ਨਿਤਿਨ ਗਡਕਰੀ ਦੀ ਸ਼ਰਤ 'ਤੇ ਸਾਂਸਦ ਅਨਿਲ ਫਿਰੋਜੀਆ ਨੇ ਘਟਾਇਆ 15 ਕਿਲੋ ਵਜ਼ਨ, ਹੁਣ ਮੰਗੇ 15000 ਕਰੋੜ ਰੁਪਏ
Published : Jun 12, 2022, 1:22 pm IST
Updated : Jun 12, 2022, 1:22 pm IST
SHARE ARTICLE
Nitin Gadkari with Anil Firojiya
Nitin Gadkari with Anil Firojiya

ਇੱਕ ਕਿਲੋਗ੍ਰਾਮ ਦੇ ਬਦਲੇ ਇਲਾਕੇ ਦੇ ਵਿਕਾਸ ਲਈ 1000 ਹਜ਼ਾਰ ਕਰੋੜ ਰੁਪਏ ਦੇਣ ਦੀ ਕੇਂਦਰੀ ਮੰਤਰੀ ਨੇ ਆਖੀ ਸੀ ਗੱਲ  

ਇੰਦੌਰ : ਮੱਧ ਪ੍ਰਦੇਸ਼ ਦੀ ਉਜੈਨ ਸੰਸਦੀ ਸੀਟ ਤੋਂ ਸੰਸਦ ਮੈਂਬਰ ਅਨਿਲ ਫਿਰੋਜੀਆ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ ਚੁਣੌਤੀ ਨੂੰ ਸਵੀਕਾਰ ਕਰ ਲਿਆ ਅਤੇ ਭਾਰ ਘਟਾ ਲਿਆ। ਹੁਣ ਫਿਰੋਜ਼ੀਆ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਆਪਣਾ ਭਾਰ 15 ਕਿਲੋ ਘਟਾ ਲਿਆ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਉਹ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਮਿਲਣਗੇ ਅਤੇ ਇਲਾਕੇ ਦੇ ਵਿਕਾਸ ਲਈ 15,000 ਕਰੋੜ ਰੁਪਏ ਦੀ ਮੰਗ ਕਰਨਗੇ।

Anil Ferojiya Anil Ferojiya

ਦਰਅਸਲ, ਅਨਿਲ ਫਿਰੋਜੀਆ ਲਗਾਤਾਰ ਨਿਤਿਨ ਗਡਕਰੀ ਤੋਂ ਇਲਾਕੇ ਦੇ ਵਿਕਾਸ ਲਈ ਬਜਟ ਦੀ ਮੰਗ ਕਰ ਰਹੇ ਸਨ। ਫਿਰ ਗਡਕਰੀ ਨੇ ਉਸ ਦੇ ਸਾਹਮਣੇ ਇਕ ਸ਼ਰਤ ਰੱਖੀ ਸੀ ਕਿ ਜੇਕਰ ਉਹ ਆਪਣਾ ਵਜ਼ਨ ਘਟਾਉਂਦੇ ਹਨ ਤਾਂ ਹਰ ਕਿਲੋਗ੍ਰਾਮ ਦੇ ਬਦਲੇ ਇਲਾਕੇ ਦੇ ਵਿਕਾਸ ਲਈ 1000 ਹਜ਼ਾਰ ਕਰੋੜ ਰੁਪਏ ਦਾ ਬਜਟ ਦਿੱਤਾ ਜਾਵੇਗਾ।

Anil Ferojiya Anil Ferojiya

ਨਿਤਿਨ ਗਡਕਰੀ ਤੋਂ ਚੁਣੌਤੀ ਮਿਲਣ ਤੋਂ ਬਾਅਦ ਸੰਸਦ ਮੈਂਬਰ ਨੇ ਆਪਣਾ ਭਾਰ ਘਟਾਉਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਫਰਵਰੀ 'ਚ ਫਿਰੋਜ਼ੀਆ ਦਾ ਭਾਰ 125 ਕਿਲੋ ਸੀ। ਸੰਸਦ ਮੈਂਬਰ ਨੇ ਕਿਹਾ ਕਿ ਨਿਤਿਨ ਗਡਕਰੀ ਨੇ ਸਟੇਜ ਤੋਂ ਐਲਾਨ ਕੀਤਾ ਸੀ ਕਿ ਜਿੰਨਾ ਜ਼ਿਆਦਾ ਕਿੱਲੋ ਮੈਂ ਭਾਰ ਘਟਾਵਾਂਗਾ, ਉਨ੍ਹਾਂ ਦਾ ਮੰਤਰਾਲਾ ਮੇਰੇ ਸੰਸਦੀ ਹਲਕੇ ਲਈ ਹਜ਼ਾਰ ਕਰੋੜ ਰੁਪਏ ਦਾ ਫੰਡ ਪ੍ਰਾਪਤ ਕਰੇਗਾ।

Anil Ferojiya Anil Ferojiya

ਫਿਰੋਜ਼ੀਆ ਨੇ ਕਿਹਾ ਕਿ ਗਡਕਰੀ ਨੇ ਉਸ ਨੂੰ ਫਿੱਟ ਰਹਿਣ ਲਈ ਪ੍ਰੇਰਿਤ ਕੀਤਾ। ਮੈਂ ਇਸ ਸਮੇਂ ਫਿਟਨੈੱਸ ਲਈ ਨਿਯਮਾਂ ਦੀ ਪਾਲਣਾ ਕਰ ਰਿਹਾ ਹਾਂ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਮੈਨੂੰ ਸਟੇਜ 'ਤੇ ਕਿਹਾ ਕਿ ਮੈਂ ਉਜੈਨ 'ਚ ਵਿਕਾਸ ਕਾਰਜਾਂ ਲਈ ਇਕ ਕਿਲੋਗ੍ਰਾਮ ਘੱਟ ਕਰਨ ਲਈ 1,000 ਕਰੋੜ ਰੁਪਏ ਦੇਵਾਂਗਾ। ਮੈਂ ਇਸ ਨੂੰ ਚੁਣੌਤੀ ਵਜੋਂ ਲਿਆ, ਹੁਣ ਤੱਕ ਮੈਂ 15 ਕਿਲੋ ਭਾਰ ਘਟਾ ਲਿਆ ਹੈ। ਉਸ ਵੱਲੋਂ ਕੀਤੇ ਵਾਅਦੇ ਨੂੰ ਪੂਰਾ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ।

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement