
ਦੂਜੇ ਵਿਸ਼ਵ ਯੁੱਧ ਦੇ ਨਾਇਕ ਕਰਨਲ ਹਰਵੰਤ ਸਿੰਘ (ਸੇਵਾਮੁਕਤ) ਨੂੰ ਬ੍ਰਿਟਿਸ਼ ਫ਼ੌਜ ਦੇ ਸਰਵਉੱਚ ਪੁਰਸਕਾਰ ਨਾਲ ਨਿਵਾਜ਼ਿਆ ਗਿਆ। ਉਹ 1947 ਵਿਚ ਪਹਿਲੇ ਆਜ਼ਾਦੀ ਦਿਵਸ 'ਤੇ...
ਨਵੀਂ ਦਿੱਲੀ : ਦੂਜੇ ਵਿਸ਼ਵ ਯੁੱਧ ਦੇ ਨਾਇਕ ਕਰਨਲ ਹਰਵੰਤ ਸਿੰਘ (ਸੇਵਾਮੁਕਤ) ਨੂੰ ਬ੍ਰਿਟਿਸ਼ ਫ਼ੌਜ ਦੇ ਸਰਵਉੱਚ ਪੁਰਸਕਾਰ ਨਾਲ ਨਿਵਾਜ਼ਿਆ ਗਿਆ। ਉਹ 1947 ਵਿਚ ਪਹਿਲੇ ਆਜ਼ਾਦੀ ਦਿਵਸ 'ਤੇ ਝੰਡਾ ਚੜ੍ਹਾਏ ਜਾਣ ਸਬੰਧੀ ਸਮਾਗਮ ਦੇ ਇੰਚਾਰਜ ਅਧਿਕਾਰੀ ਸਨ। ਸਤੰਬਰ 1941 ਵਿਚ ਸਿੱਖ ਰੈਜੀਮੈਂਟ ਦੀ ਦੂਜੀ ਬਟਾਲੀਅਨ ਵਿਚ ਉਨ੍ਹਾਂ ਨੇ ਬਰਤਾਨੀਆਈ ਫ਼ੌਜ ਲਈ ਦੂਜੇ ਵਿਸ਼ਵ ਯੁੱਧ ਦੌਰਾਨ ਇਰਾਕ, ਫਿਲਸਤੀਨ, ਉਤਰੀ ਅਫ਼ਰੀਕਾ, ਸਾਈਪ੍ਰਸ ਅਤੇ ਇਟਲੀ ਵਿਚ ਸੇਵਾ ਕੀਤੀ ਅਤੇ ਜਰਮਨ ਫ਼ੌਜਾਂ ਦੇ ਵਿਰੁਧ ਹਮਲੇ ਦੌਰਾਨ ਬਹਾਦਰੀ ਲਈ ਇਟਲੀ ਵਿਚ ਗੋਥਿਕ ਲਾਈਨ 'ਤੇ 1944 ਵਿਚ ਫ਼ੌਜੀ ਕ੍ਰਾਸ ਜਿੱਤਿਆ।
Colonel Harwant Singh (retired)
ਬਾਅਦ ਵਿਚ ਉਹ ਮਲਾਇਆ ਵਿਚ ਇਕ ਸਿੱਖ ਰੈਜੀਮੈਂਟ ਵਿਚ ਸ਼ਾਮਲ ਹੋ ਗਏ। 1947 ਦੇ ਆਜ਼ਾਦੀ ਦਿਵਸ ਦੌਰਾਨ ਇਕ ਸਿੱਖ ਰੈਜੀਮੈਂਟ ਵਿਚ ਸਭ ਤੋਂ ਸੀਨੀਅਰ ਭਾਰਤੀ ਅਧਿਕਾਰੀ ਹੋਣ ਦੇ ਨਾਤੇ ਉਨ੍ਹਾਂ ਨੂੰ 15 ਅਗੱਸਤ ਨੂੰ ਰਾਜਕੁਮਾਰੀ ਪਾਰਕ ਵਿਚ ਫ਼ਲੈਗ-ਹੋਸਟਿੰਗ ਸਮਾਰੋਹ ਅਤੇ 16 ਅਗੱਸਤ ਨੂੰ ਲਾਲ ਕਿਲ੍ਹੇ ਵਿਚ ਇੰਚਾਰਜ ਬਣਾਇਆ ਗਿਆ ਸੀ। 2005 ਵਿਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਅਤੇ ਉਹ ਅਪਣੇ ਪਿਛੇ ਇਕ ਬੇਟਾ ਅਤੇ ਦੋ ਬੇਟੀਆਂ ਨੂੰ ਛੱਡ ਗਏ। ਉਨ੍ਹਾਂ ਦੇ ਪੋਤੇ ਚੌਥੀ ਪੀੜ੍ਹੀ ਦੇ ਫ਼ੌਜੀ ਅਧਿਕਾਰੀ ਹਨ।