
ਹਿੰਦੀ ਥੋਪਣ ਦਾ ਸਖ਼ਤ ਵਿਰੋਧ ਕੀਤਾ
ਤਿਰੂਵਨੰਤਪੁਰਮ : ਤਾਮਿਲਨਾਡੂ ਅਤੇ ਕੇਂਦਰ ਸਰਕਾਰ ਵਿਚਕਾਰ ਤਿੰਨ ਭਾਸ਼ਾ ਨੀਤੀ ਨੂੰ ਲੈ ਕੇ ਚਲ ਰਹੇ ਤਕਰਾਰ ਵਿਚਕਾਰ ਕੇਰਲ ਦੇ ਉੱਚ ਸਿੱਖਿਆ ਮੰਤਰੀ ਆਰ. ਬਿੰਦੂ ਨੇ ਬੁਧਵਾਰ ਨੂੰ ਕਿਹਾ ਕਿ ਕੇਰਲ ਸਰਕਾਰ ਨੇ ਹਮੇਸ਼ਾ ਇਸ ਨੀਤੀ ਨੂੰ ਉਤਸ਼ਾਹਿਤ ਕੀਤਾ ਹੈ ਪਰ ਹਿੰਦੀ ਥੋਪਣ ਦਾ ਸਖ਼ਤ ਵਿਰੋਧ ਕੀਤਾ ਹੈ। ਬਿੰਦੂ ਨੇ ਕਿਹਾ ਕਿ ਕੇਰਲ ਚਾਹੁੰਦਾ ਹੈ ਕਿ ਵਿਦਿਆਰਥੀ ਕਈ ਭਾਸ਼ਾਵਾਂ ਸਿੱਖਣ ਅਤੇ ਭਾਸ਼ਾ ਨੈੱਟਵਰਕਿੰਗ ਲਈ ਉੱਤਮਤਾ ਕੇਂਦਰ ਵੀ ਸਥਾਪਤ ਕੀਤਾ ਹੈ।