
ਲੋਕਾਂ ਨੇ ਟੈਂਕਰ ਚਾਲਕ ਨੂੰ ਸੁਰੱਖਿਅਤ ਕੱਢਿਆ ਬਾਹਰ, ਘਟਨਾ ਤੋਂ ਬਾਅਦ ਬੰਜਾਰ ਘਾਟੀ ਵਿਚ ਆਵਾਜਾਈ ਠੱਪ
ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਬੰਜਾਰ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਬੀਤੀ ਰਾਤ ਇੱਥੇ ਇੱਕ ਪੁਲ ਢਹਿ ਗਿਆ ਅਤੇ ਆਟ ਅਨੀ-ਲੁਹਰੀ-ਰਾਮਪੁਰ ਨੂੰ ਜੋੜਨ ਵਾਲੇ ਰਾਸ਼ਟਰੀ ਰਾਜਮਾਰਗ 'ਤੇ ਆਵਾਜਾਈ ਠੱਪ ਹੋ ਗਈ।
ਘਟਨਾ ਦੌਰਾਨ ਪੁਲ ਤੋਂ ਲੰਘ ਰਿਹਾ ਇੱਕ ਟਰੱਕ ਵੀ ਨਦੀ ਵਿੱਚ ਡਿੱਗ ਗਿਆ। ਹਾਦਸੇ ਤੋਂ ਬਾਅਦ ਲੋਕਾਂ ਨੇ ਟੈਂਕਰ ਡਰਾਈਵਰ ਨੂੰ ਨਦੀ ਵਿੱਚੋਂ ਬਾਹਰ ਕੱਢਿਆ ਅਤੇ ਹਸਪਤਾਲ ਦਾਖਲ ਕਰਵਾਇਆ।
ਦੂਜੇ ਪਾਸੇ, ਹਾਈਵੇਅ ਦੇ ਦੋਵੇਂ ਪਾਸੇ ਵੱਡੀ ਗਿਣਤੀ ਵਿੱਚ ਵਾਹਨ ਫਸੇ ਹੋਏ ਹਨ। ਸ਼ੁਰੂਆਤੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਇਹ ਪੁਲ 1980 ਦੇ ਆਸਪਾਸ ਬਣਾਇਆ ਗਿਆ ਸੀ।