
ਫੂਡ ਡਿਲੀਵਰੀ ਐਪ ਜ਼ੋਮੈਟੋ ਦਾ ਸਰਵਰ ਕਰੀਬ ਡੇਢ ਘੰਟੇ ਤੱਕ ਡਾਊਨ ਰਿਹਾ, ਜਿਸ ਕਾਰਨ ਇਸ ਦੇ ਯੂਜ਼ਰਸ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਨਵੀਂ ਦਿੱਲੀ: ਫੂਡ ਡਿਲੀਵਰੀ ਐਪ ਜ਼ੋਮੈਟੋ ਦਾ ਸਰਵਰ ਕਰੀਬ ਡੇਢ ਘੰਟੇ ਤੱਕ ਡਾਊਨ ਰਿਹਾ, ਜਿਸ ਕਾਰਨ ਇਸ ਦੇ ਯੂਜ਼ਰਸ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬੀਤੀ ਰਾਤ ਵੱਡੀ ਗਿਣਤੀ ਵਿਚ ਉਪਭੋਗਤਾਵਾਂ ਨੇ ਇਸ ਬਾਰੇ ਸ਼ਿਕਾਇਤ ਕੀਤੀ। ਕੁਝ ਸਵਿਗੀ ਉਪਭੋਗਤਾਵਾਂ ਨੇ ਵੀ ਅਜਿਹੀਆਂ ਸਮੱਸਿਆਵਾਂ ਦੀ ਰਿਪੋਰਟ ਕੀਤੀ।
ਹਾਲਾਂਕਿ ਜ਼ਿਆਦਾਤਰ ਜ਼ੋਮੈਟੋ ਉਪਭੋਗਤਾ ਇਸ ਸਮੱਸਿਆ ਦੀ ਰਿਪੋਰਟ ਕਰਦੇ ਰਹੇ। ਯੂਜ਼ਰਸ ਨੇ ਕਿਹਾ ਕਿ ਆਰਡਰ ਦੇਣ ਤੋਂ ਬਾਅਦ ਉਹਨਾਂ ਦੀ ਐਪ ਬਿਲਕੁਲ ਨਹੀਂ ਖੁੱਲ੍ਹ ਰਹੀ ਹੈ ਜਾਂ ਕੋਈ ਅਪਡੇਟ ਨਹੀਂ ਮਿਲ ਰਹੀ ਹੈ। ਰਾਤ ਕਰੀਬ 8 ਵਜੇ ਸਰਵਰ ਡਾਊਨ ਹੋ ਗਿਆ, ਜੋ ਅਗਲੇ ਡੇਢ ਘੰਟੇ ਤੱਕ ਜਾਰੀ ਰਿਹਾ।
ਇਸ ਦੌਰਾਨ ਇਕ ਯੂਜ਼ਰ ਨੇ ਸ਼ਿਕਾਇਤ ਕੀਤੀ ਕਿ ਮੈਂ ਬੰਗਲੁਰੂ ਵਿਚ ਹਾਂ ਅਤੇ ਜ਼ੋਮੈਟੋ ਐਪ ਸਵੇਰੇ 8.44 ਵਜੇ ਤੋਂ ਕੰਮ ਨਹੀਂ ਕਰ ਰਿਹਾ ਹੈ। ਇਸ ਦੇ ਨਾਲ ਹੀ ਇਕ ਹੋਰ ਨੇ ਕਿਹਾ ਕਿ ਮੈਂ ਆਰਡਰ ਕੀਤਾ ਸੀ ਪਰ ਅਪਡੇਟ ਦਿਖਾਈ ਨਹੀਂ ਦੇ ਰਿਹਾ ਹੈ। ਹਾਲਾਂਕਿ ਐਪ ਨੇ ਰਾਤ 9:30 ਵਜੇ ਦੇ ਕਰੀਬ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਕਈ ਯੂਜ਼ਰਸ ਨੇ ਵੈਬਸਾਈਟ ਡਾਊਨਡਿਟੇਕਟਰ 'ਤੇ ਆਊਟੇਜ ਦੀ ਰਿਪੋਰਟ ਕੀਤੀ। ਰਾਤ 8:57 ਵਜੇ ਤੱਕ 4,798 ਲੋਕਾਂ ਨੇ ਜ਼ੋਮੈਟੋ ਦੇ ਐਪ ਅਤੇ ਵੈੱਬਸਾਈਟ ਠੱਪ ਹੋਣ ਬਾਰੇ ਸ਼ਿਕਾਇਤਾਂ ਕੀਤੀਆਂ। ਹਾਲਾਂਕਿ ਆਨਲਾਈਨ ਫੂਡ ਡਿਲੀਵਰੀ ਪਲੇਟਫਾਰਮ ਤੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।