Bangaluru News : ਭਾਰਤੀ ਪਰਵਾਰ ਤੇਜ਼ੀ ਨਾਲ ਬਦਲਾਅ ਦੇ ਦੌਰ ’ਚੋਂ ਲੰਘ ਰਿਹੈ : ਸੁਪਰੀਮ ਕੋਰਟ ਦੇ ਜੱਜ ਬੀ.ਵੀ. ਨਾਗਰਤਨਾ 

By : BALJINDERK

Published : Apr 12, 2025, 7:24 pm IST
Updated : Apr 12, 2025, 7:24 pm IST
SHARE ARTICLE
 ਸੁਪਰੀਮ ਕੋਰਟ ਦੇ ਜੱਜ ਬੀ.ਵੀ. ਨਾਗਰਤਨਾ 
ਸੁਪਰੀਮ ਕੋਰਟ ਦੇ ਜੱਜ ਬੀ.ਵੀ. ਨਾਗਰਤਨਾ 

Bangaluru News : ਕਿਹਾ, ਕਾਨੂੰਨ ਅਤੇ ਸਮਾਜ ਵੀ ਹੋ ਰਿਹੈ ਪ੍ਰਭਾਵਤ

Bangaluru News in Punjabi : ਸੁਪਰੀਮ ਕੋਰਟ ਦੇ ਜੱਜ ਜਸਟਿਸ ਬੀ.ਵੀ. ਨਾਗਰਤਨਾ ਨੇ ਸਨਿਚਰਵਾਰ ਨੂੰ ਕਿਹਾ ਕਿ ਅੱਜ ਭਾਰਤ ਵਿਚ ਪਰਵਾਰ ਦੀ ਸੰਸਥਾ ਤੇਜ਼ੀ ਨਾਲ ਤਬਦੀਲੀ ਦੇ ਦੌਰ ਵਿਚੋਂ ਲੰਘ ਰਹੀ ਹੈ ਅਤੇ ਇਹ ਤਬਦੀਲੀਆਂ ਨਾ ਸਿਰਫ ਪਰਵਾਰਾਂ ਦੇ ਢਾਂਚੇ ਅਤੇ ਕੰਮਕਾਜ ਨੂੰ ਬਲਕਿ ਕਾਨੂੰਨੀ ਪ੍ਰਣਾਲੀ ਨੂੰ ਵੀ ਡੂੰਘਾ ਪ੍ਰਭਾਵਤ ਕਰ ਰਹੀਆਂ ਹਨ। 

ਉਨ੍ਹਾਂ ਕਿਹਾ ਕਿ ਇਹ ਤਬਦੀਲੀ ਆਮ ਸਿੱਖਿਆ ਤਕ ਵਧੇਰੇ ਪਹੁੰਚ, ਵਧਦੇ ਸ਼ਹਿਰੀਕਰਨ, ਵਿਅਕਤੀਗਤ ਇੱਛਾਵਾਂ ਤੋਂ ਲੈ ਕੇ ਕਰਮਚਾਰੀਆਂ ਦੀ ਵਧੇਰੇ ਗਤੀਸ਼ੀਲਤਾ ਅਤੇ ਉਨ੍ਹਾਂ ਦੀ ਸਿੱਖਿਆ ਲਈ ਜਾਣ ਵਾਲੀਆਂ ਔਰਤਾਂ ਦੀ ਵਧਦੀ ਆਰਥਕ ਸੁਤੰਤਰਤਾ ਸਮੇਤ ਕਈ ਕਾਰਕਾਂ ਵਲੋਂ ਪ੍ਰੇਰਿਤ ਹੋਣ ਜਾ ਰਹੀ ਹੈ। ਕਾਨੂੰਨ ਨੇ ਵੀ ਇਸ ਤਬਦੀਲੀ ’ਚ ਸਹਾਇਤਾ ਕੀਤੀ ਹੈ। 

ਪਰਵਾਰ ਬਾਰੇ ਦਖਣੀ ਜ਼ੋਨ ਖੇਤਰੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਸਟਿਸ ਨਾਗਰਤਨਾ ਨੇ ਜ਼ੋਰ ਦੇ ਕੇ ਕਿਹਾ, ‘‘ਹਰ ਸਭਿਅਤਾ ’ਚ ਪਰਵਾਰ ਨੂੰ ਸਮਾਜ ’ਚ ਬੁਨਿਆਦੀ ਸੰਸਥਾ ਵਜੋਂ ਮਾਨਤਾ ਦਿਤੀ ਗਈ ਹੈ। ਇਹ ਸਾਡੇ ਅਤੀਤ ਦੀ ਕੜੀ ਹੈ ਅਤੇ ਸਾਡੇ ਭਵਿੱਖ ਲਈ ਇਕ ਪੁਲ ਹੈ।’’ ਉਨ੍ਹਾਂ ਸੁਝਾਅ ਦਿਤਾ ਕਿ ਸਿੱਖਿਆ ਅਤੇ ਰੁਜ਼ਗਾਰ ਕਾਰਨ ਔਰਤਾਂ ਦੀ ਸਮਾਜਕ-ਆਰਥਕ ਮੁਕਤੀ ਨੂੰ ਸਮਾਜ ਵਲੋਂ ਸਕਾਰਾਤਮਕ ਅਤੇ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ। ਅਜਿਹੀਆਂ ਔਰਤਾਂ ਨਾ ਸਿਰਫ ਪਰਵਾਰ ਦੀ ਭਲਾਈ ’ਚ ਯੋਗਦਾਨ ਪਾਉਂਦੀਆਂ ਹਨ ਬਲਕਿ ਦੇਸ਼ ਦੀ ਭਲਾਈ ’ਚ ਵੀ ਯੋਗਦਾਨ ਪਾਉਂਦੀਆਂ ਹਨ। 

ਜਸਟਿਸ ਨਾਗਰਤਨਾ ਨੇ ਕਿਹਾ ਕਿ ਜੇਕਰ ਦੋਵੇਂ ਧਿਰਾਂ ਦੋ ਕਦਮ ਚੁੱਕਦੀਆਂ ਹਨ ਤਾਂ ਭਾਰਤ ਦੀਆਂ ਅਦਾਲਤਾਂ ’ਚ ਇਸ ਸਮੇਂ ਪਏ ਪਰਵਾਰਕ ਝਗੜਿਆਂ ਦਾ ਇਕ ਮਹੱਤਵਪੂਰਨ ਫ਼ੀ ਸਦੀ ਹੱਲ ਹੋ ਜਾਵੇਗਾ।

(For more news apart from Indian family is going through period rapid change: Supreme Court Justice B.V. Nagarjuna News in Punjabi, stay tuned to Rozana Spokesman)

Location: India, Karnataka, Bengaluru

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement