
ਕਰੀਬ 50 ਸਾਲ ਰਹੇ ਬਜਾਜ ਸਮੂਹ ਦੇ ਚੇਅਰਮੈਨ
ਨਵੀਂ ਦਿੱਲੀ: ਉਦਯੋਗਪਤੀ ਰਾਹੁਲ ਬਜਾਜ ਦਾ ਸ਼ਨੀਵਾਰ ਨੂੰ ਪੁਣੇ ਵਿੱਚ ਦੇਹਾਂਤ ਹੋ ਗਿਆ। ਉਹ 83 ਸਾਲ ਦੇ ਸਨ। ਰਾਹੁਲ ਬਜਾਜ ਕਰੀਬ 50 ਸਾਲ ਤੱਕ ਬਜਾਜ ਗਰੁੱਪ ਦੇ ਚੇਅਰਮੈਨ ਰਹੇ। ਉਨ੍ਹਾਂ ਨੂੰ ਪਦਮ ਭੂਸ਼ਣ ਨਾਲ ਵੀ ਸਨਮਾਨਿਤ ਕੀਤਾ ਗਿਆ।
Rahul Bajaj dies
ਪਿਛਲੇ ਸਾਲ ਅਪ੍ਰੈਲ 'ਚ ਰਾਹੁਲ ਬਜਾਜ ਨੇ ਬਜਾਜ ਆਟੋ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਬਜਾਜ ਆਟੋ ਭਾਰਤੀ ਕਾਰੋਬਾਰ ਵਿੱਚ ਖਾਸ ਕਰਕੇ ਆਟੋਮੋਬਾਈਲ ਖੇਤਰ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਰਿਹਾ ਹੈ। ਇਸਦੀ ਟੈਗਲਾਈਨ ਸੀ ਯੂ ਜਸਟ ਕਾਟ ਬੀਟ ਏ ਬਜਾਜ ਰਹੀ।
Rahul Bajaj dies
ਉਨ੍ਹਾਂ ਦੇ ਦੋਪਹੀਆ ਵਾਹਨ ਦੀ ਮਸ਼ਹੂਰੀ ਹਮਾਰਾ ਬਜਾਜ ਵੀ ਕਾਫੀ ਚਰਚਾ 'ਚ ਰਿਹਾ। ਰਾਹੁਲ ਬਜਾਜ ਨੇ 1965 'ਚ ਬਜਾਜ ਗਰੁੱਪ ਦੀ ਜ਼ਿੰਮੇਵਾਰੀ ਸੰਭਾਲੀ ਸੀ। ਬਜਾਜ ਗਰੁੱਪ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਵਿੱਚ ਕਿਹਾ ਗਿਆ ਹੈ ਕਿ ਬੜੇ ਦੁੱਖ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਰਾਹੁਲ ਬਜਾਜ ਹੁਣ ਸਾਡੇ ਵਿੱਚ ਨਹੀਂ ਰਹੇ। ਰਾਹੁਲ ਬਜਾਜ ਦੀ ਪਤਨੀ ਰੂਪਾ ਬਜਾਜ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਾ ਹੈ।
Rahul Bajaj dies