
Guwahati murder news: ਲਾਸ਼ ਨੂੰ ਸੂਟਕੇਸ ’ਚ ਪਾ ਕੇ ਝਾੜੀਆਂ ’ਚ ਸੁੱਟਿਆ
Guwahati murder news: ਇੱਕ ਔਰਤ ਦੇ ਪ੍ਰੇਮੀ ਨੇ ਕਥਿਤ ਤੌਰ ’ਤੇ ਉਸਦੇ 10 ਸਾਲ ਦੇ ਬੱਚੇ ਦਾ ਕਤਲ ਕਰ ਦਿੱਤਾ। ਕਤਲ ਤੋਂ ਬਾਅਦ, ਦੋਸ਼ੀ ਨੇ ਬੱਚੇ ਦੀ ਲਾਸ਼ ਨੂੰ ਇੱਕ ਸੂਟਕੇਸ ਵਿੱਚ ਪਾ ਕੇ ਗੁਹਾਟੀ ਵਿੱਚ ਇੱਕ ਝਾੜੀ ਦੇ ਨੇੜੇ ਸੁੱਟ ਦਿੱਤਾ। ਜਦੋਂ ਬੱਚਾ ਘਰ ਵਾਪਸ ਨਹੀਂ ਆਇਆ ਤਾਂ ਔਰਤ ਨੇ ਸਨਿਚਰਵਾਰ ਨੂੰ ਪੁਲਿਸ ਤੋਂ ਮਦਦ ਮੰਗੀ। ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਔਰਤ ਨੇ ਦੱਸਿਆ ਕਿ ਉਸਦਾ ਪੁੱਤਰ ਟਿਊਸ਼ਨ ਗਿਆ ਸੀ। ਪਰ ਘਰ ਵਾਪਸ ਨਹੀਂ ਆਇਆ। ਮ੍ਰਿਤਕ ਮਾਸੂਮ ਪੰਜਵੀ ਜਮਾਤ ਦਾ ਵਿਦਿਆਰਥੀ ਸੀ।
ਡੀਸੀਪੀ (ਗੁਹਾਟੀ ਈਸਟ) ਮ੍ਰਿਣਾਲ ਡੇਕਾ ਨੇ ਦਸਿਆ ਕਿ ਪੁਲਿਸ ਨੇ ਗੁੰਮਸ਼ੁਦਾ ਬੱਚੇ ਦੀ ਸ਼ਿਕਾਇਤ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ, ਪੁਲਿਸ ਨੂੰ ਪਤਾ ਲੱਗਾ ਕਿ ਔਰਤ, ਜੋ ਆਪਣੇ ਪਤੀ ਤੋਂ ਵੱਖ ਹੋ ਗਈ ਸੀ, ਇੱਕ ਹੋਰ ਆਦਮੀ ਜੀਤੂਮੋਨੀ ਹਾਲੋਈ ਨਾਲ ਸਬੰਧਾਂ ਵਿੱਚ ਸੀ। ਜਦੋਂ ਪੁਲਿਸ ਨੇ ਸ਼ੱਕ ਦੇ ਆਧਾਰ ’ਤੇ ਜੀਤੂਮੋਨੀ ਹਾਲੋਈ ਤੋਂ ਪੁੱਛਗਿੱਛ ਕੀਤੀ ਤਾਂ ਉਸਨੇ ਅਪਰਾਧ ਕਬੂਲ ਕਰ ਲਿਆ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਔਰਤ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਕਤਲ ਵਿੱਚ ਉਸਦੀ ਸੰਭਾਵਿਤ ਭੂਮਿਕਾ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਪੁਲਿਸ ਨੇ ਔਰਤ ਦੇ ਪਤੀ ਦਾ ਬਿਆਨ ਵੀ ਦਰਜ ਕੀਤਾ ਹੈ, ਜੋ ਉਸ ਨਾਲ ਨਹੀਂ ਰਹਿੰਦਾ। ਪੁਲਿਸ ਨੇ ਐਤਵਾਰ ਨੂੰ ਦਸਿਆ ਕਿ ਗੁਹਾਟੀ ਵਿੱਚ ਇੱਕ 10 ਸਾਲਾ ਲੜਕੇ ਦੀ ਉਸਦੀ ਮਾਂ ਦੇ ਪ੍ਰੇਮੀ ਦੁਆਰਾ ਕਥਿਤ ਤੌਰ ’ਤੇ ਹੱਤਿਆ ਕਰ ਦਿੱਤੀ ਗਈ ਅਤੇ ਉਸਦੀ ਲਾਸ਼ ਇੱਕ ਝਾੜੀ ਦੇ ਨੇੜੇ ਇੱਕ ਸੂਟਕੇਸ ਵਿੱਚ ਭਰੀ ਹੋਈ ਮਿਲੀ।
(For more news apart from Guwahati Latest News, stay tuned to Rozana Spokesman)