
ਭਾਰਤ ਦੇ ਲੜਾਕੂ ਜਹਾਜ਼ ਰਾਫੇਲ ਨੂੰ ਪਾਕਿਸਤਾਨੀ ਬਲਾਂ ਨੇ ਮਾਰ ਸੁੱਟਿਆ
ਸੰਭਲ : ਉੱਤਰ ਪ੍ਰਦੇਸ਼ ਦੇ ਸੰਭਲ ’ਚ ਇਕ 27 ਸਾਲ ਦੇ ਵਿਅਕਤੀ ਨੂੰ ਅਪਣੇ ਫੇਸਬੁੱਕ ਪੇਜ ’ਤੇ ਪਾਕਿਸਤਾਨ ਦੇ ਸਮਰਥਨ ’ਚ ਇਕ ਵੀਡੀਉ ਸਾਂਝੀ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਜੇਲ ਭੇਜ ਦਿਤਾ ਗਿਆ ਹੈ। ਵੀਡੀਉ ’ਚ ਕਥਿਤ ਤੌਰ ’ਤੇ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਦੇ ਲੜਾਕੂ ਜਹਾਜ਼ ਰਾਫੇਲ ਨੂੰ ਪਾਕਿਸਤਾਨੀ ਬਲਾਂ ਨੇ ਮਾਰ ਸੁੱਟਿਆ ਹੈ।
ਹਜ਼ਰਤ ਨਗਰ ਗੜ੍ਹੀ ਦੇ ਐਸ.ਐਚ.ਓ. ਅਨੁਜ ਕੁਮਾਰ ਤੋਮਰ ਨੇ ਦਸਿਆ ਕਿ ਮੁਕਰਾਬਪੁਰ ਪਿੰਡ ਦੇ ਵਸਨੀਕ ਜਮਾਤ ਅਲੀ ਨੂੰ ਐਤਵਾਰ ਨੂੰ ਜੇਲ ਭੇਜ ਦਿਤਾ ਗਿਆ। ਪੁਲਿਸ ਨੇ ਦਸਿਆ ਕਿ ਸਬ-ਇੰਸਪੈਕਟਰ ਧੀਰੇਂਦਰ ਕੁਮਾਰ ਦੀ ਸ਼ਿਕਾਇਤ ਦੇ ਆਧਾਰ ’ਤੇ ਅਲੀ ਵਿਰੁਧ ਭਾਰਤੀ ਨਿਆਂ ਸੰਹਿਤਾ ਦੀ ਧਾਰਾ 152 (ਭਾਰਤ ਦੀ ਪ੍ਰਭੂਸੱਤਾ, ਏਕਤਾ ਅਤੇ ਅਖੰਡਤਾ ਨੂੰ ਖਤਰੇ ’ਚ ਪਾਉਣ ਵਾਲੀਆਂ ਕਾਰਵਾਈਆਂ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।