਕ ਪੇਜ਼ ਤੋਂ ਲਾਈਵ ਹੋ ਕੇ ਜਾਣਕਾਰੀ ਦਿੱਤੀ ਹੈ।
Nodeep Kaur
ਮਨਜਿੰਦਰ ਸਿਰਸਾ ਨੇ ਕਿਹਾ ਕਿ ਉਸ ਸਮੇਂ ਉਸ 'ਤੇ ਪਹਿਲੇ 3 ਐਫਆਈਆਰ ਦਰਜ ਕੀਤੀਆਂ ਗਈ ਸੀ। ਉਨ੍ਹਾਂ ਦੱਸਿਆ ਕਿ 2021 'ਚ ਦਰਜ ਕੀਤੀ ਗਈ ਐਫ. ਆਈ. ਆਰ. ਨੰਬਰ 26 ਦੇ ਸਬੰਧ 'ਚ ਜ਼ਮਾਨਤ ਪਟੀਸ਼ਨ ਜ਼ਿਲ੍ਹਾ ਅਦਾਲਤ 'ਚ ਦਾਇਰ ਕਰ ਦਿੱਤੀ ਗਈ ਹੈ ਅਤੇ ਇਸ ਪਟੀਸ਼ਨ 'ਤੇ ਭਲਕੇ ਅਦਾਲਤ 'ਚ ਸੁਣਵਾਈ ਹੋਵੇਗੀ। ਸਿਰਸਾ ਨੇ ਦੱਸਿਆ ਕਿ ਐਫ. ਆਈ. ਆਰ. ਨੰਬਰ 25 'ਤੇ ਜ਼ਿਲ੍ਹਾ ਅਦਾਲਤ ਨੇ ਪਹਿਲਾਂ ਹੀ ਜ਼ਮਾਨਤ ਪਟੀਸ਼ਨ ਖ਼ਾਰਜ ਕਰ ਦਿੱਤੀ ਹੈ ਅਤੇ ਇਸ ਸਬੰਧ 'ਚ ਹੁਣ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਜਾਵੇਗੀ।
ਮਨਜਿੰਦਰ ਸਿਰਸਾ ਦਾ ਕਹਿਣਾ ਹੈ ਕਿ ਜਲਦ ਹੀ ਸੋਮਵਾਰ ਜਾਂ ਮੰਗਲਵਾਰ ਤੱਕ ਬਾਕੀ 2 ਐਫਆਈਆਰ ਤੇ ਜ਼ਮਾਨਤ ਮਿਲਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਹਰਿਆਣਾ ਪੁਲਿਸ ਵੱਲੋਂ 12 ਜਨਵਰੀ ਨੂੰ ਉਨ੍ਹਾਂ ਖ਼ਿਲਾਫ਼ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਐੱਫ਼ਆਈਆਰ ਦਰਜ ਕੀਤੀ ਗਈ ਸੀ। ਦਿੱਲੀ ਦੇ ਸਿੰਘੂ ਬਾਰਡਰ ਤੇ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਵਿਚ ਅਪਣਾ ਸਮਰਥਨ ਦੇ ਰਹੀ ਪੰਜਾਬ ਦੀ ਧੀ ਨੌਦੀਪ ਕੌਰ ਜਿਸ ਨੂੰ ਕੁੰਡਲੀ ਪੁਲਿਸ ਨੇ 12 ਜਨਵਰੀ ਨੂੰ ਗਿ੍ਰਫ਼ਤਾਰ ਕੀਤਾ ਸੀ ਜਿਸ ਤੋਂ ਬਾਅਦ ਨੂੰ ਨੌਦੀਪ ਕੌਰ ਨੂੰ ਸੋਨੀਪਤ ਲਿਆਂਦਾ ਗਿਆ ਅਤੇ ਪੁਲਿਸ ਪੜਤਾਲ ਕਰਨ ਤੋਂ ਬਾਅਦ 12 ਜਨਵਰੀ ਨੂੰ ਹੀ ਕਰਨਾਲ ਜੇਲ ਵਿਚ ਡੱਕ ਦਿਤਾ ਗਿਆ ਸੀ। ਪੁਲੀਸ ਵਲੋਂ ਨੌਦੀਪ ਕੌਰ ’ਤੇ ਐਫ਼ ਧਾਰਾ 323, 384, 437 ਅਤੇ 506 ਦੇ ਤਹਿਤ ਦਸੰਬਰ ਵਿਚ ਮੁਕੱਦਮਾ ਦਰਜ ਕੀਤਾ ਗਿਆ ਸੀ ਜਿਸ ਤਹਿਤ ਪੁਲਿਸ ਨੇ ਨੌਦੀਪ ਕੌਰ ਨੂੰ ਗਿ੍ਰਫ਼ਤਾਰ ਕਰ ਲਿਆ ਅਤੇ ਬਾਅਦ ਵਿਚ ਪੁਲੀਸ ਵਲੋਂ ਦੋ ਮੁਕਦਮੇ ਹੋਰ ਦਰਜ ਕੀਤੇ ਗਏ। ਇਨ੍ਹਾਂ ਮੁਕੱਦਮਿਆਂ ਵਿਚੋਂ ਨੋਦੀਪ ਕੌਰ ਨੂੰ ਇਕ ਕੇਸ ਵਿਚ ਜ਼ਮਾਨਤ ਮਿਲ ਗਈ ਹੈ।
ਨੌਦੀਪ ਕੌਰ ਦੀ ਗ੍ਰਿਫਤਾਰੀ ਦਾ ਮਾਮਲਾ ਕੌਮਾਂਤਰੀ ਚਰਚਾ ਦਾ ਮੁੱਦਾ ਬਣ ਗਿਆ ਹੈ। ਅਮਰੀਕਾ ਦੀ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਾਣਜੀ ਮੀਨਾ ਹੈਰਿਸ ਵੱਲੋਂ ਉਸਦੇ ਹੱਕ ਵਿੱਚ ਟਵੀਟ ਕੀਤਾ ਗਿਆ ਹੈ। ਪਿਛਲੇ ਕਈ ਦਿਨਾਂ ਤੋਂ ਲੜਕੀ ਦਾ ਪਰਿਵਾਰ ਹੁਣ ਉਸ ਨੂੰ ਰਿਹਾਅ ਕਰਵਾਉਣ ਲਈ ਕਿਸਾਨ ਆਗੂਆਂ ਤੇ ਕਈ ਸਮਾਜ ਸੇਵੀਆਂ ਤੋਂ ਮਦਦ ਦੀ ਗੁਹਾਰ ਲਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਨੌਦੀਪ ਕੌਰ ਮੁਕਤਸਰ ਜ਼ਿਲ੍ਹੇ ਦੀ ਧੀ ਹੈ ਜੋ ਦਲਿਤ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਨੌਦੀਪ ਕੌਰ ਨਾਂ ਦੀ ਲੜਕੀ ਹਰਿਆਣਾ ਵਿੱਚ ਇੱਕ LED ਬਲਬ ਫੈਕਟੀ ਵਿੱਚ ਕੰਮ ਕਰਦੀ ਸੀ। ਉਹ ਆਪਣੀ ਨੌਕਰੀ ਛੱਡ ਕਿਸਾਨ ਅੰਦੋਲਨ ਦਾ ਹਿੱਸਾ ਬਣ ਗਈ। ਪਰਿਵਾਰ ਨੇ ਦੱਸਿਆ ਕਿ ਲੜਕੀ ਨੇ ਫੈਕਟਰੀ ਮਾਲਕਾਂ ਤੋਂ ਆਪਣੀ ਬਕਾਇਆ ਰਕਮ ਦੀ ਮੰਗ ਕੀਤੀ ਤਾਂ ਫੈਕਟਰੀ ਮਾਲਕਾਂ ਨੇ ਹਰਿਆਣਾ ਪੁਲਿਸ ਨੂੰ ਕਹਿ ਕਿ ਲੜਕੀ ਨੂੰ ਹਿਰਾਸਤ 'ਚ ਭੇਜ ਦਿੱਤਾ।