
ਓਮਾਨ ਦੀ ਖਾੜੀ ਵਿਚ ਫ਼ੌਜੀ ਮੁਹਿੰਮ ਦੌਰਾਨ ਈਰਾਨ ਦੀ ਇਕ ਮਿਜ਼ਾਇਲ ਅਪਣੇ ਹੀ ਜਹਾਜ਼ ਉਤੇ ਡਿੱਗ ਗਈ, ਜਿਸ ਕਾਰਨ 19 ਫ਼ੌਜੀਆਂ ਦੀ ਮੌਤ ਹੋ ਅਤੇ 15 ਹੋਰ ਜ਼ਖ਼ਮੀ ਹੋ ਗਏ।
ਤਹਿਰਾਨ, 11 ਮਈ: ਓਮਾਨ ਦੀ ਖਾੜੀ ਵਿਚ ਫ਼ੌਜੀ ਮੁਹਿੰਮ ਦੌਰਾਨ ਈਰਾਨ ਦੀ ਇਕ ਮਿਜ਼ਾਇਲ ਅਪਣੇ ਹੀ ਜਹਾਜ਼ ਉਤੇ ਡਿੱਗ ਗਈ, ਜਿਸ ਕਾਰਨ 19 ਫ਼ੌਜੀਆਂ ਦੀ ਮੌਤ ਹੋ ਅਤੇ 15 ਹੋਰ ਜ਼ਖ਼ਮੀ ਹੋ ਗਏ। ਈਰਾਨ ਦੀ ਫ਼ੌਜ ਨੇ ਇਹ ਜਾਣਕਾਰੀ ਦਿਤੀ। ਸਰਕਾਰੀ ਟੈਲੀਵਿਜ਼ਨ ਦੀ ਖ਼ਬਰ ਅਨੁਸਾਰ ਘਟਨਾ ਐਤਵਾਰ ਨੂੰ ਜਸਕ ਦੀ ਬੰਦਰਗਾਹ ਨੇੜੇ ਹੋ ਰਹੇ ਫ਼ੌਜੀ ਅਭਿਆਨ ਦੌਰਾਨ ਮਿਜ਼ਾਇਲ ਹੈਂਡੀਜਨ-ਕਲਾਸ ਸਪੋਰਟ ਜਹਾਜ਼ ਕੌਣਾਰਕ ਉਤੇ ਜਾ ਡਿੱਗੀ।
File Photo
ਸਰਕਾਰੀ ਸਮਾਚਾਰ ਏਜੰਸੀ ਆਰ.ਏ.ਐਨ. ਦੀ ਖ਼ਬਰ ਦੇ ਅਨੁਸਾਰ ਇਕ ਸਥਾਨਿਕ ਹਸਪਤਾਲ ਵਿਚ 12 ਫ਼ੌਜੀਆਂ ਨੂੰ ਭਰਤੀ ਕੀਤਾ ਗਿਆ ਹੈ ਅਤੇ ਹੋਰ ਤਿੰਨ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਸਰਕਾਰੀ ਖ਼ਬਰਾਂ ਅਨੁਸਾਰ ਕੌਣਾਰਕ ਨਿਸ਼ਾਨੇ ਦੇ ਕਾਫ਼ੀ ਕੋਲ ਸੀ। ਕੌਣਾਰਕ ਦੂਜੇ ਜਹਾਜ਼ਾਂ ਲਈ ਨਿਸ਼ਾਨਿਆਂ ਨੂੰ ਸਮੁੰਦਰ ਵਿਚ ਸਥਾਪਤ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਮਿਜ਼ਾਈਲ ਜਹਾਜ਼ ਉਤੇ ਜਾ ਡਿੱਗੀ। (ਪੀਟੀਆਈ)