
‘‘ਨਤੀਜੇ ਐਚ.ਆਈ.ਵੀ. ਲਾਗ ਨੂੰ ਰੋਕਣ ਲਈ ਸਾਲਾਨਾ ਬਾਇਓਮੈਡੀਕਲ ਦਖਲਅੰਦਾਜ਼ੀ ਦੀ ਸੰਭਾਵਨਾ ਨੂੰ ਦਰਸਾਉਂਦੇ ਹਨ।’’
ਨਵੀਂ ਦਿੱਲੀ : ਇਕ ਨਵੀਂ ਐਚ.ਆਈ.ਵੀ. ਰੋਕਥਾਮ ਦਵਾਈ, ਲੀਨਾਕਾਪਾਵੀਰ, ਇਕ ਕਲੀਨਿਕੀ ਪਰਖ ’ਚ ਅਸਰਦਾਰ ਸਾਬਤ ਹੋ ਰਹੀ ਹੈ। ‘ਦਿ ਲੈਂਸੇਟ’ ’ਚ ਪ੍ਰਕਾਸ਼ਿਤ ਅਧਿਐਨ ’ਚ ਪਾਇਆ ਗਿਆ ਕਿ ਇਕ ਸਾਲ ਬਾਅਦ ਲੱਗਣ ਵਾਲਾ ਇਹ ਟੀਕਾ ਐਚ.ਆਈ.ਵੀ. ਲਾਗ ਨੂੰ ਰੋਕਣ ’ਚ ਸੁਰੱਖਿਅਤ ਅਤੇ ਅਸਰਦਾਰ ਸਾਬਤ ਹੁੰਦਾ ਹੈ। ਇਹ ਦਵਾਈ ਘੱਟੋ-ਘੱਟ 56 ਹਫਤਿਆਂ ਤਕ ਸਰੀਰ ’ਚ ਰਹੀ ਅਤੇ ਪਲਾਜ਼ਮਾ ਦੀ ਮਾਤਰਾ ਪਿਛਲੀਆਂ ਜਾਂਚਾਂ ’ਚ ਅਸਰਦਾਰ ਹੋਣ ਨਾਲ ਜੁੜੇ ਪਲਾਜ਼ਮਾ ਤੋਂ ਜ਼ਿਆਦਾ ਸੀ।
ਲੇਖਕਾਂ ਨੇ ਕਿਹਾ ਕਿ ‘‘ਨਤੀਜੇ ਐਚ.ਆਈ.ਵੀ. ਲਾਗ ਨੂੰ ਰੋਕਣ ਲਈ ਸਾਲਾਨਾ ਬਾਇਓਮੈਡੀਕਲ ਦਖਲਅੰਦਾਜ਼ੀ ਦੀ ਸੰਭਾਵਨਾ ਨੂੰ ਦਰਸਾਉਂਦੇ ਹਨ।’’ ਹਾਲਾਂਕਿ ਛੋਟੇ ਨਮੂਨੇ ਦਾ ਆਕਾਰ ਨਤੀਜਿਆਂ ਦੇ ਵਿਆਪਕ ਆਮੀਕਰਨ ਨੂੰ ਸੀਮਤ ਕਰਦਾ ਹੈ, ਅਧਿਐਨ ਸੁਝਾਅ ਦਿੰਦਾ ਹੈ ਕਿ ਲੀਨਾਕਾਪਾਵੀਰ ਐਚ.ਆਈ.ਵੀ. ਦੀ ਰੋਕਥਾਮ ’ਚ ਅਸਰਦਾਰ ਹੋ ਸਕਦਾ ਹੈ। (ਪੀਟੀਆਈ)