
Himachal News: ਕਾਰ ਵਿਚ ਸਵਾਰ ਸਾਰੇ ਲੋਕ ਬਿਸ਼ਾਲ ਤੋਂ ਸਵਦ ਵੱਲ ਆ ਰਹੇ ਸਨ
A car fell into a deep gorge in Himachal News in punjabi: ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਐਨੀ ਥਾਣਾ ਖੇਤਰ ਵਿੱਚ ਇੱਕ ਮਾਰੂਤੀ ਆਲਟੋ ਕਾਰ ਦੇ ਹਾਦਸਾਗ੍ਰਸਤ ਹੋਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ।
ਇਹ ਵੀ ਪੜ੍ਹੋ: Special on Baisakhi : ਖਾਲਸਾ ਪੰਥ ਦੀ ਸਾਜਨਾ ਦਾ ਇਤਿਹਾਸਿਕ ਦਿਵਸ
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਰਾਣਾਬਾਗ-ਕਰਸ਼ਾਲਾ ਰੋਡ ’ਤੇ ਚੋਨਾਲਾ ਨੇੜੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਮਾਰੂਤੀ ਆਲਟੋ ਕਾਰ ਅਚਾਨਕ ਹਾਦਸਾਗ੍ਰਸਤ ਹੋ ਗਈ। ਕਾਰ ਵਿਚ ਸਵਾਰ ਸਾਰੇ ਲੋਕ ਬਿਸ਼ਾਲ ਤੋਂ ਸਵਦ ਵੱਲ ਆ ਰਹੇ ਸਨ।
ਪੁਲਿਸ ਅਨੁਸਾਰ ਮ੍ਰਿਤਕਾਂ ਦੀ ਪਛਾਣ ਸੁਰਿੰਦਰ ਕੁਮਾਰ ਡਰਾਈਵਰ (40) ਪੁੱਤਰ ਧਰਮ ਚੰਦ, ਸੁਸ਼ੀਲ ਕੁਮਾਰ (36) ਪੁੱਤਰ ਮਨਸਾ ਰਾਮ ਦੋਵੇਂ ਵਾਸੀ ਬਿਸ਼ਾਲ ਡਾਕਖਾਨਾ ਡਿਗੇਧ, ਬੀਰ ਸਿੰਘ (43) ਪੁੱਤਰ ਮੋਤੀ ਰਾਮ ਅਤੇ ਸੰਜੀਵ ਕੁਮਾਰ (34) ਪੁੱਤਰ ਰੋਸ਼ਨ ਲਾਲ ਦੋਵੇਂ ਵਾਸੀ ਖਨੇਰੀ ਵਜੋਂ ਹੋਈ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਇਸ ਦੌਰਾਨ ਸੂਚਨਾ ਮਿਲਦੇ ਹੀ ਏਨੀ ਦੇ ਵਿਧਾਇਕ ਲੋਕੇਂਦਰ ਕੁਮਾਰ ਨੇ ਹਾਦਸੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਮੌਕੇ 'ਤੇ ਪਹੁੰਚ ਗਏ | ਪੁਲਿਸ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ 'ਚ ਲੱਗੀ ਹੋਈ ਹੈ।
(For more Punjabi news apart from A car fell into a deep gorge in Himachal News in punjabi , stay tuned to Rozana Spokesman)