
ਮਾਂ ਦਿਵਸ ਦੇ ਖਾਸ ਮੌਕੇ 'ਤੇ ਪੱਛਮੀ ਬੰਗਾਲ ਦੇ ਹੁਗਲੀ 'ਚ ਇਕ ਜਨ ਸਭਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਅਨੋਖਾ ਤੋਹਫਾ ਮਿਲਿਆ
Mother's Day : ਮਾਂ ਦਿਵਸ ਦੇ ਖਾਸ ਮੌਕੇ 'ਤੇ ਪੱਛਮੀ ਬੰਗਾਲ ਦੇ ਹੁਗਲੀ 'ਚ ਇਕ ਜਨ ਸਭਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਅਨੋਖਾ ਤੋਹਫਾ ਮਿਲਿਆ ਹੈ। ਉਨ੍ਹਾਂ ਨੂੰ ਆਪਣੀ ਮਰਹੂਮ ਮਾਂ ਹੀਰਾਬੇਨ ਪਟੇਲ ਦੀਆਂ ਦੋ ਖੂਬਸੂਰਤ ਤਸਵੀਰਾਂ ਭੇਟ ਕੀਤੀਆਂ ਗਈਆਂ ਹਨ।
ਇਸ ਤੋਹਫ਼ੇ ਨੇ ਪੀਐਮ ਮੋਦੀ ਦਾ ਦਿਲ ਜਿੱਤ ਲਿਆ। ਤਸਵੀਰ ਨੂੰ ਹੱਥ 'ਚ ਲੈ ਕੇ ਉਨ੍ਹਾਂ ਨੇ ਭਾਵੁਕ ਹੋ ਕੇ ਉਸ 'ਤੇ ਪਿਆਰ ਜਤਾਇਆ। ਪ੍ਰਧਾਨ ਮੰਤਰੀ ਮੋਦੀ ਦਾ ਮਾਂ ਹੀਰਾਬੇਨ ਪ੍ਰਤੀ ਪਿਆਰ ਜਗਜਾਹਿਰ ਹੈ। ਇਹ ਤੋਹਫ਼ਾ ਨਾ ਸਿਰਫ਼ ਇੱਕ ਚਿੰਨ੍ਹ ਸੀ, ਸਗੋਂ ਇਹ ਮਾਂ ਪ੍ਰਤੀ ਸਤਿਕਾਰ ਅਤੇ ਪਿਆਰ ਦਾ ਪ੍ਰਤੀਕ ਵੀ ਸੀ।
ਮਾਂ ਦਿਵਸ ਦੇ ਇਸ ਖਾਸ ਦਿਨ 'ਤੇ ਪੀਐਮ ਮੋਦੀ ਨੂੰ ਮਿਲੇ ਇਸ ਤੋਹਫ਼ੇ ਨੇ ਮਾਂ ਪ੍ਰਤੀ ਉਨ੍ਹਾਂ ਦੇ ਪਿਆਰ ਨੂੰ ਹੋਰ ਉਜਾਗਰ ਕੀਤਾ। ਇਸ ਖਾਸ ਪਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ ਅਤੇ ਲੋਕ ਪੀਐਮ ਮੋਦੀ ਨੂੰ ਆਪਣੀਆਂ ਸ਼ੁਭਕਾਮਨਾਵਾਂ ਜ਼ਾਹਰ ਕਰ ਰਹੇ ਹਨ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਮਰਹੂਮ ਮਾਂ ਹੀਰਾਬੇਨ ਬਾਰੇ ਗੱਲ ਕਰਦੇ ਹੋਏ ਭਾਵੁਕ ਹੋ ਗਏ ਸਨ। ਪੀਐਮ ਨੇ ਕਿਹਾ ਕਿ ਉਹ ਆਪਣੀ ਮਾਂ ਦੇ ਹੱਥੋਂ ਗੁੜ ਖਾ ਕੇ ਆਪਣੀ ਚੋਣ ਨਾਮਜ਼ਦਗੀ ਦੀ ਸ਼ੁਰੂਆਤ ਕਰਦੇ ਸਨ ਪਰ ਇਹ ਪਹਿਲੀ ਵਾਰ ਹੈ ਜਦੋਂ ਉਹ ਆਪਣੀ ਮਾਂ ਦਾ ਆਸ਼ੀਰਵਾਦ ਲਏ ਬਿਨਾਂ ਚੋਣ ਪ੍ਰਚਾਰ ਵਿੱਚ ਅੱਗੇ ਵਧੇ ਹਨ। ਜਦੋਂ ਮੈਂ ਆਪਣੀ ਮਾਂ ਦੇ ਪੈਰ ਛੂਹੇ ਬਿਨਾਂ ਜਾਵਾਂਗਾ , ਪਰ ਮਨ ਵਿੱਚ ਇੱਕ ਭਾਵਨਾ ਵੀ ਆਉਂਦੀ ਹੈ ਕਿ ਅੱਜ 140 ਕਰੋੜ... ਦੇਸ਼ ਦੀਆਂ ਕਰੋੜਾਂ ਮਾਵਾਂ ਹਨ, ਉਨ੍ਹਾਂ ਨੇ ਜਿਸ ਪ੍ਰਕਾਰ ਮੈਨੂੰ ਪਿਆਰ ਦਿੱਤਾ, ਮੈਨੂੰ ਆਸ਼ੀਰਵਾਦ ਦਿੱਤਾ, ਉਨ੍ਹਾਂ ਨੂੰ ਯਾਦ ਕਰਕੇ ਅਤੇ ਫਿਰ ਮਾਂ ਗੰਗਾ ਤਾਂ ਹੈਗੀ ਹੀ ਆ।'