ਵਿਗਿਆਨੀਆਂ ਨੇ ਲੱਭੀ ਸਮੁੰਦਰ ਦੇ ਹੇਠਾਂ ਬਣੀ 7000 ਸਾਲ ਪੁਰਾਣੀ ਸੜਕ

By : GAGANDEEP

Published : May 12, 2023, 12:06 pm IST
Updated : May 12, 2023, 12:33 pm IST
SHARE ARTICLE
photo
photo

ਇਹ ਸੜਕ ਦੱਖਣੀ ਕ੍ਰੋਏਸ਼ੀਆ ਦੇ ਤੱਟ ਤੋਂ ਕੁਝ ਦੂਰੀ 'ਤੇ ਮਿਲੀ ਹੈ

 

 ਨਵੀਂ ਦਿੱਲੀ : ਕੀ ਸਮੁੰਦਰ ਦੇ ਹੇਠਾਂ ਕੋਈ ਸੜਕ ਹੋ ਸਕਦੀ ਹੈ? ਸੁਣਨ ਵਿਚ ਥੋੜਾ ਅਜੀਬ ਲੱਗ ਰਿਹਾ ਪਰ ਜਵਾਬ ਹੈ- ਹਾਂ। ਵਿਗਿਆਨੀਆਂ ਨੇ ਇਹ ਸਾਬਤ ਕਰ ਦਿਤਾ ਹੈ। ਉਹਨਂ ਨੇ ਸਮੁੰਦਰ ਵਿਚ 7000 ਸਾਲ ਪੁਰਾਣੀ ਸੜਕ ਲੱਭਣ ਦਾ ਦਾਅਵਾ ਕੀਤਾ ਹੈ। ਖੋਜ ਕਰ ਰਹੇ ਜਾਦਰ ਕਰੋਸ਼ੀਆ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਭੂਮੱਧ ਸਾਗਰ ਦੀ ਧਰਤੀ 'ਤੇ ਇਸ ਸੜਕ ਦੀ ਖੋਜ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਸੜਕ ਸਮੁੰਦਰੀ ਤਲ ਤੋਂ 4 ਤੋਂ 5 ਮੀਟਰ ਡੂੰਘੀ ਪਾਈ ਗਈ ਹੈ। ਇਹ ਇਕ ਪੂਰਵ-ਇਤਿਹਾਸਕ ਸੜਕ ਹੈ। ਵਿਗਿਆਨੀਆਂ ਨੇ ਆਪਣੀ ਰਿਸਰਚ 'ਚ ਇਸ ਸੜਕ ਬਾਰੇ ਕਈ ਦਿਲਚਸਪ ਜਾਣਕਾਰੀਆਂ ਦਾ ਖੁਲਾਸਾ ਕੀਤਾ ਹੈ।

ਇਹ ਵੀ ਪੜ੍ਹੋ: ਪਾਕਿਸਤਾਨ ਨੇ ਲਿਆ ਵੱਡਾ ਫ਼ੈਸਲਾ, 500 ਭਾਰਤੀ ਕੈਦੀਆਂ ਨੂੰ ਕਰੇਗਾ ਰਿਹਾਅ 

ਵਿਗਿਆਨੀਆਂ ਦਾ ਕਹਿਣਾ ਹੈ ਕਿ ਦੱਖਣੀ ਕ੍ਰੋਏਸ਼ੀਆ ਦੇ ਤੱਟ ਤੋਂ ਕੁਝ ਦੂਰੀ 'ਤੇ ਇਕ ਸੜਕ ਮਿਲੀ ਹੈ। ਇਹ ਲਗਭਗ 7 ਹਜ਼ਾਰ ਸਾਲ ਪੁਰਾਣੀ ਹੈ। ਜਾਪਦਾ ਹੈ ਕਿ ਇਸ ਸੜਕ ਦਾ ਸਬੰਧ ਪੂਰਵ-ਇਤਿਹਾਸਕ ਸਮੇਂ ਤੋਂ ਹੈ ਜੋ ਕਿ ਹਵਾਰ ਸੱਭਿਆਚਾਰ ਦਾ ਵਸੇਬਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਦਿਲਚਸਪ ਗੱਲ ਇਹ ਹੈ ਕਿ ਇਸ ਦੇ ਅਵਸ਼ੇਸ਼ ਸਮੁੰਦਰ ਦੇ ਅੰਦਰ ਕਿਵੇਂ ਬਚੇ ਹਨ।  ਖੋਜ ਦੀ ਹੈਰਾਨੀਜਨਕ ਗੱਲ ਇਹ ਹੈ ਕਿ ਸਮੁੰਦਰ ਦੇ ਜਿਸ ਹਿੱਸੇ 'ਚ ਇਹ ਸੜਕ ਮਿਲੀ ਹੈ, ਉਥੇ ਲਹਿਰਾਂ ਦਾ ਬਹੁਤ ਘੱਟ ਅਸਰ ਹੋਇਆ ਹੈ। ਇਹੀ ਕਾਰਨ ਹੈ ਕਿ ਵਿਗਿਆਨੀ ਇਸ ਦੇ ਅਵਸ਼ੇਸ਼ਾਂ ਨੂੰ ਆਸਾਨੀ ਨਾਲ ਲੱਭਣ ਵਿਚ ਕਾਮਯਾਬ ਰਹੇ। ਵਿਗਿਆਨੀਆਂ ਨੇ ਇਹ ਜਾਣਕਾਰੀ ਅਪਣੇ ਫੇਸਬੁੱਕ ਪੇਜ 'ਤੇ ਸਾਂਝੀ ਕੀਤੀ ਹੈ। ਪੋਸਟ ਵਿਚ ਲਿਖਿਆ ਹੈ ਕਿ ਕਾਰਬਨ ਡੇਟਿੰਗ ਅਤੇ ਪੁਰਾਤੱਤਵ ਅਭਿਆਨ ਤੋਂ ਪਤਾ ਲੱਗਾ ਹੈ ਕਿ ਇਥੇ 4900 ਸਾਲ ਪਹਿਲਾਂ ਇਕ ਬਸਤੀ ਸੀ।

ਇਹ ਵੀ ਪੜ੍ਹੋ: ਸਹੁਰਿਆਂ ਤੋਂ ਤੰਗ ਆ ਕੇ ਨੌਜਵਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੀਤੀ ਖ਼ੁਦਕੁਸ਼ੀ  

ਵਿਗਿਆਨੀਆਂ ਨੇ ਆਪਣੀ ਪੋਸਟ ਵਿਚ ਦਾਅਵਾ ਕੀਤਾ ਹੈ ਕਿ ਕਾਰਬਨ ਡੇਟਿੰਗ ਤੋਂ ਪਤਾ ਚੱਲਿਆ ਹੈ ਕਿ ਲੋਕ ਇੱਥੇ 7000 ਸਾਲ ਪਹਿਲਾਂ ਤੋਂ ਲੋਕ ਇਸ ਸੜਕ 'ਤੇ ਤੁਰਦੇ ਸਨ। ਇਹ ਸੰਭਵ ਹੈ ਕਿ ਇਹ ਨਿਓਲਿਥਿਕ ਹਵਾਰ ਸੱਭਿਆਚਾਰ ਵਿਚ ਬਣਾਈ ਗਈ ਹੋਵੇ। ਇਸ ਸੱਭਿਆਚਾਰ ਦੇ ਜ਼ਿਆਦਾਤਰ ਲੋਕ ਕਿਸਾਨ ਅਤੇ ਆਜੜੀ ਸਨ। ਉਹ ਸਮੁੰਦਰ ਦੇ ਕੰਢੇ ਰਹਿੰਦੇ ਸਨ। ਇਸ ਟਾਪੂ ਦੇ ਆਲੇ-ਦੁਆਲੇ ਹੋਰ ਸਭਿਆਚਾਰ ਨਾਲ ਸਬੰਧਤ ਲੋਕ ਰਹਿੰਦੇ ਸਨ। ਇਸ ਦੇ ਨਾਲ ਹੀ ਉਹਨਾਂ ਵਲੋਂ ਬਣਾਇਆ ਗਿਆ ਢਾਂਚਾ ਇਸ ਗੱਲ ਦਾ ਸਬੂਤ ਹੈ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਵਾਹਿਗੁਰੂ ਆਹ ਤਾਂ ਮਾੜਾ ਹੋਇਆ! ਪੁੱਤ ਦੀ ਲਾ.ਸ਼ ਨੂੰ ਚੁੰਮ ਚੁੰਮ ਕੇ ਚੀਕਾਂ ਮਾਰ ਰਿਹਾ ਪਿਓ ਤੇ ਮਾਂ,ਦੇਖਿਆ ਨਹੀਂ ਜਾਂਦਾ.

19 Apr 2024 12:05 PM

ਨਵਜੋਤ ਸਿੱਧੂ ਦੇ ਤੇਵਰ ਕਾਂਗਰਸ ਲਈ ਮੁਸੀਬਤ! ਢੀਂਡਸਾ ਪਰਿਵਾਰ ਨੇ ਖਿੱਚੀਆਂ ਤਲਵਾਰਾਂ, ਡਰੇ ਅਕਾਲੀ!

19 Apr 2024 11:05 AM

ਬੇਗਾਨੇ ਮੁੰਡੇ ਨਾਲ ਕਾਰ ’ਚ ਬੈਠੀ ਪਤਨੀ ਨੂੰ ਕੁੱਟਣ ਵਾਲਾ ਪਤੀ ਬੁਰੀ ਤਰ੍ਹਾਂ ਫਸਿਆ! ਅਜਿਹੀ ਗਲਤੀ ਨਾਲੋਂ ਚੰਗਾ ਸੀ..

19 Apr 2024 9:49 AM

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM

ਦਿਲਰੋਜ਼ ਦੀ ਕਾਤਲ ਨੂੰ ਫਾਂ.ਸੀ ਦੀ ਸਜਾ, ਇਨਸਾਫ਼ ਮਗਰੋਂ ਕੋਰਟ ਬਾਹਰ ਫੁੱਟ ਫੁੱਟ ਰੋਏ ਮਾਪੇ,ਦੇਖੋ ਮੌਕੇ ਦੀਆਂ ਤਸਵੀਰਾਂ

18 Apr 2024 2:43 PM
Advertisement