
ਭਾਰਤੀ ਸਟੇਟ ਬੈਂਕ ਨੇ ਸਪੱਸ਼ਟ ਕੀਤਾ ਕਿ ਉਹ ਅਪਣੇ ਯੋਨੋ ਪਲੇਟਫ਼ਾਰਮ ਰਾਹੀਂ ਗਾਹਕਾਂ ਨੂੰ ਕਿਸੇ ਤਰ੍ਹਾਂ ਦਾ ਐਮਰਜੈਂਸੀ ਕਰਜ਼ਾ ਨਹੀਂ ਦੇ ਰਿਹਾ ਹੈ।
ਮੁੰਬਈ, 11 ਮਈ: ਭਾਰਤੀ ਸਟੇਟ ਬੈਂਕ ਨੇ ਸਪੱਸ਼ਟ ਕੀਤਾ ਕਿ ਉਹ ਅਪਣੇ ਯੋਨੋ ਪਲੇਟਫ਼ਾਰਮ ਰਾਹੀਂ ਗਾਹਕਾਂ ਨੂੰ ਕਿਸੇ ਤਰ੍ਹਾਂ ਦਾ ਐਮਰਜੈਂਸੀ ਕਰਜ਼ਾ ਨਹੀਂ ਦੇ ਰਿਹਾ ਹੈ। ਕੁੱਝ ਖ਼ਬਰਾਂ ਵਿਚ ਕਿਹਾ ਗਿਆ ਹੈ ਕਿ ਐਸ. ਬੀ. ਆਈ. 45 ਮਿੰਟ ਦੇ ਅੰਦਰ 5 ਲੱਖ ਰੁਪਏ ਤਕ ਦੇ ਐਮਰਜੈਂਸੀ ਕਰਜ਼ੇ ਦੀ ਪੇਸ਼ਕਸ਼ ਕਰ ਰਿਹਾ ਹੈ। ਇਹ ਕਰਜ਼ਾ 10.5 ਫ਼ੀ ਸਦੀ ਦੀ ਵਿਆਜ ਦਰ ਉਤੇ ਦਿਤਾ ਜਾਵੇਗਾ ਅਤੇ ਕਿਸ਼ਤਾਂ 6 ਮਹੀਨੇ ਦੀ ਮਿਆਦ ਤੋਂ ਬਾਅਦ ਸ਼ੁਰੂ ਹੋਵੇਗੀ।
File photo
ਬੈਂਕ ਨੇ ਕਿਹਾ ਕਿ ਯੋਨੋ ਰਾਹੀਂ ਐਸ. ਬੀ. ਆਈ. ਐਮਰਜੈਂਸੀ ਲੋਨ ਸਕੀਮ ਦੇ ਬਾਰੇ ਵਿਆਪਕ ਰੂਪ ਨਾਲ ਖ਼ਬਰਾਂ ਚੱਲ ਰਹੀਆਂ ਹਨ। ਅਸੀ ਸਪੱਸ਼ਟ ਕਰਨਾ ਚਾਹਾਂਗੇ ਕਿ ਐੱਸ. ਬੀ. ਆਈ. ਇਸ ਤਰ੍ਹਾਂ ਦਾ ਕੋਈ ਕਰਜ਼ਾ ਨਹੀਂ ਦੇ ਰਿਹਾ ਹੈ। ਅਸੀ ਅਪਣੇ ਗਾਹਕਾਂ ਨੂੰ ਵੀ ਇਨ੍ਹਾਂ ਅਫ਼ਵਾਹਾਂ ਉਤੇ ਵਿਸ਼ਵਾਸ ਨਾ ਕਰਨ ਦੀ ਅਪੀਲ ਕਰਦੇ ਹਾਂ। (ਏਜੰਸੀ)