
French Couple: ਜੋੜੇ ਨੇ ਭਾਰਤੀ ਸੰਸਕ੍ਰਿਤੀ ਤੇ ਹਿੰਦੂ ਪਰੰਪਾਰਾਵਾਂ ਤੋਂ ਪ੍ਰਭਾਵਤ ਹੋ ਕੇ ਲਿਆ ਫ਼ੈਸਲਾ
ਮੰਤਰ ਜਾਪ ਵਿਚਕਾਰ ਲਏ ਸੱਤ ਫੇਰੇ, ਵਿਆਹ ’ਚ ਵੱਖ ਵੱਖ ਧਰਮਾਂ ਦੇ ਲੋਕ ਹੋਏ ਸ਼ਾਮਲ
French Couple: ਕੇਰਲ ਦੇ ਕੰਨੂਰ ਵਿਚ ਇਕ ਅਜਿਹਾ ਵਿਆਹ ਦੇਖਣ ਨੂੰ ਮਿਲਿਆ ਜਿਸ ਵਿਚ ਇਕ ਗ਼ੈਰ ਹਿੰਦੂ ਧਰਮ ਦੇ ਵਿਦੇਸ਼ੀ ਜੋੜੇ ਨੇ ਮੰਦਰ ਵਿਚ ਇਕ ਦੂਜੇ ਨੂੰ ਅਪਣਾਇਆ। ਇਕ ਫ਼ਰਾਂਸੀਸੀ ਜੋੜੇ ਨੇ ਇਕ ਹਿੰਦੂ ਮੰਦਰ ਵਿਚ ਵਿਆਹ ਕਰਵਾਇਆ। ਉਸ ਦੀ ਕੰਨਿਆਦਾਨ ਦੀ ਰਸਮ ਇਕ ਮੁਸਲਮਾਨ ਡਾਕਟਰ ਨੇ ਅਦਾ ਕੀਤੀ। ਫ਼ਰਾਂਸੀਸੀ ਜੋੜੇ ਇਮੈਨੁਅਲ ਅਤੇ ਐਮਿਲੀ ਨੇ ਦਸਿਆ ਕਿ ਭਾਰਤੀ ਸੰਸਕ੍ਰਿਤੀ ਅਤੇ ਕੇਰਲ ਦੀ ਵਿਲੱਖਣਤਾ ਬਾਰੇ ਕਈ ਕਿਤਾਬਾਂ ਪੜ੍ਹਨ ਤੋਂ ਬਾਅਦ ਉਨ੍ਹਾਂ ਨੇ ਭਾਰਤੀ ਪਰੰਪਰਾਵਾਂ ਅਨੁਸਾਰ ਵਿਆਹ ਕਰਨ ਦਾ ਫ਼ੈਸਲਾ ਕੀਤਾ। ਉਸ ਨੇ ਹਿੰਦੂ ਮੰਦਰ ਵਿਚ ਮੰਤਰ ਜਾਪ ਕਰਦਿਆਂ ਸੱਤ ਫੇਰੇ ਲਏ। ਇਹ ਵਿਆਹ ਸਿਰਫ਼ ਵਿਆਹ ਨਹੀਂ ਸਗੋਂ ਭਾਰਤੀ ਸੰਸਕ੍ਰਿਤੀ ਦਾ ਸਬੂਤ ਹੈ।
ਫਰੈਂਚ ਜੋੜੇ ਨੇ ਦਸਿਆ ਕਿ ਉਨ੍ਹਾਂ ਨੂੰ ਭਾਰਤੀ ਪਰੰਪਰਾਵਾਂ ਅਤੇ ਖ਼ਾਸ ਕਰ ਕੇ ਕੇਰਲ ਦੀ ਸੰਸਕ੍ਰਿਤੀ ਪਸੰਦ ਹੈ। ਉਨ੍ਹਾਂ ਨੇ ਭਾਰਤੀ ਸੰਸਕ੍ਰਿਤੀ ਅਤੇ ਕੇਰਲਾ ਦੀ ਵਿਲੱਖਣਤਾ ’ਤੇ ਆਧਾਰਿਤ ਕਈ ਕਿਤਾਬਾਂ ਪੜ੍ਹੀਆਂ ਸਨ। ਫਿਰ ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਉਹ ਭਾਰਤੀ ਪਰੰਪਰਾਵਾਂ ਅਨੁਸਾਰ ਵਿਆਹ ਕਰਨਗੇ। ਇਸ ਕਾਰਨ ਜੋੜੇ ਨੇ ਮੰਤਰਾਂ ਦੇ ਜਾਪ ਦੌਰਾਨ ਮੰਦਰ ਵਿਚ ਸੱਤ ਫੇਰੇ ਲਏ।
ਮਾਇਆਜੀ ’ਚ ਕੇਰਲ ਦੇ ਪਹਿਰਾਵੇ ਵਿਚ ਫ਼ਰਾਂਸ ਤੋਂ ਆਈ ਇਮੈਨੁਅਲ ਅਤੇ ਉਸਦੀ ਦੁਲਹਨ ਐਮਿਲੀ ਨੇ ਅਜਹਿਯੂਰ ਸ਼੍ਰੀ ਵੇਣੂਗੋਪਾਲ ਮੰਦਰ ਵਿਚ ਵਿਆਹ ਕੀਤਾ। ਮੰਦਰ ਦੇ ਪ੍ਰਬੰਧਕਾਂ ਦੀ ਪ੍ਰਧਾਨਗੀ ਹੇਠ ਵਿਆਹ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਡਾ: ਅਸਗਰ ਨੇ ਕੰਨਿਆਦਾਨ ਕੀਤਾ। ਇਸ ਸਮਾਗਮ ਵਿਚ ਬਿਨਾਂ ਕਿਸੇ ਜਾਤ-ਪਾਤ ਦੇ ਬਹੁਤ ਸਾਰੇ ਲੋਕਾਂ ਨੇ ਸ਼ਮੂਲੀਅਤ ਕੀਤੀ।