
ਸਿਹਤ ਅਤੇ ਪ੍ਰਵਾਰ ਭਲਾਈ ਮੰਤਰਾਲੇ ਨੇ ਉਨ੍ਹਾਂ 10 ਸੂਬਿਆਂ 'ਚ ਕੇਂਦਰੀ ਟੀਮਾਂ ਨੂੰ ਤੈਨਾਤ ਕਰਨ ਦਾ ਫ਼ੈਸਲਾ ਕੀਤਾ ਜਿਥੇ ਕੋਰੋਨਾ ਵਾਇਰਸ ਦੇ ਜ਼ਿਆਦਾ ਮਾਮਲੇ ਵੇਖੇ ਗਏ ਹਨ।
ਨਵੀਂ ਦਿੱਲੀ, 11 ਮਈ: ਸਿਹਤ ਅਤੇ ਪ੍ਰਵਾਰ ਭਲਾਈ ਮੰਤਰਾਲੇ ਨੇ ਉਨ੍ਹਾਂ 10 ਸੂਬਿਆਂ 'ਚ ਕੇਂਦਰੀ ਟੀਮਾਂ ਨੂੰ ਤੈਨਾਤ ਕਰਨ ਦਾ ਫ਼ੈਸਲਾ ਕੀਤਾ ਜਿਥੇ ਕੋਰੋਨਾ ਵਾਇਰਸ ਦੇ ਜ਼ਿਆਦਾ ਮਾਮਲੇ ਵੇਖੇ ਗਏ ਹਨ। ਇਹ ਟੀਮਾਂ ਕੋਰੋਨਾ ਵਾਇਰਸ ਦੇ ਸੰਕਟ ਨਾਲ ਨਜਿੱਠਣ 'ਚ ਸਬੰਧਤ ਸੂਬਾ ਸਰਕਾਰਾਂ ਦੇ ਸਿਹਤ ਵਿਭਾਗਾਂ ਦੀ ਮਦਦ ਕਰਨਗੀਆਂ।
ਇਨ੍ਹਾਂ ਟੀਮਾਂ 'ਚ ਸਿਹਤ ਅਤੇ ਪ੍ਰਵਾਰ ਭਲਾਈ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ, ਇਕ ਸੰਯੁਕਤ ਸਕੱਤਰ ਪੱਧਰ ਦੇ ਨੋਡਲ ਅਧਿਕਾਰੀ ਅਤੇ ਇਕ ਜਨਤਕ ਸਿਹਤ ਮਾਹਰ ਸ਼ਾਮਲ ਹਨ। ਇਹ ਟੀਮ ਸਬੰਧਤ ਸੂਬਿਆਂ ਦੇ ਜ਼ਿਲ੍ਹਿਆਂ/ਸ਼ਹਿਰਾਂ ਅੰਦਰ ਪ੍ਰਭਾਵਤ ਇਲਾਕਿਆਂ 'ਚ ਰੋਕਥਾਮ ਦੇ ਉਪਾਵਾਂ ਨੂੰ ਲਾਗੂ ਕਰਨ 'ਚ ਸੂਬੇ ਦੇ ਸਿਹਤ ਵਿਭਾਗ ਦੀ ਮਦਦ ਕਰਨਗੀਆਂ। ਜਿਨ੍ਹਾਂ ਸੂਬਿਆਂ 'ਚ ਟੀਮਾਂ ਨੂੰ ਭੇਜਿਆ ਜਾ ਰਿਹਾ ਹੈ ਉਨ੍ਹਾਂ 'ਚ ਗੁਜਰਾਤ, ਤਾਮਿਲਨਾਡੂ, ਉੱਤਰ ਪ੍ਰਦੇਸ਼, ਦਿੱਲੀ, ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ, ਪਛਮੀ ਬੰਗਾਲ, ਆਂਧਰ ਪ੍ਰਦੇਸ਼, ਤਲੰਗਾਨਾ ਸ਼ਾਮਲ ਹਨ।
File photo
ਇਹ ਜਨਤਕ ਸਿਹਤ ਮਾਹਰਾਂ ਦੀ ਉਨ੍ਹਾਂ 20 ਕੇਂਦਰੀ ਟੀਮਾਂ ਤੋਂ ਇਲਾਵਾ ਹਨ ਜਿਨ੍ਹਾਂ 'ਚ ਜ਼ਿਆਦਾ ਮਾਮਲਿਆਂ ਵਾਲੇ ਜ਼ਿਲ੍ਹਿਆਂ 'ਚ ਪਹਿਲਾਂ ਭੇਜੀਆਂ ਗਈਆਂ ਸਨ। ਹਾਲ ਹੀ 'ਚ ਇਕ ਉੱਚ ਪਧਰੀ ਟੀਮ ਨੂੰ ਮੁੰਬਈ 'ਚ ਤੈਨਾਤ ਕੀਤਾ ਗਿਆ ਸੀ। (ਏਜੰਸੀ)