
ਇਸ ਦੌਰਾਨ ਭਾਰਤੀ ਫ਼ੌਜ ਤੇ ਅਰਧ ਸੈਨਿਕ ਬਲਾਂ ਦੇ 5 ਜਵਾਨ ਆਪਣੀ ਸ਼ਹਾਦਤ ਦੇ ਬੈਠੇ।
Salute to the brave men who were martyred in Operation Sindoor
ਪਹਿਲਗਾਮ ਅਤਿਵਾਦੀ ਹਮਲੇ ਮਗਰੋਂ ਭਾਰਤ ਵਿਚ ਲੋਕਾਂ ਦਾ ਗੁੱਸਾ ਸੱਤਵੇਂ ਆਸਮਾਨ ਉੱਤੇ ਸੀ। ਅਤੇ ਉਹ ਸਰਕਾਰ ਵੱਲ ਨਜ਼ਰਾਂ ਜਮਾਈ ਬੈਠੇ ਸਨ ਕਿ ਕਦੋਂ ਸਰਕਾਰ ਪਹਿਲਗਾਮ ਦੇ ਦੋਸ਼ੀਆਂ ਨੂੰ ਸਜ਼ਾ ਦੇਵੇਗੀ। ਕਰੀਬ 14 ਦਿਨ ਬੀਤਣ ਮਗਰੋਂ ਸਰਕਾਰ ਨੇ ਆਪ੍ਰੇਸ਼ਨ ਸਿੰਦੂਰ ਤਹਿਤ ਪਾਕਿਸਤਾਨ ਸਥਿਤ ਅਤਿਵਾਦੀ ਠਿਕਾਣਿਆਂ ਉੱਤੇ ਹਮਲਾ ਕਰ ਦਿੱਤਾ। ਭਾਰਤੀ ਫ਼ੌਜ ਦੇ ਸੂਤਰਾਂ ਮੁਤਾਬਕ ਇਸ ਹਮਲੇ ਵਿਚ ਕਰੀਬ 100 ਅਤਿਵਾਦੀ ਮਾਰੇ ਗਏ।
ਦੂਜੇ ਪਾਸੇ ਪਾਕਿਸਤਾਨ ਨੇ ਦਾਅਵਾ ਕੀਤਾ ਕਿ ਭਾਰਤ ਨੇ ਉਸ ਦੇ ਨਾਗਰਿਕ ਠਿਕਾਣਿਆਂ ਉੱਤੇ ਹਮਲਾ ਕੀਤਾ ਤੇ ਅਤੇ ਉਸ ਦੇ ਬੇਕਸੂਰ ਨਾਗਰਿਕ ਮਾਰ ਦਿੱਤੇ। ਭਾਵੇਂ ਬਾਅਦ ਵਿਚ ਭਾਰਤ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਭਾਰਤ ਦਾ ਨਿਸ਼ਾਨਾ ਕੇਵਲ ਪਾਕਿਸਤਾਨੀ ਠਿਕਾਣੇ ਹਨ ਜਦ ਕਿ ਭਾਰਤ ਦਾ ਪਾਕਿਸਤਾਨੀ ਫ਼ੌਜ ਜਾਂ ਨਾਗਰਿਕਾਂ ਨੂੰ ਨਿਸ਼ਾਨਾਂ ਬਣਾਉਣ ਦਾ ਕੋਈ ਇਰਾਦਾ ਨਹੀਂ ਹੈ।
ਪਰ ਪਾਕਿਸਤਾਨ ਆਪਣੀ ਗੱਲ ਉੱਤੇ ਅੜ੍ਹਿਆ ਰਿਹਾ ਜਿਸ ਕਾਰਨ ਉਸ ਨੇ ਭਾਰਤ ਉੱਤੇ ਸਿੱਧਾ ਹਮਲਾ ਕਰ ਦਿੱਤਾ। ਹਮਲਾ ਕਰਨ ਲਈ ਉਸ ਨੇ ਕਰੀਬ 500 ਡਰੋਨ ਅਤੇ ਮਿਜ਼ਾਈਲਾਂ ਦੀ ਵਰਤੋਂ ਕੀਤੀ। ਇਨ੍ਹਾਂ ਸਾਰੇ ਡਰੋਨਾਂ ਤੇ ਮਿਜ਼ਾਈਲਾਂ ਨੂੰ ਭਾਰਤੀ ਹਵਾਈ ਸੁਰੱਖਿਆ ਪ੍ਰਣਾਲੀ ਨੇ ਹਵਾ ਵਿਚ ਨਸ਼ਟ ਕਰ ਦਿੱਤਾ ਪਰ ਕੁਝ ਕੁ ਡਰੋਨਾਂ ਨੇ ਆਮ ਲੋਕਾਂ ਅਤੇ ਫ਼ੌਜੀਆਂ ਨੂੰ ਨਿਸ਼ਾਨਾ ਬਣਾ ਲਿਆ।
ਲੱਖਾਂ ਔਰਤਾਂ ਦੇ ਸਿੰਦੂਰ ਨੂੰ ਬਚਾਉਣ ਲਈ ਸ਼ੁਰੂ ਕੀਤੇ ਗਏ ਆਪ੍ਰੇਸ਼ਨ ਸਿੰਦੂਰ ਨੇ ਕੁਝ ਕੁ ਹੋਰ ਔਰਤਾਂ ਦੇ ਸਿੰਦੂਰ ਖੋਹ ਲਏ। ਇਸ ਦੌਰਾਨ ਭਾਰਤੀ ਫ਼ੌਜ ਤੇ ਅਰਧ ਸੈਨਿਕ ਬਲਾਂ ਦੇ 5 ਜਵਾਨ ਆਪਣੀ ਸ਼ਹਾਦਤ ਦੇ ਬੈਠੇ।
ਪੁੰਛ ਵਿੱਚ ਕੰਟਰੋਲ ਰੇਖਾ (ਐਲਓਸੀ) 'ਤੇ ਤਾਇਨਾਤ ਦਿਨੇਸ਼ ਕੁਮਾਰ (32) 7 ਮਈ ਨੂੰ ਸਰਹੱਦ 'ਤੇ ਪਾਕਿਸਤਾਨੀ ਫ਼ੌਜ ਦੀ ਗੋਲੀਬਾਰੀ ਵਿੱਚ ਗੰਭੀਰ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਦਾ ਆਪ੍ਰੇਸ਼ਨ ਕੀਤਾ ਗਿਆ ਪਰ ਕੁਝ ਘੰਟਿਆਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ।
ਸ਼ਹੀਦ ਦੇ ਪਰਿਵਾਰ ਨੇ ਕਿਹਾ ਕਿ ਦਿਨੇਸ਼ ਉਸੇ ਤਰੀਕ ਨੂੰ ਸ਼ਹੀਦ ਹੋਇਆ ਸੀ ਜਿਸ ਦਿਨ ਉਸ ਨੇ ਸਰੀਰਕ ਪ੍ਰੀਖਿਆ ਪਾਸ ਕੀਤੀ ਸੀ। ਉਨ੍ਹਾਂ ਨੇ ਦੱਸਿਆ ਕਿ ਤਾਰੀਖ 7 ਮਈ 2014 ਸੀ ਅਤੇ ਉਹ 7 ਮਈ 2025 ਨੂੰ ਸ਼ਹੀਦ ਹੋ ਗਿਆ ਸੀ।
ਜੰਮੂ-ਕਸ਼ਮੀਰ ਦੇ ਪੁੰਛ ਸੈਕਟਰ ਵਿੱਚ ਪਾਕਿਸਤਾਨੀ ਗੋਲੀਬਾਰੀ ਵਿੱਚ ਕਾਂਗੜਾ ਜ਼ਿਲ੍ਹੇ ਦੇ ਸ਼ਾਹਪੁਰ ਸਬ-ਡਵੀਜ਼ਨ ਦੇ ਇੱਕ ਸੂਬੇਦਾਰ ਮੇਜਰ ਪਵਨ ਕੁਮਾਰ ਜਰੀਆਲ ਵੀ ਸ਼ਹੀਦ ਹੋ ਗਏ ਸਨ। ਸਿਹੋਲਪੁਰੀ ਦੇ ਰਹਿਣ ਵਾਲੇ 48 ਸਾਲਾ ਪਵਨ ਕੁਮਾਰ ਜਰੀਆਲ 25 ਪੰਜਾਬ ਰੈਜੀਮੈਂਟ ਵਿੱਚ ਤਾਇਨਾਤ ਸਨ। ਉਨ੍ਹਾਂ ਨੇ (10 ਮਈ,2025) ਸ਼ਨੀਵਾਰ ਸਵੇਰੇ ਕਰੀਬ 7:30 ਵਜੇ ਪਾਕਿਸਤਾਨੀ ਗੋਲੀਬਾਰੀ ਵਿੱਚ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ।
ਸੁਨੀਲ ਕੁਮਾਰ ਸ਼ਨੀਵਾਰ ਨੂੰ ਆਰਐਸ ਪੁਰਾ ਸੈਕਟਰ ਵਿੱਚ ਪਾਕਿਸਤਾਨੀ ਗੋਲੀਬਾਰੀ ਵਿੱਚ ਸ਼ਹੀਦ ਹੋ ਗਏ ਸਨ। ਅਰਨੀਆ ਸੈਕਟਰ ਦੇ ਤਾਰੇਵਾ ਪਿੰਡ ਦੇ ਵਸਨੀਕ ਸੁਨੀਲ, ਇੱਕ ਫ਼ੌਜੀ ਪਿਛੋਕੜ ਵਾਲੇ ਪਰਿਵਾਰ ਤੋਂ ਆਉਂਦੇ ਸਨ। ਉਨ੍ਹਾਂ ਦੇ ਦੋ ਵੱਡੇ ਭਰਾ ਵੀ ਫ਼ੌਜ ਵਿੱਚ ਹਨ, ਜਦੋਂ ਕਿ ਉਨ੍ਹਾਂ ਦੇ ਪਿਤਾ ਇੱਕ ਸਾਬਕਾ ਫ਼ੌਜੀ ਕਰਮਚਾਰੀ ਹਨ।
ਜੰਮੂ-ਕਸ਼ਮੀਰ ਦੇ ਆਰਐਸ ਪੁਰਾ ਸੈਕਟਰ ਵਿੱਚ ਪਾਕਿਸਤਾਨੀ ਗੋਲੀਬਾਰੀ ਦੌਰਾਨ ਬੀਐਸਐਫ਼ ਦੇ ਸਬ ਇੰਸਪੈਕਟਰ ਮੁਹੰਮਦ ਇਮਤਿਆਜ਼ ਸ਼ਹੀਦ ਹੋ ਗਏ ਸਨ। ਮੁਹੰਮਦ ਇਮਤਿਆਜ਼ ਬਿਹਾਰ ਦੇ ਛਪਰਾ ਦੇ ਰਹਿਣ ਵਾਲੇ ਸਨ। ਸਰਹੱਦ ਦੀ ਰਾਖੀ ਕਰਦੇ ਹੋਏ ਉਨ੍ਹਾਂ ਨੇ ਆਪਣੀ ਜਾਨ ਗੁਆਦਿੱਤੀ।
ਗੋਰਾਂਤਲਾ ਮੰਡਲ ਦੇ ਕਲੀਤੰਡਾ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਜਦੋਂ ਜੰਮੂ ਅਤੇ ਕਸ਼ਮੀਰ ਵਿੱਚ ਚੱਲ ਰਹੇ ਆਪ੍ਰੇਸ਼ਨ ਸਿੰਦੂਰ ਵਿੱਚ ਇਲਾਕੇ ਦੇ ਇੱਕ ਬਹਾਦਰ ਸਿਪਾਹੀ ਅਗਨੀਵੀਰ ਮੁਰਲੀਨਾਇਕ (25) ਦੇ ਸ਼ਹੀਦ ਹੋ ਗਏ।
ਵੀਰਵਾਰ ਅੱਧੀ ਰਾਤ ਨੂੰ ਤਣਾਅਪੂਰਨ ਸਰਹੱਦ 'ਤੇ ਤਾਇਨਾਤ ਪਾਕਿਸਤਾਨੀ ਫ਼ੌਜ ਨਾਲ ਮੁਕਾਬਲੇ ਵਿੱਚ ਇੱਕ ਦਿਹਾੜੀਦਾਰ ਮਜ਼ਦੂਰ ਪਰਿਵਾਰ ਦਾ ਇਕਲੌਤਾ ਪੁੱਤਰ ਮੁਰਲੀਮਾਰਿਆ ਗਿਆ।
851 ਲਾਈਟ ਰੈਜੀਮੈਂਟ ਦੇ ਸਿਪਾਹੀ ਮੁਰਲੀ29 ਦਸੰਬਰ 2022 ਨੂੰ ਗੁੰਟੂਰ ਵਿੱਚ ਹੋਈ ਭਰਤੀ ਵਿੱਚ ਚੁਣੇ ਜਾਣ ਤੋਂ ਬਾਅਦ ਅਗਨੀਵੀਰ ਯੋਜਨਾ ਤਹਿਤ ਭਾਰਤੀ ਫ਼ੌਜ ਵਿੱਚ ਸ਼ਾਮਲ ਹੋਏ ਸਨ।