Kolkata News : ਮਮਤਾ ਨੇ ਮੁਸਲਿਮ ਵਿਧਾਇਕਾਂ ਬਾਰੇ ਸ਼ੁਵੇਂਦੂ ਦੀ ਟਿਪਣੀ ਦੀ ਨਿੰਦਾ ਕੀਤੀ

By : BALJINDERK

Published : Mar 12, 2025, 7:26 pm IST
Updated : Mar 12, 2025, 7:26 pm IST
SHARE ARTICLE
ਵਿਰੋਧੀ ਧਿਰ ਦੇ ਨੇਤਾ ਸ਼ੁਵੇਂਦੂ ਅਤੇ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ
ਵਿਰੋਧੀ ਧਿਰ ਦੇ ਨੇਤਾ ਸ਼ੁਵੇਂਦੂ ਅਤੇ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ

Kolkata News : ਭਾਜਪਾ ’ਤੇ ‘ਨਕਲੀ ਹਿੰਦੂਵਾਦ’ ਆਯਾਤ ਕਰਨ ਦਾ ਦੋਸ਼ ਲਾਇਆ 

Kolkata News in Punjabi: ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੁਸਲਿਮ ਵਿਧਾਇਕਾਂ ’ਤੇ ਵਿਰੋਧੀ ਧਿਰ ਦੇ ਨੇਤਾ ਸ਼ੁਵੇਂਦੂ ਅਧਿਕਾਰੀ ਦੀ ਟਿਪਣੀ ਦੀ ਆਲੋਚਨਾ ਕਰਦਿਆਂ ਕਿਹਾ, ‘‘ਤੁਹਾਡੇ ਬਾਹਰੋਂ ਲਿਆਂਦੇ ਹਿੰਦੂ ਧਰਮ ਨੂੰ ਵੇਦਾਂ ਜਾਂ ਸਾਡੇ ਸੰਤਾਂ ਦਾ ਸਮਰਥਨ ਨਹੀਂ ਹੈ। ਤੁਸੀਂ ਨਾਗਰਿਕਾਂ ਵਜੋਂ ਮੁਸਲਮਾਨਾਂ ਦੇ ਅਧਿਕਾਰਾਂ ਤੋਂ ਇਨਕਾਰ ਕਿਵੇਂ ਕਰ ਸਕਦੇ ਹੋ? ਇਹ ਧੋਖਾਧੜੀ ਤੋਂ ਇਲਾਵਾ ਕੁੱਝ ਨਹੀਂ ਹੈ। ਤੁਸੀਂ ਨਕਲੀ ਹਿੰਦੂ ਧਰਮ ਦਾ ਆਯਾਤ ਕਰ ਰਹੇ ਹੋ।’’ ਬੈਨਰਜੀ ਨੇ ਭਾਜਪਾ ’ਤੇ ਸਿਆਸੀ ਫਾਇਦੇ ਲਈ ਧਾਰਮਕ ਭਾਵਨਾਵਾਂ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਅਤੇ ਜ਼ੋਰ ਦੇ ਕੇ ਕਿਹਾ ਕਿ ਹਿੰਦੂ ਧਰਮ ਦਾ ਉਨ੍ਹਾਂ ਦਾ ਸੰਸਕਰਣ ਉਨ੍ਹਾਂ ਨਾਲੋਂ ਵੱਖਰਾ ਹੈ। 

ਬੈਨਰਜੀ ਨੇ ਅਧਿਕਾਰੀ ਦੇ ਇਸ ਬਿਆਨ ’ਤੇ ਵੀ ਸਵਾਲ ਚੁਕੇ ਕਿ ਹਿੰਦੂ ਆਬਾਦੀ ਤ੍ਰਿਣਮੂਲ ਕਾਂਗਰਸ ਨੂੰ ਸੱਤਾ ਤੋਂ ਬਾਹਰ ਕਰ ਦੇਵੇਗੀ। ਉਨ੍ਹਾਂ ਕਿਹਾ, ‘‘ਤੁਹਾਡਾ ਨੇਤਾ ਇਹ ਕਿਵੇਂ ਕਹਿ ਸਕਦਾ ਹੈ ਕਿ ਜਦੋਂ ਮੁਸਲਮਾਨ ਜਿੱਤਣਗੇ ਤਾਂ ਤੁਸੀਂ ਲੋਕ ਉਨ੍ਹਾਂ ਨੂੰ ਵਿਧਾਨ ਸਭਾ ਤੋਂ ਹਟਾ ਦੇਵੋਗੇ? ਉਹ 33 ਫੀ ਸਦੀ ਆਬਾਦੀ ਨੂੰ ਕਿਵੇਂ ਹਟਾ ਸਕਦੇ ਹਨ?’’ ਉਨ੍ਹਾਂ ਨੇ ਸੂਬੇ ਦੀ ਧਾਰਮਕ ਵੰਨ-ਸੁਵੰਨਤਾ ’ਤੇ ਚਾਨਣਾ ਪਾਉਂਦਿਆਂ ਕਿਹਾ, ‘‘ਸੂਬੇ ’ਚ ਮੁਸਲਮਾਨਾਂ ਸਮੇਤ ਹੋਰ ਭਾਈਚਾਰਿਆਂ ਦੇ ਨਾਲ 23 ਫੀ ਸਦੀ ਆਦਿਵਾਸੀ ਭਰਾ-ਭੈਣ ਹਨ। ਅਸੀਂ ਸਾਰੇ ਧਰਮਾਂ ਦੀ ਰੱਖਿਆ ਕਰਨ ਅਤੇ ਸ਼ਾਂਤੀ ਨੂੰ ਉਤਸ਼ਾਹਤ ਕਰਨ ਲਈ ਵਚਨਬੱਧ ਹਾਂ।’’ (ਪੀਟੀਆਈ)

(For more news apart from  Mamata condemns Shuvendu's comment on Muslim MLAs News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement