Jammu Kashmir: ਕੰਟਰੋਲ ਰੇਖਾ ਨੇੜੇ ਹੋਏ IED ਧਮਾਕੇ ’ਚ 25 ਸਾਲਾ ਜਵਾਨ ਸ਼ਹੀਦ
Published : Feb 12, 2025, 9:45 am IST
Updated : Feb 12, 2025, 9:45 am IST
SHARE ARTICLE
Jammu Kashmir soldier martyred in IED blast near Line of Control
Jammu Kashmir soldier martyred in IED blast near Line of Control

5 ਅਪ੍ਰੈਲ ਨੂੰ ਜਵਾਨ ਦਾ ਹੋਣਾ ਸੀ ਵਿਆਹ

 

Jammu Kashmir:  ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੇ ਅਖਨੂਰ ਸੈਕਟਰ ਵਿੱਚ ਕੰਟਰੋਲ ਰੇਖਾ (LoC) ਨੇੜੇ ਇੱਕ IED ਧਮਾਕੇ ਵਿੱਚ ਹਜ਼ਾਰੀਬਾਗ ਦੇ ਝੂਲੂ ਪਾਰਕ ਦੇ ਨਿਵਾਸੀ ਕੈਪਟਨ ਕਰਮਜੀਤ ਸਿੰਘ ਬਖਸ਼ੀ ਉਰਫ਼ ਪੁਨੀਤ (25) ਸ਼ਹੀਦ ਹੋ ਗਏ। ਇਹ ਘਟਨਾ ਦੁਪਹਿਰ 3:50 ਵਜੇ ਦੇ ਕਰੀਬ ਭੱਠਲ ਇਲਾਕੇ ਵਿੱਚ ਗਸ਼ਤ ਦੌਰਾਨ ਵਾਪਰੀ। ਧਮਾਕੇ ਵਿੱਚ ਕੈਪਟਨ ਤੋਂ ਇਲਾਵਾ ਦੋ ਸੈਨਿਕ ਵੀ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਪਰ, ਕੈਪਟਨ ਕਰਮਜੀਤ ਸਿੰਘ ਬਖਸ਼ੀ ਅਤੇ ਨਾਇਕ ਮੁਕੇਸ਼ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਗਏ।

  ਇਹ ਦੁਖਦਾਈ ਖ਼ਬਰ ਉਨ੍ਹਾਂ ਦੇ ਪਿਤਾ ਅਜੇਂਦਰ ਸਿੰਘ ਨੂੰ ਫੌਜ ਨੇ ਦਿੱਤੀ। ਸ਼ਹੀਦ ਦੀ ਮ੍ਰਿਤਕ ਦੇਹ ਅੱਜ ਸਵੇਰੇ 11 ਵਜੇ ਰਾਂਚੀ ਹਵਾਈ ਅੱਡੇ 'ਤੇ ਪਹੁੰਚੇਗੀ। ਇਸ ਤੋਂ ਬਾਅਦ ਗੱਡੀ ਦੁਪਹਿਰ 2 ਵਜੇ ਹਜ਼ਾਰੀਬਾਗ ਪਹੁੰਚੇਗੀ। ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਕੈਪਟਨ ਕਰਮਜੀਤ ਦਾ ਵਿਆਹ ਤੈਅ ਹੋ ਗਿਆ ਸੀ। ਉਹ 5 ਅਪ੍ਰੈਲ ਨੂੰ ਵਿਆਹ ਕਰਨ ਵਾਲੇ ਸਨ।

  ਕੈਪਟਨ ਕਰਮਜੀਤ ਸਿੰਘ ਦੀ ਸਿੱਖਿਆ ਗੁਹਾਟੀ ਵਿੱਚ ਹੋਈ ਸੀ। ਉਹ 2023 ਵਿੱਚ ਫ਼ੌਜ ਵਿੱਚ ਭਰਤੀ ਹੋਇਆ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੈਪਟਨ ਕਰਮਜੀਤ 16 ਜਨਵਰੀ ਨੂੰ ਇੱਕ ਹਫ਼ਤੇ ਦੀ ਛੁੱਟੀ 'ਤੇ ਘਰ ਆਇਆ ਸੀ। ਇਸ ਦੌਰਾਨ ਉਹ ਇੱਕ ਪਰਿਵਾਰਕ ਵਿਆਹ ਵਿੱਚ ਸ਼ਾਮਲ ਹੋਇਆ ਸੀ। 24 ਜਨਵਰੀ ਨੂੰ ਉਹ ਡਿਊਟੀ ਜੁਆਇਨ ਕਰਨ ਲਈ ਜੰਮੂ ਲਈ ਰਵਾਨਾ ਹੋ ਗਿਆ। 

  ਸ਼ਹੀਦ ਦੇ ਪਿਤਾ ਅਜੇਂਦਰ ਸਿੰਘ ਦਾ ਹਜ਼ਾਰੀਬਾਗ ਵਿੱਚ ਹੀ ਇੱਕ ਕੁਆਲਿਟੀ ਟੈਂਟ ਹਾਊਸ ਦਾ ਕਾਰੋਬਾਰ ਹੈ। ਜਿਸ ਸਮੇਂ ਉਸਨੂੰ ਆਪਣੇ ਪੁੱਤਰ ਦੀ ਸ਼ਹਾਦਤ ਦੀ ਖ਼ਬਰ ਮਿਲੀ, ਉਹ ਆਪਣੀ ਪਤਨੀ ਨਾਲ ਇੱਕ ਵਿਆਹ ਵਿੱਚ ਸੀ। ਕੈਪਟਨ ਕਮਰਜੀਤ ਅਜੇਂਦਰ ਦੇ ਦੋ ਬੱਚਿਆਂ ਵਿੱਚੋਂ ਵੱਡਾ ਸੀ। ਉਸ ਦੀ ਇੱਕ ਧੀ ਹੈ, ਜੋ ਇਸ ਸਮੇਂ ਪੜ੍ਹਾਈ ਕਰ ਰਹੀ ਹੈ।


 

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement