
ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਕੇਜਰੀਵਾਲ ਸਰਕਾਰ ‘ਤੇ ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦੇ ਅੰਕੜੇ ਨੂੰ ਛੁਪਾਉਣ ਦਾ ਇਲਜ਼ਾਮ ਲਗਾਇਆ ਜਾ ਰਿਹਾ ਹੈ।
ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਕੇਜਰੀਵਾਲ ਸਰਕਾਰ ‘ਤੇ ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦੇ ਅੰਕੜੇ ਨੂੰ ਛੁਪਾਉਣ ਦਾ ਇਲਜ਼ਾਮ ਲਗਾਇਆ ਜਾ ਰਿਹਾ ਹੈ। ਇਹ ਇਲਜ਼ਾਮ ਭਾਜਪਾ ਸ਼ਾਸਿਤ ਦਿੱਲੀ ਦੇ ਤਿੰਨ ਨਗਰ ਨਿਗਮਾਂ ਵੱਲੋਂ ਲਗਾਇਆ ਜਾ ਰਿਹਾ ਹੈ। ਦਿੱਲੀ ਦੀਆਂ ਤਿੰਨ ਨਗਰ ਨਿਗਮਾਂ (ਐਮਸੀਡੀ.) ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਨਾਲ ਮੌਤ ਦਾ ਸ਼ਿਕਾਰ ਹੋਏ 2098 ਮ੍ਰਿਤਕਾਂ ਦਾ ਉਹਨਾਂ ਦੇ ਅਧਿਕਾਰ ਖੇਤਰ ਵਿਚ ਸ਼ਮਸ਼ਾਨ ਘਾਟ ਅਤੇ ਕਬਰਸਤਾਨਾਂ ਵਿਚ ਸਸਕਾਰ ਕੀਤਾ ਗਿਆ ਹੈ।
Corona Virus
ਮੀਡੀਆ ਰਿਪੋਰਟ ਅਨੁਸਾਰ ਉਹਨਾਂ ਨੇ ਕਿਹਾ ਕਿ ਕੋਵਿਡ-19 ਪ੍ਰੋਟੋਕਾਲ ਅਨੁਸਾਰ 200 ਤੋਂ ਜ਼ਿਆਦਾ ਸ਼ੱਕੀ ਮਰੀਜ਼ਾਂ ਦਾ ਅੰਤਿਮ ਸਸਕਾਰ ਕੀਤਾ ਗਿਆ ਹੈ। ਨਗਰ ਨਿਗਮ ਨੇ ਕਿਹਾ ਕਿ ਇਹ ਗਿਣਤੀ ਦਿੱਲੀ ਸਰਕਾਰ ਵੱਲੋਂ ਵੀਰਵਾਰ ਨੂੰ ਜਾਰੀ ਕੋਰੋਨਾ ਮ੍ਰਿਤਕਾਂ ਦੀ 1,085 ਗਿਣਤੀ ਤੋਂ ਲਗਭਗ ਦੁੱਗਣੀ ਹੈ।
Arvind Kejriwal
ਉੱਤਰੀ, ਦੱਖਣੀ ਅਤੇ ਪੂਰਬੀ ਦਿੱਲੀ ਨਗਰ ਨਿਗਮਾਂ ਦੇ ਮੇਅਰ ਅਤੇ ਸਟੈਂਡਿੰਗ ਕਮੇਟੀ ਦੇ ਮੁਖੀਆਂ ਦੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਦੱਖਣੀ ਐਮਸੀਡੀ ਦੀ ਸਟੈਂਡਿੰਗ ਕਮੇਟੀ ਦੇ ਮੁਖੀ ਭੁਪਿੰਦਰ ਗੁਪਤਾ ਨੇ ਕਿਹਾ, ‘ਦਿੱਲੀ ਵਿਚ ਕੋਰੋਨਾ ਵਾਇਰਸ ਦੇ ਸੰਕਰਮਿਤ 2,098 ਮ੍ਰਿਤਕਾਂ ਦਾ ਅੰਤਿਮ ਸਸਕਾਰ ਕੀਤਾ ਗਿਆ ਹੈ, ਜਿਸ ਵਿਚ 1,080 ਦੱਖਣੀ ਨਗਰ ਨਿਗਮ ਵਿਚੋਂ, 976 ਉੱਤਰੀ ਨਗਰ ਨਿਗਮ ਵਿਚੋਂ ਅਤੇ 42 ਪੂਰਬੀ ਨਗਰ ਨਿਗਰਮ ਵਿਚੋਂ ਹਨ।
Corona Virus
ਗੁਪਤਾ ਨੇ ਕਿਹਾ ਹੈ ਕਿ ਉਹ ਅਜਿਹਾ ਡਾਕਟਰ ਵੱਲੋਂ ਜਾਰੀ ਪ੍ਰਮਾਣ ਪੱਤਰ ਦੇ ਅਧਾਰ ‘ਤੇ ਕਹਿ ਰਹੇ ਹਨ। ਉੱਤਰ ਦਿੱਲੀ ਨਗਰ ਨਿਗਮ ਦੀ ਸਥਾਈ ਕਮੇਟੀ ਦੇ ਮੁਖੀ ਜੈਪ੍ਰਕਾਸ਼ ਨੇ ਕਿਹਾ, "ਇਨ੍ਹਾਂ 2,098 ਮਾਮਲਿਆਂ ਤੋਂ ਇਲਾਵਾ, ਵਾਇਰਸ ਨਾਲ ਸੰਕਰਮਿਤ 200 ਤੋਂ ਵੱਧ ਸ਼ੱਕੀ ਵੀ ਸਨ, ਜਿਨ੍ਹਾਂ ਦਾ ਕੋਵਿਡ -19 ਪ੍ਰੋਟੋਕੋਲ ਤਹਿਤ ਅੰਤਿਮ ਸਸਕਾਰ ਕੀਤਾ ਗਿਆ।"
Coronavirus
ਗੁਪਤਾ ਨੇ ਕਿਹਾ ਕਿ ਉਹ ਆਪਣੇ ਦਾਅਵਿਆਂ ਦੀ ਪੁਸ਼ਟੀ ਲਈ ਅੰਕੜੇ ਪੇਸ਼ ਕਰਨ ਲਈ ਤਿਆਰ ਹਨ ਜੋ ਦਿੱਲੀ ਸਰਕਾਰ ਦੁਆਰਾ ਨਿਯੁਕਤ ਕੀਤੇ ਗਏ ਨੋਡਲ ਅਫਸਰ ਜਾਂ ਉਪ ਰਾਜਪਾਲ ਦੁਆਰਾ ਪੇਸ਼ ਕੀਤੇ ਗਏ ਹਨ। ਦੱਖਣੀ ਦਿੱਲੀ ਨਗਰ ਨਿਗਮ ਦੀ ਸਥਾਈ ਕਮੇਟੀ ਦੇ ਚੇਅਰਮੈਨ ਭੁਪੇਂਦਰ ਗੁਪਤਾ ਅਤੇ ਉੱਤਰੀ ਦਿੱਲੀ ਨਗਰ ਨਿਗਮ ਦੇ ਮੇਅਰ ਅਵਤਾਰ ਸਿੰਘ ਨੇ ਦੋਸ਼ ਲਾਇਆ ਹੈ ਕਿ ਦਿੱਲੀ ਸਰਕਾਰ ਹਾਲੇ ਵੀ ਇਸ ਮਹਾਂਮਾਰੀ ਨਾਲ ਮਾਰੇ ਗਏ ਲੋਕਾਂ ਦੇ ਸਹੀ ਅੰਕੜੇ ਨਹੀਂ ਦੇ ਰਹੀ ਹੈ।
Corona virus Death
ਨਗਰ ਨਿਗਮਾਂ ਵੱਲੋਂ ਜਾਰੀ ਅੰਕੜਿਆਂ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਦਿੱਲੀ ਸਰਕਾਰ ਨੇ ਕਿਹਾ ਕਿ, ‘ਦਿੱਲੀ ਸਰਕਾਰ ਨੇ ਕੋਰੋਨਾ ਵਾਇਰਸ ਨਾਲ ਹੋਈਆਂ ਮੌਤਾਂ ਦਾ ਮੁਲਾਂਕਣ ਕਰਨ ਲਈ ਇਕ ਡੈੱਥ ਆਡਿਟ ਕਮੇਟੀ ਦਾ ਗਠਨ ਕੀਤਾ ਹੈ, ਜੋ ਕੋਰੋਨਾ ਵਾਇਰਸ ਨਾਲ ਹੋਈਆਂ ਮੌਤਾਂ ਦਾ ਨਿਰਪੱਖ ਤਰੀਕੇ ਨਾਲ ਮੁਲਾਂਕਣ ਕਰ ਰਹੀ ਹੈ’।ਸਰਕਾਰ ਨੇ ਕਿਹਾ ਕਿ ਇਸ ਕਮੇਟੀ ਵਿਚ ਸੀਨੀਅਰ ਡਾਕਟਰ ਹਨ, ਦਿੱਲੀ ਹਾਈਕੋਰਟ ਨੇ ਵੀ ਐਲਾਨ ਕੀਤਾ ਹੈ ਕਿ ਡੈੱਥ ਆਡਿਟ ਕਮੇਚੀ ਉਚਿਤ ਤਰੀਕੇ ਨਾਲ ਕੰਮ ਕਰ ਰਹੀ ਹੈ ਅਤੇ ਕਮੇਟੀ ਦੇ ਕੰਮ ‘ਤੇ ਸਵਾਲ ਨਹੀਂ ਚੁੱਕੇ ਜਾ ਸਕਦੇ।
Arvind Kejriwal
ਰਿਪੋਰਟ ਅਨੁਸਾਰ ਦਿੱਲੀ ਨਗਰ ਨਿਗਮਾਂ ਦੇ ਅਧੀਨ 13 ਸ਼ਮਸ਼ਾਨ ਘਾਟ, ਚਾਰ ਕਬਰਸਤਾਨ ਅਤੇ ਇਕ ਸੇਮਿਟੇਰੀ ਹੈ। ਇਹਨਾਂ ਵਿਚੋਂ ਛੇ ਸ਼ਮਸ਼ਾਨ ਘਾਟ, ਚਾਰ ਕਬਰਸਤਾਨਾਂ ਅਤੇ ਸੇਮਿਟੇਰੀ ਵਿਚ ਕੋਵਿਡ -19 ਮ੍ਰਿਤਕਾਂ ਅਤੇ ਸ਼ੱਕੀ ਮ੍ਰਿਤਕਾਂ ਦਾ ਸਸਕਾਰ ਕਰਨ ਦਾ ਅਧਿਕਾਰ ਹੈ ਪਰ ਇਹ ਜਗ੍ਹਾ ਦੀ ਕਮੀ ਅਤੇ ਆਸ ਪਾਸ ਦੇ ਲੋਕਾਂ ਦੇ ਵਿਰੋਧ ਕਾਰਨ ਸਸਕਾਰ ਨਹੀਂ ਹੋ ਰਹੇ।