CAPF ਵਿਚ ਅਫ਼ਸਰ ਬਣਨ ਵਾਲੀ ਕਸ਼ਮੀਰ ਦੀ ਪਹਿਲੀ ਮਹਿਲਾ ਬਣੀ ਸਿਮਰਨ 
Published : Jun 12, 2023, 2:03 pm IST
Updated : Jun 12, 2023, 2:03 pm IST
SHARE ARTICLE
Simran
Simran

ਇਸ ਸਾਲ ਇਹ ਪ੍ਰੀਖਿਆ ਪਾਸ ਕਰਨ ਵਾਲੇ 151 ਉਮੀਦਵਾਰਾਂ ਵਿੱਚੋਂ ਸਿਮਰਨ ਨੇ 82ਵਾਂ ਰੈਂਕ ਹਾਸਲ ਕੀਤਾ ਹੈ। 

ਜੰਮੂ - ਜੰਮੂ-ਕਸ਼ਮੀਰ ਦੇ ਨੌਸ਼ਹਿਰਾ ਕਸਬੇ ਦੀ ਵਸਨੀਕ ਸਿਮਰਨ ਬਾਲਾ ਇਸ ਸਾਲ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐਸਸੀ) ਦੀ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐਫ) ਦੀ ਪ੍ਰੀਖਿਆ ਪਾਸ ਕਰਨ ਵਾਲੀ ਕੇਂਦਰ ਸ਼ਾਸਤ ਪ੍ਰਦੇਸ਼ ਦੀ ਪਹਿਲੀ ਮਹਿਲਾ ਬਣ ਗਈ ਹੈ। ਉਸ ਨੇ ਇਸ ਸਾਲ ਇਹ ਪ੍ਰੀਖਿਆ ਪਾਸ ਕਰਨ ਵਾਲੇ 151 ਉਮੀਦਵਾਰਾਂ ਵਿੱਚੋਂ 82ਵਾਂ ਰੈਂਕ ਹਾਸਲ ਕੀਤਾ ਹੈ। 

ਸਿਮਰਨ ਨੇ ਕਿਹਾ ਕਿ "ਸਰਹੱਦੀ ਜ਼ਿਲ੍ਹੇ ਤੋਂ ਹੋਣ ਕਰਕੇ, ਉਸ ਨੇ ਸਰਹੱਦ ਪਾਰ ਹੋਣ ਵਾਲੀ ਗੋਲੀਬਾਰੀ ਦੇਖੀ ਹੈ, ਜਿਸ ਨੇ ਉਸ ਨੂੰ ਸੀਏਪੀਐਫ ਵਿਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ।" ਉਹ ਵੀ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨਾ ਚਾਹੁੰਦੀ ਹੈ। ਉਸ ਨੇ ਕਿਹਾ ਕਿ ਉਸ ਦਾ ਹੁਣ ਸੁਪਨਾ ਸਾਕਾਰ ਹੋ ਗਿਆ ਹੈ। ਉਸ ਨੂੰ CAPF ਅਸਿਸਟੈਂਟ ਕਮਾਂਡੈਂਟ ਦੇ ਅਹੁਦੇ ਲਈ ਚੁਣਿਆ ਗਿਆ ਹੈ। 

Simran Simran

ਸਿਮਰਨ ਨੇ ਨੌਸ਼ਹਿਰਾ ਵਿਚ 10ਵੀਂ ਤੱਕ ਦੀ ਪੜ੍ਹਾਈ ਕੀਤੀ, ਜਿਸ ਤੋਂ ਬਾਅਦ ਉਹ ਉੱਚ ਸੈਕੰਡਰੀ ਸਿੱਖਿਆ ਲਈ ਜੰਮੂ ਚਲੀ ਗਈ। ਜੰਮੂ ਤੋਂ ਹੀ ਗ੍ਰੈਜੂਏਸ਼ਨ ਪੂਰੀ ਕੀਤੀ। ਪਿਛਲੇ ਸਮੈਸਟਰ ਦੌਰਾਨ ਹੀ ਇਸ ਪ੍ਰੀਖਿਆ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਸੀ। ਸਿਮਰਨ ਨੇ ਕਿਹਾ ਕਿ ਇਹ ਸਫ਼ਲਤਾ ਸਖ਼ਤ ਮਿਹਨਤ ਅਤੇ ਲਗਾਤਾਰ ਪੜ੍ਹਾਈ ਨਾਲ ਮਿਲੀ ਹੈ। ਸਫ਼ਲਤਾ ਦਾ ਸਿਹਰਾ ਮਾਪਿਆਂ ਦੇ ਨਾਲ-ਨਾਲ ਅਧਿਆਪਕਾਂ ਨੂੰ ਜਾਂਦਾ ਹੈ। ਉਸ ਨੇ ਕਿਹਾ ਉਸ ਨੂੰ ਸੇਵਾ ਕਰਨ ਦਾ ਜੋ ਵੀ ਮੌਕਾ ਮਿਲਿਆ, ਉਹ ਇਮਾਨਦਾਰੀ ਨਾਲ ਕਰੇਗੀ। ਸਿਮਰਨ ਦੀ ਮਾਂ ਸੁਰੇਸ਼ਤਾ ਦੇਵੀ ਘਰੇਲੂ ਔਰਤ ਹੈ ਅਤੇ ਪਿਤਾ ਵਿਨੋਦ ਚੌਧਰੀ ਅਧਿਆਪਕ ਹਨ। 
 

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement