
ਭਾਰਤੀ ਸਮੇਂ ਅਨੁਸਾਰ ਇਹ ਮੁਲਾਕਾਤ ਸ਼ਾਮ ਨੂੰ ਸੱਤ ਵਜੇ ਸ਼ੁਰੂ ਹੋਵੇਗੀ।
ਨਵੀਂ ਦਿੱਲੀ - ਦੇਸ਼ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਦੇ ਚਲਦੇ ਅੱਜ ਕੁਆਡ ਗਰੁੱਪ ਦੀ ਅਹਿਮ ਬੈਠਕ ਹੋਣ ਜਾ ਰਹੀ ਹੈ। ਇਸ ਗਰੁੱਪ ਵਿਚ ਅਮਰੀਕਾ, ਭਾਰਤ, ਜਾਪਾਨ ਤੇ ਆਸਟ੍ਰੇਲੀਆ ਸ਼ਾਮਲ ਹਨ। ਇਸ ਬੈਠਕ ਵੋਚ ਕੋਰੋਨਾ ਕਾਲ ਤੇ ਚੀਨ ਦੇ ਨਾਲ ਜਾਰੀ ਵਿਵਾਦ ਤੇ ਹੋਰ ਮਸਲਿਆਂ ਤੇ ਚਰਚਾ ਹੋਵੇਗੀਅਮਰੀਕਾ ਦਾ ਰਾਸ਼ਟਰਪਤੀ ਬਣਨ ਤੋਂ ਬਾਅਦ ਜੋ ਬਾਈਡਨ ਪਹਿਲੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਕਿਸੇ ਸਾਂਝੇ ਮੰਚ 'ਤੇ ਇਕੱਠੇ ਦਿਸਣਗੇ।
PM Modi and Biden
ਦੱਸਣਯੋਗ ਹੈ ਕਿ ਬੀਤੇ ਦਿਨੀ ਦੋਵੇਂ ਨੇਤਾ ਪਹਿਲਾ ਵੀ ਫੋਨ 'ਤੇ ਗੱਲ ਕਰ ਚੁੱਕੇ ਹਨ। ਇਹ ਮੀਟਿੰਗ ਵਰਚੂਅਲ ਹੋਵੇਗੀ। ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਜੋ ਬਾਈਡਨ ਨੂੰ ਰਾਸ਼ਟਰਪਤੀ ਬਣਨ ਦੀ ਵਧਾਈ ਦਿੱਤੀ ਇਹੀ ਹੀ ਕਾਰਨ ਹੈ ਕਿ ਇਸ ਬੈਠਕ ‘ਤੇ ਨਾ ਸਿਰਫ ਭਾਰਤ-ਅਮਰੀਕਾ, ਬਲਕਿ ਪੂਰੇ ਵਿਸ਼ਵ ਦੀ ਨਜ਼ਰ ਹੈ। ਭਾਰਤੀ ਸਮੇਂ ਅਨੁਸਾਰ ਇਹ ਮੁਲਾਕਾਤ ਸ਼ਾਮ ਨੂੰ ਸੱਤ ਵਜੇ ਸ਼ੁਰੂ ਹੋਵੇਗੀ।