ਦੀਪੇਂਦਰ ਹੁੱਡਾ ਨੇ ਕਿਹਾ- ਕਈ ਮੌਜੂਦਾ ਵਿਧਾਇਕ ਸੰਪਰਕ 'ਚ
Lok Sabha Election 2024: ਨਵੀਂ ਦਿੱਲੀ : ਹਰਿਆਣਾ 'ਚ ਕਾਂਗਰਸ ਪਾਰਟੀ ਲਗਾਤਾਰ ਮਜ਼ਬੂਤ ਹੁੰਦੀ ਜਾ ਰਹੀ ਹੈ। ਸ਼ੁੱਕਰਵਾਰ ਨੂੰ ਦਿੱਲੀ 'ਚ ਕਈ ਪਾਰਟੀਆਂ ਦੇ ਨੇਤਾਵਾਂ ਨੇ ਇਕ ਵਾਰ ਫਿਰ ਹੱਥ ਮਿਲਾ ਲਏ ਹਨ। ਇਸ ਮੌਕੇ ਹਰਿਆਣਾ ਕਾਂਗਰਸ ਦੇ ਪ੍ਰਧਾਨ ਉਦੈ ਭਾਨ, ਸੀਨੀਅਰ ਕਾਂਗਰਸੀ ਆਗੂ ਭੂਪੇਂਦਰ ਹੁੱਡਾ ਅਤੇ ਰਾਜ ਸਭਾ ਮੈਂਬਰ ਦੀਪੇਂਦਰ ਹੁੱਡਾ ਹਾਜ਼ਰ ਸਨ।
ਇਹ ਸ਼ਮੂਲੀਅਤ ਦਿੱਲੀ 'ਚ ਭੂਪੇਂਦਰ ਹੁੱਡਾ ਦੇ ਘਰ 'ਤੇ ਹੋਈ। ਕਾਂਗਰਸ ਦੀਆਂ ਨੀਤੀਆਂ 'ਤੇ ਭਰੋਸਾ ਪ੍ਰਗਟਾਉਣ ਵਾਲੇ ਆਗੂਆਂ 'ਚ ਬੇਰੀ ਤੋਂ ਭਾਜਪਾ ਦੇ ਸਾਬਕਾ ਵਿਧਾਇਕ ਡਾ: ਵਰਿੰਦਰ ਪਾਲ, ਵਪਾਰੀ ਆਗੂ ਗੁਲਸ਼ਨ ਧੰਜਾ ਤੇ ਸਾਥੀਆਂ, ਜੇਜੇਪੀ ਦੇ ਸੂਬਾਈ ਬੁਲਾਰੇ ਮਨਦੀਪ ਬਿਸ਼ਨੋਈ, ਬਹਾਦਰਗੜ੍ਹ ਤੋਂ ਇਨੈਲੋ ਆਗੂ ਰਾਣੀ ਨਗਰ ਤੇ ਸਾਥੀਆਂ ਦੇ ਨਾਂਅ ਸ਼ਾਮਲ ਹਨ, ਕੋਸਲੀ ਤੋਂ ਸਰਪੰਚ ਅਭੈ ਸਿੰਘ ਸ਼ਾਮਲ ਹਨ।
ਇਸ ਮੌਕੇ ਰਾਜ ਸਭਾ ਮੈਂਬਰ ਦੀਪੇਂਦਰ ਹੁੱਡਾ ਨੇ ਕਿਹਾ ਕਿ ਹਰਿਆਣਾ ਵਿਚ ਭਾਜਪਾ ਦੀ ਸਰਕਾਰ ਜਾ ਰਹੀ ਹੈ ਤੇ ਕਾਂਗਰਸ ਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ 37 ਸਾਬਕਾ ਵਿਧਾਇਕ ਅਤੇ ਸਾਬਕਾ ਸੰਸਦ ਮੈਂਬਰ ਕਾਂਗਰਸ ਵਿਚ ਸ਼ਾਮਲ ਹੋਏ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਹਰਿਆਣਾ ਵਿਚ ਲੋਕਾਂ ਦਾ ਕਾਂਗਰਸ ਵੱਲ ਝੁਕਾਅ ਹੈ। ਦਿੱਲੀ ਵਿਚ ਭਾਜਪਾ, ਜੇਜੇਪੀ, ਇਨੈਲੋ ਅਤੇ ਇੱਥੋਂ ਤੱਕ ਕਿ ਪੁਰਾਣੇ ਹਜਕਾ ਦੇ ਨੇਤਾਵਾਂ ਨੇ ਸ਼ਿਰਕਤ ਕੀਤੀ। ਸਾਬਕਾ ਵਿਧਾਇਕ ਵੀ ਸ਼ਾਮਲ ਹੋਏ ਹਨ ਅਤੇ ਇੱਥੋਂ ਤੱਕ ਕਿ ਜੇਜੇਪੀ ਦੇ ਬੁਲਾਰੇ ਵੀ ਸ਼ਾਮਲ ਹੋਏ ਹਨ।
ਇਸ ਤੋਂ ਇਲਾਵਾ ਦੀਪੇਂਦਰ ਨੇ ਵੱਡਾ ਦਾਅਵਾ ਕੀਤਾ ਹੈ। ਕਾਂਗਰਸੀ ਆਗੂ ਨੇ ਕਿਹਾ ਕਿ ਨਾ ਸਿਰਫ਼ ਜੇਜੇਪੀ ਵਿਧਾਇਕ ਸਗੋਂ ਸੱਤਾਧਾਰੀ ਪਾਰਟੀ ਦੇ ਵਿਧਾਇਕ ਵੀ ਸਾਡੇ ਸੰਪਰਕ ਵਿਚ ਹਨ। ਜੇਜੇਪੀ ਸਮੇਤ ਭਾਜਪਾ ਦੇ ਵਿਰੋਧ ਦੇ ਕਾਂਗਰਸ 'ਤੇ ਲੱਗੇ ਦੋਸ਼ਾਂ 'ਤੇ ਦੀਪੇਂਦਰ ਨੇ ਕਿਹਾ ਕਿ ਅੱਜ ਸੂਬੇ 'ਚ ਜਨਨਾਇਕ ਜਨਤਾ ਪਾਰਟੀ ਸਮੇਤ ਭਾਜਪਾ ਦੇ ਉਮੀਦਵਾਰਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮਾਮਲੇ ਵਿੱਚ ਮੇਰਾ ਸਟੈਂਡ ਬਿਲਕੁਲ ਸਪੱਸ਼ਟ ਹੈ। ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਹਰਿਆਣਾ ਵਿਚ ਕਿਸੇ ਦਾ ਵੀ ਇਸ ਤਰ੍ਹਾਂ ਵਿਰੋਧ ਨਾ ਕਰੋ ਅਤੇ ਵੋਟਾਂ ਦੀ ਸੱਟ ਨਾਲ ਜਵਾਬ ਦਿਓ।
ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਦੌਰਾਨ ਹੁੱਡਾ ਨੇ ਮਹਿੰਦਰਗੜ੍ਹ ਜ਼ਿਲ੍ਹੇ ਵਿੱਚ ਕੱਲ੍ਹ ਵਾਪਰੇ ਬੱਸ ਹਾਦਸੇ ’ਤੇ ਦੁੱਖ ਦਾ ਪ੍ਰਗਟਾਟਾ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਅੱਜ ਕਨੀਨਾ ਦੇ ਪਿੰਡ ਜਾਣਗੇ। ਉਥੇ ਬੱਸ ਹਾਦਸੇ ਦੇ ਪੀੜਤਾਂ ਨੂੰ ਮਿਲਣਗੇ।