
ਲੋਕ ਸਭਾ ਚੋਣਾਂ ਦੀ ਘੋਸ਼ਣਾ ਨਾਲ ਮਹਾਂਗਠਜੋੜ ਦੀਆਂ ਗਤੀਵਿਧੀਆਂ ਵੀ ਤੇਜ਼ .......
ਪਟਨਾ: ਲੋਕ ਸਭਾ ਚੋਣਾਂ ਦੀ ਘੋਸ਼ਣਾ ਨਾਲ ਮਹਾਂਗਠਜੋੜ ਦੀਆਂ ਗਤੀਵਿਧੀਆਂ ਵੀ ਤੇਜ਼ ਹੋ ਗਈਆਂ ਹਨ। ਪਰ ਇਹ ਸਿਰਫ ਬੈਠਕਾਂ ਅਤੇ ਦਲਾਂ ਵਿਚਕਾਰ ਗੱਲਬਾਤ ਤਕ ਹੀ ਸੀਮਿਤ ਹਨ। ਰਾਸ਼ਟਰੀ ਜਮਹੂਰੀ ਗਠਜੋੜ ਦੀ ਚੋਣ ਮੁਹਿੰਮ 3 ਮਾਰਚ ਨੂੰ ਗਾਂਧੀ ਮੈਦਾਨ ਵਿਚ ਰੈਲੀ ਨਾਲ ਸ਼ੁਰੂ ਹੋ ਚੁੱਕੀ ਹੈ, ਜਦੋਂ ਕਿ ਮਹਾਂਗਠਜੋੜ ਵਿਚ ਇਸ ਦੀ ਸ਼ੁਰੂਆਤ ਦਾ ਇੰਤਜ਼ਾਰ ਹੈ।
Alliance
ਮਹਾਂਗਠਜੋੜ ਵਿਚ ਸੀਟ ਸ਼ੇਅਰਿੰਗ ਦੇ ਫੈਸਲੇ ਤੋਂ ਬਾਅਦ ਦੋ ਤਿੰਨ ਦਿਨਾਂ ਬਾਅਦ ਚੋਣ ਮੁਹਿੰਮ ਸ਼ੁਰੂ ਹੋ ਜਾਵੇਗੀ। ਮਹਾਂਗਠਜੋੜ ਵਿਚ ਸੀਟਾਂ ਦੀ ਗਿਣਤੀ ਸਪੱਸ਼ਟ ਨਹੀਂ ਦੱਸੀ ਜਾ ਰਹੀ। ਸੂਤਰਾਂ ਮੁਤਾਬਕ ਦੋ ਦਿਨਾਂ ਵਿਚ ਸੀਟਾਂ ਦੀ ਗਿਣਤੀ ਤੈਅ ਕਰ ਦਿੱਤੀ ਜਾਵੇਗੀ। ਸ਼ਰਦ ਯਾਦਵ ਅਤੇ ਕਾਂਗਰਸ ਦੇ ਸੀਨੀਅਰ ਆਗੂ ਤਾਰਿਕ ਅਨਵਰ ਦੀ ਦਲਾਂ ਅਤੇ ਨੇਤਾਵਾਂ ਨਾਲ ਲਗਾਤਾਰ ਗੱਲਬਾਤ ਹੋ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਸੀਟਾਂ ਦੀ ਗਿਣਤੀ ਤੈਅ ਹੋਣ ਤੋਂ ਅਗਲੇ ਦਿਨ ਤੋਂ ਮਹਾਂਗਠਜੋੜ ਪ੍ਰਦੇਸ਼ ਵਿਚ ਅਪਣੀ ਚੋਣ ਮੁਹਿੰਮ ਆਰੰਭ ਕਰ ਦੇਵੇਗਾ। ਸੂਤਰਾਂ ਅਨੁਸਾਰ ਰਾਸ਼ਟਰੀ ਜਮਹੂਰੀ ਗਠਜੋੜ ਵਿਚ ਭਾਵੇਂ ਸੀਟਾਂ ਦੀ ਗਿਣਤੀ ਤੈਅ ਹੋ ਚੁੱਕੀ ਹੈ, ਪਰ ਇਸ ਦੀ ਪੂਰਨ ਰੂਪ ਵਿਚ ਘੋਸ਼ਣਾ ਨਹੀਂ ਕੀਤੀ ਗਈ ਕਿ ਕਿਹੜੀ ਸੀਟ ਕਿਸ ਦਲ ਦੇ ਹਿੱਸੇ ਵਿਚ ਰਹੇਗੀ।
'ਰਾਜਗ' ਲਿਡਰਸ਼ਿਪ ਦਾ ਮੰਨਣਾ ਹੈ ਕਿ ਪਹਿਲਾਂ ਰਾਜਗ ਵਿਚ ਇਸ ਦਾ ਫੈਸਲਾ ਹੋਣ ਦਿੱਤਾ ਜਾਵੇ, ਉਸ ਤੋਂ ਬਾਅਦ ਸੀਟਾਂ ਦਾ ਬਟਵਾਰਾ ਕੀਤਾ ਜਾਵੇ। ਪਰ, ਹੁਣ ਇੰਤਜ਼ਾਰ ਦਾ ਸਮਾਂ ਨਹੀਂ ਹੈ। ਵੀਰਵਾਰ ਤਕ ਸੀਟਾਂ ਦੀ ਗਿਣਤੀ ਤੈਅ ਕਰ ਦਿੱਤੀ ਜਾਵੇਗੀ। ਉਸ ਦੇ ਤੁਰੰਤ ਬਾਅਦ ਚੋਣ ਮੁਹਿੰਮ ਵੀ ਆਰੰਭ ਹੋ ਜਾਵੇਗੀ।