ਕਰਨਾਟਕ: PM ਮੋਦੀ ਨੇ ਦੁਨੀਆ ਦੇ ਸਭ ਤੋਂ ਲੰਬੇ ਪਲੇਟਫਾਰਮ ਦਾ ਕੀਤਾ ਉਦਘਾਟਨ
Published : Mar 12, 2023, 6:23 pm IST
Updated : Mar 12, 2023, 6:23 pm IST
SHARE ARTICLE
photo
photo

ਇਸ ਦਾ ਨਾਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਰਜ ਹੋ ਚੁੱਕਾ ਹੈ।

 

ਕਰਨਾਟਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਾਟਕ ਦੇ ਦੌਰੇ 'ਤੇ ਹਨ। ਉੱਥੇ ਐਤਵਾਰ ਨੂੰ ਉਨ੍ਹਾਂ ਨੇ ਹੁਬਲੀ-ਧਾਰਵਾੜ 'ਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਇਸ ਤੋਂ ਬਾਅਦ ਪੀਐਮ ਮੋਦੀ ਨੇ ਮੁੜ ਵਿਕਸਤ ਹੋਸਪੇਟ ਰੇਲਵੇ ਸਟੇਸ਼ਨ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਪੀਐਮ ਦੇ ਇਸ ਪ੍ਰੋਗਰਾਮ ਵਿੱਚ ਇੱਕ ਰਿਕਾਰਡ ਵੀ ਬਣਿਆ। ਜਿੱਥੇ ਹੁਬਲੀ ਰੇਲਵੇ ਸਟੇਸ਼ਨ 'ਤੇ ਦੁਨੀਆ ਦੇ ਸਭ ਤੋਂ ਲੰਬੇ ਪਲੇਟਫਾਰਮ ਦਾ ਉਦਘਾਟਨ ਵੀ ਕੀਤਾ ਗਿਆ। ਇਸ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 8 ਦੀ ਲੰਬਾਈ 1507 ਮੀਟਰ ਹੈ। ਇਸ ਦਾ ਨਾਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਰਜ ਹੋ ਚੁੱਕਾ ਹੈ।

 ਪੀਐਮ ਮੋਦੀ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਨੈਕਟੀਵਿਟੀ ਦੇ ਮਾਮਲੇ ਵਿੱਚ ਕਰਨਾਟਕ ਨੇ ਅੱਜ ਇੱਕ ਹੋਰ ਮੀਲ ਪੱਥਰ ਨੂੰ ਛੂਹ ਲਿਆ ਹੈ। ਹੁਣ ਹੁਬਲੀ ਦੇ ਸਿਦਾਰੁਧਾ ਸਵਾਮੀਜੀ ਸਟੇਸ਼ਨ ਕੋਲ ਦੁਨੀਆ ਦਾ ਸਭ ਤੋਂ ਵੱਡਾ ਪਲੇਟਫਾਰਮ ਹੈ। ਇਹ ਸਿਰਫ਼ ਇੱਕ ਰਿਕਾਰਡ ਨਹੀਂ ਹੈ, ਇਹ ਉਸ ਸੋਚ ਦਾ ਵਿਸਤਾਰ ਹੈ ਜਿਸ ਵਿੱਚ ਅਸੀਂ ਬੁਨਿਆਦੀ ਢਾਂਚੇ ਨੂੰ ਤਰਜੀਹ ਦਿੰਦੇ ਹਾਂ। ਇਸ ਤੋਂ ਪਹਿਲਾਂ ਸਿਆਸੀ ਨਫ਼ੇ-ਨੁਕਸਾਨ ਨੂੰ ਦੇਖ ਕੇ ਰੇਲ ਅਤੇ ਸੜਕੀ ਪ੍ਰਾਜੈਕਟਾਂ ਦਾ ਐਲਾਨ ਕੀਤਾ ਗਿਆ ਸੀ। ਅਸੀਂ ਪੂਰੇ ਦੇਸ਼ ਲਈ ਪ੍ਰਧਾਨ ਮੰਤਰੀ ਗਤੀ ਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਲੈ ਕੇ ਆਏ ਹਾਂ। ਤਾਂ ਜੋ ਦੇਸ਼ ਵਿੱਚ ਜਿੱਥੇ ਕਿਤੇ ਵੀ ਲੋੜ ਹੋਵੇ, ਤੇਜ਼ੀ ਨਾਲ ਬੁਨਿਆਦੀ ਢਾਂਚਾ ਬਣਾਇਆ ਜਾ ਸਕੇ।

 ਪੀਐੱਮ ਨੇ ਕਿਹਾ ਕਿ ਕਰਨਾਟਕ 'ਚ ਹਰ ਵਿਅਕਤੀ ਦੀ ਜ਼ਿੰਦਗੀ ਖੁਸ਼ਹਾਲ ਹੋਣੀ ਚਾਹੀਦੀ ਹੈ, ਇੱਥੋਂ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮਿਲਣੇ ਚਾਹੀਦੇ ਹਨ, ਇੱਥੋਂ ਦੀਆਂ ਭੈਣਾਂ-ਧੀਆਂ ਨੂੰ ਜ਼ਿਆਦਾ ਤਾਕਤ ਮਿਲਣੀ ਚਾਹੀਦੀ ਹੈ, ਅਸੀਂ ਇਸ ਦਿਸ਼ਾ 'ਚ ਮਿਲ ਕੇ ਕੰਮ ਕਰ ਰਹੇ ਹਾਂ।
 ਭਾਜਪਾ ਦੀ ਡਬਲ ਇੰਜਣ ਵਾਲੀ ਸਰਕਾਰ ਸੂਬੇ ਦੇ ਪੂਰਨ ਵਿਕਾਸ ਲਈ ਸੁਹਿਰਦ ਯਤਨ ਕਰ ਰਹੀ ਹੈ।ਅੱਜ ਧਾਰਵਾੜ ਦੀ ਇਸ ਧਰਤੀ 'ਤੇ ਵਿਕਾਸ ਦੀ ਨਵੀਂ ਧਾਰਾ ਉਭਰ ਰਹੀ ਹੈ। ਵਿਕਾਸ ਦੀ ਇਹ ਧਾਰਾ ਹੁਬਲੀ-ਧਾਰਵਾੜ ਦੇ ਨਾਲ-ਨਾਲ ਪੂਰੇ ਕਰਨਾਟਕ ਨੂੰ ਸਿੰਜਣ ਦਾ ਕੰਮ ਕਰੇਗੀ। ਧਾਰਵਾੜ ਸਿਰਫ਼ ਇੱਕ ਗੇਟਵੇ ਨਹੀਂ ਹੈ ਸਗੋਂ ਕਰਨਾਟਕ ਅਤੇ ਭਾਰਤ ਦੀ ਜੀਵੰਤਤਾ ਦਾ ਪ੍ਰਤੀਬਿੰਬ ਬਣ ਗਿਆ ਹੈ। ਇਸਨੂੰ ਕਰਨਾਟਕ ਦੀ ਸੱਭਿਆਚਾਰਕ ਰਾਜਧਾਨੀ ਵਜੋਂ ਜਾਣਿਆ ਜਾਂਦਾ ਹੈ।
 

SHARE ARTICLE

ਏਜੰਸੀ

Advertisement
Advertisement

Sukhpal Khaira ਦੀ ਗ੍ਰਿਫ਼ਤਾਰੀ ਪਿੱਛੇ ਕੀ ਹੈ ਮਨਸ਼ਾ? ਵਕੀਲ v/s ਪੁਲਿਸ ਮਾਮਲੇ 'ਚ ਵਕੀਲਾਂ ਦੀ ਜਿੱਤ

29 Sep 2023 11:34 AM

"ਵਰਦੀ ਪਾ ਕੇ ਹਰ ਕੋਈ ਸ਼ੇਰ ਬਣ ਜਾਂਦਾ, ਜੇ ਹਿੰਮਤ ਹੈ ਤਾਂ ਤੂੰ ਵਰਦੀ ਪਾਸੇ ਰੱਖ, ਮੈਂ MLA ਦੀ ਕੁਰਸੀ ਪਾਸੇ ਰੱਖਦਾਂ"

29 Sep 2023 11:33 AM

ਵਕੀਲ ਨੇ ਸ਼ਰਮ ਲਾਹ ਕੇ ਦੱਸੀ ਸੀ Judge ਨੂੰ ਗੱਲ, ਜਿਸ ਤੋਂ ਬਾਅਦ Private Parts ਦੀ ਗੱਲ ਆਈ ਸਾਹਮਣੇ !

29 Sep 2023 11:32 AM

ਚੱਪਲਾਂ ਖਰੀਦਦੇ ਵਕਤ ਜੇ ਤੁਸੀ ਵੀ ਕਰਦੇ ਹੋ ਆਣਾ-ਕਾਣੀ ਤਾਂ ਆਹ ਦੇਖ ਲਓ Factory ਦੀ Video

29 Sep 2023 11:31 AM

Director Prem Singh Sidhu Interview

28 Sep 2023 11:19 AM