ਰਾਬੜੀ ਦੇਵੀ ਦੀ ਸੁਰੱਖਿਆ 'ਚ ਹੋਈ ਕਟੌਤੀ
Published : Apr 12, 2018, 1:20 am IST
Updated : Apr 12, 2018, 1:20 am IST
SHARE ARTICLE
Rabdi Devi
Rabdi Devi

ਬੇਟੇ ਨੇ ਵੀ ਵਾਪਸ ਭੇਜੇ ਸੁਰੱਖਿਆ ਕਰਮੀ

ਬਿਹਾਰ ਸਰਕਾਰ ਨੇ ਸੂਬੇ ਦੀ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦੀ ਪਤਨੀ ਰਾਬੜੀ ਦੇਵੀ ਦੀ ਸੁਰੱਖਿਆ 'ਚ ਬੀਤੇ ਦਿਨ ਕਟੌਤੀ ਕਰ ਦਿਤੀ ਗਈ। ਸੂਬਾ ਸਰਕਾਰ ਨੇ ਰਾਬੜੀ ਦੇਵੀ ਦੀ ਰਿਹਾਇਸ਼ 'ਤੇ ਤਾਇਨਾਤ 32 ਬਿਹਾਰ ਮਿਲਟਰੀ ਪੁਲਿਸ ਦੇ ਜਵਾਨਾਂ ਨੂੰ ਵਾਪਸ ਬੁਲਾ ਲਿਆ ਹੈ। ਸੂਬਾ ਸਰਕਾਰ ਨੇ ਇਹ ਕਦਮ ਉਸ ਸਮੇਂ ਚੁਕਿਆ ਜਦੋਂ ਰੇਲਵੇ ਹੋਟਲ ਟੈਂਡਰ ਮਾਮਲੇ 'ਚ ਸੀ.ਬੀ.ਆਈ. ਨੇ ਰਾਬੜੀ ਦੇਵੀ ਦੇ ਪਟਨਾ ਸਥਿਤ ਘਰ 'ਤੇ ਛਾਪੇਮਾਰੀ ਕੀਤੀ ਹੈ। ਸੀ.ਬੀ.ਆਈ. ਨੇ ਲਾਲੂ ਯਾਦਵ ਦੇ ਬੇਟੇ ਤੇਜਸਵੀ ਯਾਦਵ ਤੋਂ ਲਗਭਗ 4 ਘੰਟੇ ਪੁੱਛ-ਪੜਤਾਲ ਵੀ ਕੀਤੀ ਹੈ। ਰਾਬੜੀ ਦੇਵੀ ਦੀ ਸੁਰੱਖਿਆ 'ਚ ਕਟੌਤੀ ਤੋਂ ਬਾਅਦ ਬਿਹਾਰ ਦੇ ਸਾਬਕਾ ਡਿਪਟੀ ਸੀ.ਐੈਮ. ਅਤੇ ਉਨ੍ਹਾਂ ਦੇ ਬੇਟੇ ਤੇਜਸਵੀ ਯਾਦਵ ਨੇ ਸੂਬੇ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ 'ਤੇ ਹਮਲਾ ਬੋਲਿਆ ਸੀ।

Rabdi DeviRabdi Devi

ਉਨ੍ਹਾਂ ਕਿਹਾ ਸੀ ਕਿ ਪਿਛਲੇ 10 ਮਹੀਨੇ ਤੋਂ ਸੁਰੱਖਿਆ ਦੀ ਸ਼੍ਰੇਣੀ ਨਿਰਧਾਰਤ ਕਰਨ ਅਤੇ ਵਧਾਉਣ ਲਈ ਅਨੇਕਾਂ ਵਾਰ ਨੀਤੀਸ਼ ਕੁਮਾਰ ਦੇ ਅਧੀਨ ਗ੍ਰਹਿ ਵਿਭਾਗ ਨੂੰ ਲਿਖਿਆ ਪਰ ਨੀਤੀਸ਼ ਕੁਮਾਰ ਸੁਰੱਖਿਆ ਫ਼ੋਰਸ ਦੀ ਬਜਾਏ ਇਸ 'ਚੋਂ ਕਟੌਤੀ ਕਰ ਰਹੇ ਹਨ। ਅੱਜ ਸੀ.ਬੀ.ਆਈ. ਪੁੱਛ-ਪੜਤਾਲ ਤੋਂ ਬਾਅਦ ਨਿਤੀਸ਼ ਕੁਮਾਰ ਨੇ ਤੁਰਤ ਸੁਰੱਖਿਆ ਕਰਮੀ ਨੂੰ ਹਟਾਉਣ ਦਾ ਵੀ ਹੁਕਮ ਦਿਤਾ ਹੈ।ਰਾਬੜੀ ਨੇ ਨੀਤੀਸ਼ ਸਰਕਾਰ 'ਤੇ ਅਪਣੀ ਅਤੇ ਅਪਣੇ ਪਰਵਾਰ ਦੀ ਹਤਿਆ ਦੀ ਸਾਜ਼ਸ਼ ਦਾ ਦੋਸ਼ ਲਾਇਆ ਹੈ। ਨਾਲ ਹੀ ਉਨ੍ਹਾਂ ਨੇ ਜੇਲ 'ਚ ਖ਼ਰਾਬ ਹੁੰਦੀ ਲਾਲੂ ਪ੍ਰਸ਼ਾਦ ਯਾਦਵ ਦੀ ਸਿਹਤ ਦਾ ਜ਼ਿਕਰ ਕਰਦੇ ਹੋਏ ਵੀ ਸ਼ੱਕ ਪ੍ਰਗਟ ਕੀਤਾ ਹੈ ਕਿ ਕਿਤੇ ਉਨ੍ਹਾਂ ਨੂੰ ਮਾਰਨ ਦੀ ਸਾਜ਼ਸ਼ ਤਾਂ ਨਹੀਂ ਕੀਤੀ ਜਾ ਰਹੀ। ਉਨ੍ਹਾਂ ਨੇ ਇਕ ਪੱਤਰ ਲਿਖ ਕੇ ਕਿਸੇ ਵੀ ਤਰ੍ਹਾਂ ਅਣਸੁਖਾਵੀਂ ਘਟਨਾ ਹੋਣ 'ਤੇ ਗ੍ਰਹਿ ਵਿਭਾਗ ਨੂੰ ਉਸ ਦਾ ਜ਼ਿੰਮੇਵਾਰ ਦਸਿਆ ਹੈ।   (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement