ਕਰੋਨਾ ਨਾਲ ਜੰਗ ਲੜ ਰਹੇ ਡਾਕਟਰਾਂ ਨੂੰ ਤਿੰਨ ਮਹੀਨੇ ਤੋ ਨਹੀ ਮਿਲੀ ਤਨਖ਼ਾਹ, PM ਮੋਦੀ ਨੂੰ ਲਿਖੀ ਚਿੱਠੀ
Published : May 12, 2020, 11:04 am IST
Updated : May 12, 2020, 11:04 am IST
SHARE ARTICLE
Photo
Photo

ਦੇਸ਼ ਦੀ ਰਾਜਧਾਨੀ ਵਿਚ ਕਰੋਨਾ ਵਾਇਰਸ ਨਾਲ ਫਰੰਟਲਾਈਨ ਤੇ ਆ ਕੇ ਜੰਗ ਲੜਨ ਵਾਲੇ ਡਾਕਟਰਾਂ ਨੂੰ ਪਿਛਲੇ ਤਿੰਨ ਮਹੀਨੇ ਤੋਂ ਸੈਲਰੀ ਨਹੀਂ ਮਿਲੀ ਹੈ

ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਵਿਚ ਕਰੋਨਾ ਵਾਇਰਸ ਨਾਲ ਫਰੰਟਲਾਈਨ ਤੇ ਆ ਕੇ ਜੰਗ ਲੜਨ ਵਾਲੇ ਡਾਕਟਰਾਂ ਨੂੰ ਪਿਛਲੇ ਤਿੰਨ ਮਹੀਨੇ ਤੋਂ ਸੈਲਰੀ ਨਹੀਂ ਮਿਲੀ ਹੈ ਜਿਸ ਤੋਂ ਬਾਅਦ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਉਤਰੀ ਦਿੱਲੀ ਨਗਰ ਨਿਗਮ ਦੇ ਤਹਿਤ ਆਉਂਣ ਵਾਲੇ ਹਸਪਤਾਲਾਂ ਦੇ ਡਾਕਟਰਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖ ਆਵਾਜ਼ ਚੁੱਕੀ ਹੈ।

CoronavirusCoronavirus

ਇਸ ਪੱਤਰ ਵਿਚ ਕਿਹਾ ਗਿਆ ਹੈ ਕਿ ਉਤਰੀ ਦਿੱਲੀ ਦੇ ਨਗਰ ਨਿਗਮ ਦੇ ਹਸਪਤਾਲਾਂ ਦੇ ਡਾਕਟਰਾਂ ਨੂੰ ਪਿਛਲੇ ਤਿੰਨ ਮਹੀਨੇ ਤੋਂ ਸੈਲਰੀ ਨਹੀਂ ਮਿਲੀ ਹੈ। ਅਸੀਂ ਕਰੋਨਾ ਮਹਾਂਮਾਰੀ ਦੇ ਕਾਰਨ ਬਹੁਤ ਤਣਾਂਅਪੂਰਨ ਸਥਿਤੀ ਵਿਚ ਕੰਮ ਕਰ ਰਹੇ ਹਾਂ। ਦੱਸ ਦੱਈਏ ਕਿ ਇਹ ਪੱਤਰ ਨਗਰ ਨਿਗਮ ਕਾਰਪੋਰੇਸ਼ਨ ਡਾਕਟਰਸ ਆਈਸੋਸੀਏਸ਼ਨ ਵੱਲੋਂ ਪਿਛਲੇ ਹਫ਼ਤੇ ਈ-ਮੇਲ ਜ਼ਰੀਏ ਭੇਜਿਆ ਗਿਆ ਸੀ। ਇਹ ਆਈਸੋਸੀਏਸ਼ਨ ਉਸ ਸਮੇਂ ਬਣੀ ਸੀ ਜਦੋਂ ਨਗਰ ਨਿਗਮ ਨੂੰ ਤਿੰਨ ਹਿੱਸਿਆਂ ਵਿਚ ਨਹੀਂ ਵੰਡਿਆ ਗਿਆ ਸੀ।

LockdownLockdown

ਹਾਲਾਂਕਿ ਇਸ ਤੇ ਉਤਰੀ ਦਿੱਲੀ ਨਗਰ ਨਿਗਮ ਦੇ ਅਧਿਕਾਰੀਆਂ ਦੀ ਕੋਈ ਵੀ ਪ੍ਰਤੀਕ੍ਰਿਆ ਨਹੀਂ ਆਈ ਹੈ। ਐਸੋਸੀਏਸ਼ਨ ਦੇ ਪ੍ਰਧਾਨ ਡਾ: ਆਰ ਆਰ ਗੌਤਮ ਨੇ ਕਿਹਾ ਕਿ ਸਾਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀ ਗਈ ਹੈ ਅਤੇ ਇੱਕ ਡਾਕਟਰ ਹੋਣ ਦੇ ਨਾਤੇ ਅਸੀਂ ਮਰੀਜ਼ਾਂ ਦੀ ਸੇਵਾ ਕਰਨਾ ਆਪਣਾ ਫਰਜ਼ ਜਾਣਦੇ ਹਾਂ। ਅਸੀਂ ਹੋਰ ਕੁਝ ਨਹੀਂ ਮੰਗ ਰਹੇ, ਬੱਸ ਆਪਣੀ ਤਨਖਾਹ ਦੀ ਹੀ ਮੰਗ ਕਰ ਰਹੇ ਹਾਂ।

Coronavirus expert warns us double official figureCoronavirus 

ਉਧਰ ਕਰੋਨਾ ਵਾਇਰਸ ਦੇ ਨਾਲ ਸਿੱਧੀ ਜੰਗ ਲੜ ਰਹੇ ਕਰੋਨਾ ਯੋਧਿਆਂ ਦੇ ਲਈ ਕੇਜਰੀਵਾਲ ਸਰਕਾਰ ਨੇ ਕੁਝ ਵਿਸ਼ੇਸ਼ ਕਦਮ ਚੁੱਕੇ ਹਨ। ਇਸ ਵਿਚ ਜੇਕਰ ਕਰੋਨਾ ਯੋਧੇ ਕਰੋਨਾ ਤੋਂ ਪ੍ਰਭਾਵਿਤ ਹੁੰਦੇ ਹਨ ਤਾਂ ਉਨ੍ਹਾਂ  ਦਾ ਫਾਈਵ ਸਟਾਰ ਵਿਚ ਇਲਾਜ਼ ਕਰਵਾਇਆ ਜਾਵੇਗਾ। ਉਸ ਲਈ ਫਾਈਵ ਸਟਾਰ ਹੋਟਲ ਵਿਚ ਕੁਆਰੰਟੀਨ ਦੀ ਸੁਵਿਧਾ ਹੋਵੇਗੀ। ਇਸ ਤੋਂ ਇਲਾਵਾ ਇਸ ਵਿਚ ਕਿਸੇ ਦੇ ਸ਼ਹੀਦ ਹੋਣ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ 1 ਕਰੋੜ ਦੀ ਰਾਸ਼ੀ ਦਿੱਤੀ ਜਾਵੇਗੀ।

CoronavirusCoronavirus

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement