Lok Saha Elections 2024: 96 ਲੋਕ ਸਭਾ ਸੀਟਾਂ ਅਤੇ ਆਂਧਰਾ ਪ੍ਰਦੇਸ਼ ਦੀਆਂ 175 ਵਿਧਾਨ ਸਭਾ ਸੀਟਾਂ ’ਤੇ ਵੋਟਿੰਗ ਭਲਕੇ
Published : May 12, 2024, 8:15 pm IST
Updated : May 12, 2024, 8:15 pm IST
SHARE ARTICLE
Lok Saha Elections 2024
Lok Saha Elections 2024

ਇਸ ਪੜਾਅ ’ਚ ਓਡੀਸ਼ਾ ਦੀਆਂ 28 ਵਿਧਾਨ ਸਭਾ ਸੀਟਾਂ ’ਤੇ ਵੀ ਵੋਟਿੰਗ ਹੋਵੇਗੀ। 

Lok Sabha Elections 2024: ਅਮਰਾਵਤੀ/ਲਖਨਊ : ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ’ਚ ਸੋਮਵਾਰ ਨੂੰ ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਸਮੇਤ 10 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 96 ਸੀਟਾਂ ’ਤੇ ਵੋਟਿੰਗ ਹੋਵੇਗੀ। ਇਸ ਪੜਾਅ ’ਚ ਸਮਾਜਵਾਦੀ ਪਾਰਟੀ (ਸਪਾ) ਦੇ ਮੁਖੀ ਅਖਿਲੇਸ਼ ਯਾਦਵ, ਕੇਂਦਰੀ ਮੰਤਰੀ ਗਿਰੀਰਾਜ ਸਿੰਘ, ਤ੍ਰਿਣਮੂਲ ਕਾਂਗਰਸ ਦੀ ਨੇਤਾ ਮਹੂਆ ਮੋਇਤਰਾ ਅਤੇ ਏ.ਆਈ.ਐਮ.ਆਈ.ਐਮ ਦੇ ਅਸਦੁਦੀਨ ਓਵੈਸੀ ਵਰਗੇ ਕਈ ਪ੍ਰਮੁੱਖ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ। 

ਆਂਧਰਾ ਪ੍ਰਦੇਸ਼ ਦੀਆਂ ਸਾਰੀਆਂ 25 ਲੋਕ ਸਭਾ ਸੀਟਾਂ ਅਤੇ ਸਾਰੀਆਂ 175 ਵਿਧਾਨ ਸਭਾ ਸੀਟਾਂ ਲਈ ਵੀ 13 ਮਈ ਨੂੰ ਚੋਣਾਂ ਹੋਣਗੀਆਂ। ਸੂਬੇ ਅੰਦਰ ਵਾਈ.ਐਸ.ਆਰ.ਸੀ., ਕਾਂਗਰਸ ਦੀ ਅਗਵਾਈ ਵਾਲੇ ‘ਇੰਡੀਆ’ ਗੱਠਜੋੜ ਅਤੇ ਕੌਮੀ ਲੋਕਤੰਤਰੀ ਗੱਠਜੋੜ (ਐਨ.ਡੀ.ਏ.) ਵਿਚਕਾਰ ਤਿਕੋਣਾ ਮੁਕਾਬਲਾ ਹੈ। ਸੂਬੇ ਅੰਦਰ ਐਨ.ਡੀ.ਏ. ’ਚ ਭਾਰਤੀ ਜਨਤਾ ਪਾਰਟੀ (ਭਾਜਪਾ), ਚੰਦਰਬਾਬੂ ਨਾਇਡੂ ਦੀ ਟੀ.ਡੀ.ਪੀ. ਅਤੇ ਪਵਨ ਕਲਿਆਣ ਦੀ ਜਨਸੈਨਾ ਪਾਰਟੀ ਸ਼ਾਮਲ ਹੈ। 
ਇਸ ਪੜਾਅ ’ਚ ਓਡੀਸ਼ਾ ਦੀਆਂ 28 ਵਿਧਾਨ ਸਭਾ ਸੀਟਾਂ ’ਤੇ ਵੀ ਵੋਟਿੰਗ ਹੋਵੇਗੀ। 

ਲੋਕ ਸਭਾ ਸੀਟਾਂ ਲਈ ਕੁਲ 1,717 ਉਮੀਦਵਾਰ ਮੈਦਾਨ ’ਚ ਹਨ ਅਤੇ 8.73 ਕਰੋੜ ਔਰਤਾਂ ਸਮੇਤ 17.70 ਕਰੋੜ ਤੋਂ ਵੱਧ ਯੋਗ ਵੋਟਰਾਂ ਲਈ 1.92 ਲੱਖ ਪੋਲਿੰਗ ਸਟੇਸ਼ਨਾਂ ’ਤੇ 19 ਲੱਖ ਤੋਂ ਵੱਧ ਪੋਲਿੰਗ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਇਸ ਪੜਾਅ ’ਚ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ (ਕਨੌਜ, ਯੂ.ਪੀ.) ਅਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ (ਬੇਗੂਸਰਾਏ, ਬਿਹਾਰ), ਨਿਤਿਆਨੰਦ ਰਾਏ (ਉਜੀਰਪੁਰ, ਬਿਹਾਰ) ਅਤੇ ਰਾਓਸਾਹਿਬ ਦਾਨਵੇ (ਜਾਲਨਾ, ਮਹਾਰਾਸ਼ਟਰ) ਸ਼ਾਮਲ ਹਨ। 

ਇਸ ਤੋਂ ਇਲਾਵਾ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਅਤੇ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰ ਅਤੇ ਸਾਬਕਾ ਕ੍ਰਿਕਟਰ ਯੂਸੁਫ ਪਠਾਨ (ਦੋਵੇਂ ਪਛਮੀ ਬੰਗਾਲ ਦੇ ਬਹਿਰਾਮਪੁਰ), ਭਾਜਪਾ ਦੀ ਪੰਕਜਾ ਮੁੰਡੇ (ਬੀਡ, ਮਹਾਰਾਸ਼ਟਰ), ਏ.ਆਈ.ਐਮ.ਆਈ.ਐਮ ਮੁਖੀ ਅਸਦੁਦੀਨ ਓਵੈਸੀ (ਹੈਦਰਾਬਾਦ-ਤੇਲੰਗਾਨਾ) ਅਤੇ ਆਂਧਰਾ ਪ੍ਰਦੇਸ਼ ਕਾਂਗਰਸ ਪ੍ਰਧਾਨ ਵਾਈ ਐਸ ਸ਼ਰਮੀਲਾ (ਕਡਾਪਾ) ਚੋਣ ਮੈਦਾਨ ’ਚ ਹਨ। 

ਕੇਂਦਰੀ ਮੰਤਰੀ ਅਜੇ ਕੁਮਾਰ ਮਿਸ਼ਰਾ ਉੱਤਰ ਪ੍ਰਦੇਸ਼ ਦੀ ਖੇੜੀ ਸੀਟ ਤੋਂ ਹੈਟ੍ਰਿਕ ਬਣਾਉਣ ਦੀ ਦੌੜ ’ਚ ਹਨ। ਉਨ੍ਹਾਂ ਦਾ ਬੇਟਾ 2021 ਦੇ ਲਖੀਮਪੁਰੀ ਹਿੰਸਾ ਮਾਮਲੇ ’ਚ ਦੋਸ਼ੀ ਹੈ। ਤ੍ਰਿਣਮੂਲ ਕਾਂਗਰਸ ਦੀ ਮਹੂਆ ਮੋਇਤਰਾ ਵੀ ਪਛਮੀ ਬੰਗਾਲ ਦੀ ਕ੍ਰਿਸ਼ਨਾਨਗਰ ਸੀਟ ਤੋਂ ਦੁਬਾਰਾ ਸੰਸਦ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ। ਉਸ ਨੂੰ ਸਵਾਲ ਪੁੱਛਣ ਦੇ ਬਦਲੇ ਨਕਦੀ ਲੈਣ ਲਈ ਲੋਕ ਸਭਾ ਤੋਂ ਕੱਢ ਦਿਤਾ ਗਿਆ ਸੀ। 

ਅਦਾਕਾਰ ਤੋਂ ਸਿਆਸਤਦਾਨ ਬਣੇ ਸ਼ਤਰੂਘਨ ਸਿਨਹਾ ਆਸਨਸੋਲ ਤੋਂ ਦੁਬਾਰਾ ਚੋਣ ਲੜ ਰਹੇ ਹਨ, ਜਿੱਥੇ ਉਨ੍ਹਾਂ ਦਾ ਮੁਕਾਬਲਾ ਭਾਜਪਾ ਦੇ ਸੀਨੀਅਰ ਆਗੂ ਐਸ.ਐ.ਸ ਆਹਲੂਵਾਲੀਆ ਨਾਲ ਹੈ। ਪਛਮੀ ਬੰਗਾਲ ਭਾਜਪਾ ਦੇ ਸਾਬਕਾ ਪ੍ਰਧਾਨ ਦਿਲੀਪ ਘੋਸ਼ ਅਤੇ ਤ੍ਰਿਣਮੂਲ ਕਾਂਗਰਸ ਦੇ ਕੀਰਤੀ ਆਜ਼ਾਦ ਬਰਧਮਾਨ-ਦੁਰਗਾਪੁਰ ਤੋਂ ਚੋਣ ਲੜ ਰਹੇ ਹਨ। 

ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਤਕ 543 ’ਚੋਂ 283 ਸੀਟਾਂ ’ਤੇ ਵੋਟਿੰਗ ਹੋ ਚੁਕੀ ਹੈ। ਤੇਲੰਗਾਨਾ ਦੀਆਂ 17, ਆਂਧਰਾ ਪ੍ਰਦੇਸ਼ ਦੀਆਂ 25, ਉੱਤਰ ਪ੍ਰਦੇਸ਼ ਦੀਆਂ 13, ਬਿਹਾਰ ਦੀਆਂ ਪੰਜ, ਝਾਰਖੰਡ ਦੀਆਂ ਚਾਰ, ਮੱਧ ਪ੍ਰਦੇਸ਼ ਦੀਆਂ 8, ਮਹਾਰਾਸ਼ਟਰ ਦੀਆਂ 11, ਓਡੀਸ਼ਾ ਦੀਆਂ ਚਾਰ, ਪਛਮੀ ਬੰਗਾਲ ਦੀਆਂ ਅੱਠ ਅਤੇ ਜੰਮੂ-ਕਸ਼ਮੀਰ (ਸ਼੍ਰੀਨਗਰ) ਦੀਆਂ ਇਕ ਸੀਟ ’ਤੇ ਸੋਮਵਾਰ ਨੂੰ ਵੋਟਾਂ ਪੈਣਗੀਆਂ। 

ਸ਼੍ਰੀਨਗਰ ਲੋਕ ਸਭਾ ਸੀਟ ਲਈ ਲਗਭਗ 17.48 ਲੱਖ ਵੋਟਰ ਵੋਟ ਪਾਉਣ ਦੇ ਯੋਗ ਹਨ ਅਤੇ 24 ਉਮੀਦਵਾਰ ਮੈਦਾਨ ’ਚ ਹਨ। ਅਗੱਸਤ 2019 ’ਚ ਧਾਰਾ 370 ਹਟਾਏ ਜਾਣ ਤੋਂ ਬਾਅਦ ਕਸ਼ਮੀਰ ’ਚ ਇਹ ਪਹਿਲੀ ਵੱਡੀ ਚੋਣ ਹੈ। ਨੈਸ਼ਨਲ ਕਾਨਫਰੰਸ ਨੇ ਸ਼ੀਆ ਨੇਤਾ ਆਗਾ ਸਈਦ ਰੁਹੁੱਲਾ ਮਹਿਦੀ ਨੂੰ ਮੈਦਾਨ ’ਚ ਉਤਾਰਿਆ ਹੈ ਜਦਕਿ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਨੇ ਨੌਜੁਆਨ ਨੇਤਾ ਵਹੀਦ ਪਾਰਾ ਨੂੰ ਮੈਦਾਨ ’ਚ ਉਤਾਰਿਆ ਹੈ। ਅਪਨੀ ਪਾਰਟੀ ਨੇ ਅਸ਼ਰਫ ਮੀਰ ਨੂੰ ਅਪਣਾ ਉਮੀਦਵਾਰ ਬਣਾਇਆ ਹੈ ਜਦਕਿ ਭਾਜਪਾ ਨੇ ਕੋਈ ਉਮੀਦਵਾਰ ਨਹੀਂ ਉਤਾਰਿਆ ਹੈ। 

ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਕੋਲ ਇਸ ਸਮੇਂ ਇਨ੍ਹਾਂ 96 ਲੋਕ ਸਭਾ ਸੀਟਾਂ ’ਚੋਂ 40 ਤੋਂ ਵੱਧ ਸੀਟਾਂ ਹਨ। ਲੋਕ ਸਭਾ ਚੋਣਾਂ ਦੇ ਪਹਿਲੇ ਤਿੰਨ ਪੜਾਵਾਂ ’ਚ ਕ੍ਰਮਵਾਰ 66.14 ਫੀ ਸਦੀ, 66.71 ਫੀ ਸਦੀ ਅਤੇ 65.68 ਫੀ ਸਦੀ ਵੋਟਿੰਗ ਹੋਈ ਸੀ। ਚੋਣ ਕਮਿਸ਼ਨ ਦਾ ਮੰਨਣਾ ਹੈ ਕਿ 2019 ਦੀਆਂ ਸੰਸਦੀ ਚੋਣਾਂ ਦੇ ਮੁਕਾਬਲੇ ਪਿਛਲੇ ਤਿੰਨ ਪੜਾਵਾਂ ’ਚ ਘੱਟ ਵੋਟਿੰਗ ਦਾ ਇਕ ਕਾਰਨ ਲੂ ਦੀ ਸਥਿਤੀ ਹੈ। 

ਆਮ ਤੌਰ ’ਤੇ ਵੋਟਿੰਗ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਹੁੰਦਾ ਹੈ। ਇਲਾਕਾ, ਸੂਰਜ ਡੁੱਬਣ ਦੇ ਸਮੇਂ ਅਤੇ ਸੁਰੱਖਿਆ ਸਥਿਤੀ ਨੂੰ ਧਿਆਨ ’ਚ ਰਖਦੇ ਹੋਏ, ਵੋਟਿੰਗ ਦੇ ਸਮੇਂ ’ਚ ਕਟੌਤੀ ਕੀਤੀ ਗਈ ਹੈ। ਲੋਕ ਸਭਾ ਚੋਣਾਂ ਦੇ ਇਸ ਚੌਥੇ ਪੜਾਅ ’ਚ ਰਾਖਵਾਂਕਰਨ, ਤੁਸ਼ਟੀਕਰਨ ਨੀਤੀ, ਭ੍ਰਿਸ਼ਟਾਚਾਰ ਅਤੇ ਰੁਜ਼ਗਾਰ ਵਰਗੇ ਮੁੱਦੇ ਚੋਣ ਪ੍ਰਚਾਰ ’ਤੇ ਛਾਏ ਰਹੇ। 

ਕਨੌਜ ’ਚ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਅਤੇ ਭਾਜਪਾ ਦੇ ਮੌਜੂਦਾ ਸੰਸਦ ਮੈਂਬਰ ਸੁਬਰਤ ਪਾਠਕ ਵਿਚਾਲੇ ਸਖਤ ਮੁਕਾਬਲਾ ਹੈ ਜਦਕਿ ਉਨਾਓ ’ਚ ਭਾਜਪਾ ਦੇ ਮੌਜੂਦਾ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਦਾ ਮੁਕਾਬਲਾ ਸਮਾਜਵਾਦੀ ਪਾਰਟੀ ਦੀ ਅਨੂ ਟੰਡਨ ਨਾਲ ਹੈ। ਅਧਿਕਾਰੀਆਂ ਨੇ ਦਸਿਆ ਕਿ ਸੋਮਵਾਰ ਨੂੰ ਹੋਣ ਵਾਲੀ ਵੋਟਿੰਗ ਲਈ ਸਾਰੇ ਪ੍ਰਬੰਧ ਕਰ ਲਏ ਗਏ ਹਨ। 

ਉਨ੍ਹਾਂ ਕਿਹਾ, ‘‘ਚੌਥੇ ਪੜਾਅ ’ਚ ਕੁਲ 17,47,810 ਵੋਟਰ ਰਜਿਸਟਰ ਕੀਤੇ ਗਏ ਹਨ, ਜਿਨ੍ਹਾਂ ’ਚ 8,75,938 ਮਰਦ, 8,71,808 ਔਰਤਾਂ ਅਤੇ 64 ਤੀਜੇ ਲਿੰਗ ਦੇ ਵੋਟਰ ਸ਼ਾਮਲ ਹਨ। ਇੱਥੇ ਲਗਭਗ 11,682 ਦਿਵਿਆਂਗ ਵਿਅਕਤੀ ਅਤੇ 705 ਵੋਟਰ 100 ਸਾਲ ਤੋਂ ਵੱਧ ਉਮਰ ਦੇ ਹਨ।’’ ਸ਼੍ਰੀਨਗਰ, ਗਾਂਦਰਬਲ, ਪੁਲਵਾਮਾ, ਬਡਗਾਮ ਅਤੇ ਸ਼ੋਪੀਆਂ ਜ਼ਿਲ੍ਹਿਆਂ ਦੇ ਕੁੱਝ ਹਿੱਸਿਆਂ ’ਚ ਕੁਲ 2,135 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ।  ਇਸ ਪੜਾਅ ਦੇ ਮੁਕੰਮਲ ਹੋਣ ਮਗਰੋਂ ਮੱਧ ਪ੍ਰਦੇਸ਼ ਦੀਆਂ ਸਾਰੀਆਂ 29 ਸੀਟਾਂ ’ਤੇ ਵੋਟਿੰਗ ਮੁਕੰਮਲ ਹੋ ਜਾਵੇਗੀ। ਅਗਲੇ ਤਿੰਨ ਪੜਾਅ 20 ਮਈ, 25 ਮਈ ਅਤੇ 1 ਜੂਨ ਨੂੰ ਹੋਣਗੇ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement